ਚੜ੍ਹਦੇ ਪੰਜਾਬ ਦੀ ਆਖ਼ਰੀ ਬੈਗ਼ਮ ਮੁਨੱਵਰ-ਉਨ-ਨਿਸ਼ਾ ਦਾ ਦੇਹਾਂਤ

ਚੜ੍ਹਦੇ ਪੰਜਾਬ ਦੀ ਆਖ਼ਰੀ ਬੈਗ਼ਮ ਮੁਨੱਵਰ-ਉਨ-ਨਿਸ਼ਾ ਦਾ ਦੇਹਾਂਤ

ਚੰਡੀਗੜ੍ਹ, 27 ਅਕਤੂਬਰ (ਪ੍ਰਵੀਨ ਕੁਮਾਰ) : ਮਲੇਕੋਟਲਾ ’ਚ ਇਕ ਮੰਦਭਾਗੀ ਖ਼ਬਰ ਆ ਰਹੀ ਹੈ। ਚੜ੍ਹਦੇ ਪੰਜਾਬ ਦੇ ਨਵਾਬ ਇਫ਼ਤਖਾਰ ਅਲੀ ਖ਼ਾਨ ਦੀ ਤੀਜੀ ਤੇ ਆਖ਼ਰੀ ਬੇਗ਼ਮ ਮੁਨੱਵਰ ਉਨ ਨਿਸ਼ਾ ਜੋ ਕਿ (103) ਸਾਲਾਂ ਦੇ ਸਨ ਉਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚਲ ਰਹੇ ਸਨ। ਉਨ੍ਹਾਂ ਦਾ ਇਲਾਜ਼ ਹਜ਼ਰਤ ਹਲੀਮਾ ਹਸਤਪਤਾਲ ਮਲੇਰਕੋਟਲਾ ਵਿੱਚ ਇਲਾਜ਼ ਚੱਲ ਰਿਹਾ ਸੀ। ਜਿਸਦੇ ਚਲਦਿਆਂ ਅੱਜ ਸਵੇਰੇ 5 ਵਜੇ ਉਨ੍ਹਾਂ ਨੇ ਦੁਨਿਆਂ ਤੋਂ ਅਲਵਿਦਾ ਕਹਿ ਦਿੱਤਾ।

ਬੇਗ਼ਮ ਮੁਨੱਵਰ ਨਿਸ਼ਾ ਬੈਗਮ ਦੇ ਨੇੜਲੇ ਭਾਈ ਕਮਲਜੀਤ ਸਿੰਘ ਬੋਪਾਰਾਏ ਅਤੇ ਕੇਅਰ ਟੇਕਰ ਮੁਹੰਮਦ ਮਹਿਮੂਦ ਨੇ ਦੱਸਿਆ ਕਿ ਬੇਗ਼ਮ ਦੀ ਉਮਰ ਜਿਆਦਾ ਹੋਣ ਨਾਲ ਉਨ੍ਹਾਂ ਦਾ ਸਰੀਰ ਕਮਜ਼ੋਰ ਹੋ ਚੁੱਕਾ ਸੀ। ਜਿਸ ਨਾਲ ਉਨ੍ਹਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਲਗਭਗ ਦਸ ਦਿਨ ਪਹਿਲਾਂ ਉਨ੍ਹਾਂ ਦੀ ਤਬੀਅਤ ਜਿਆਦਾ ਵਿਗੜ ਗਈ ਜਿਸ ਮਗਰੋਂ ਉਨ੍ਹਾਂ ਨੂੰ ਹਲੀਮਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਉਸ ਮਗਰੋਂ ਤਬੀਅਤ ਕੁਝ ਬਹਾਲ ਹੋਈ ’ਤੇ ਉਨ੍ਹਾਂ ਨੂੰ ਘਰ ਲੈ ਗਏ।

ਦੋ ਤਿੰਨ ਦਿਨ ਪਹਿਲਾਂ ਫਿਰ ਉਨ੍ਹਾਂ ਦੀ ਸਿਹਤ ਵਿਗੜ ਗਈ ’ਤੇ ਉਨ੍ਹਾਂ ਨੂੰ ਮੁੜ ਹਜ਼ਰਤ ਹਲੀਮਾ ਹਸਤਪਤਾਲ ’ਚ ਦਾਖਿਲ ਕਰਵਾਇਆ ਗਿਆ। ਇਸ ਮਗਰੋਂ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਨਹੀਂ ਹੋਇਆ ’ਤੇ ਅੱਜ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।  

Related post