ਫਿਲਮ ‘ਦੰਗਲ’ ਦੀ ਅਦਾਕਾਰਾ ਸੁਹਾਨੀ ਦੀ 19 ਸਾਲ ਦੀ ਉਮਰ ‘ਚ ਮੌਤ

ਫਿਲਮ ‘ਦੰਗਲ’ ਦੀ ਅਦਾਕਾਰਾ ਸੁਹਾਨੀ ਦੀ 19 ਸਾਲ ਦੀ ਉਮਰ ‘ਚ ਮੌਤ

ਨਵੀਂ ਦਿੱਲੀ : ਫਿਲਮ ‘ਦੰਗਲ’ ‘ਚ ਆਮਿਰ ਖਾਨ ਦੀ ਛੋਟੀ ਬੇਟੀ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੁਹਾਨੀ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ। ਅਭਿਨੇਤਰੀ ਦੀ ਉਮਰ ਸਿਰਫ 19 ਸਾਲ ਸੀ ਅਤੇ ਇਸ ਉਮਰ ‘ਚ ਉਹ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਹਾਨੀ ਭਟਨਾਗਰ ਦੇ ਪੂਰੇ ਸਰੀਰ ‘ਚ ਤਰਲ ਪਦਾਰਥ ਜਮ੍ਹਾ ਹੋ ਗਿਆ ਸੀ। ਕੁਝ ਸਮਾਂ ਪਹਿਲਾਂ ਸੁਹਾਨੀ ਦਾ ਐਕਸੀਡੈਂਟ ਹੋਇਆ ਸੀ, ਜਿਸ ਕਾਰਨ ਉਸ ਦੀ ਲੱਤ ਫਰੈਕਚਰ ਹੋ ਗਈ ਸੀ। ਇਲਾਜ ਦੌਰਾਨ ਉਸ ਵੱਲੋਂ ਲਈਆਂ ਗਈਆਂ ਦਵਾਈਆਂ ਦੇ ਰਿਐਕਸ਼ਨ ਕਾਰਨ ਉਸ ਦੇ ਸਰੀਰ ‘ਚ ਹੌਲੀ-ਹੌਲੀ ਤਰਲ ਪਦਾਰਥ ਜਮ੍ਹਾ ਹੋਣ ਲੱਗਾ, ਜਿਸ ਕਾਰਨ ਉਹ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਉਸ ਦਾ ਏਮਜ਼ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਪਰ ਅਫਸੋਸ, ਡਾਕਟਰ ਉਸ ਨੂੰ ਬਚਾ ਨਹੀਂ ਸਕੇ ਅਤੇ ਸੁਹਾਨੀ ਭਟਨਾਗਰ ਦੀ 17 ਫਰਵਰੀ 2024 ਨੂੰ ਮੌਤ ਹੋ ਗਈ। ਸੁਹਾਨੀ ਭਟਨਾਗਰ ਦਾ ਪਰਿਵਾਰ ਉਸ ਦੇ ਦੇਹਾਂਤ ਨਾਲ ਸਦਮੇ ‘ਚ ਹੈ। ਦੱਸਿਆ ਜਾ ਰਿਹਾ ਹੈ ਕਿ ਅਭਿਨੇਤਰੀ ਦੇ ਮਾਤਾ-ਪਿਤਾ ਦੀ ਹਾਲਤ ਖਰਾਬ ਹੈ ਅਤੇ ਉਹ ਰੋ ਰਹੇ ਹਨ।

ਲੱਖ ਰੁਪਏ ਦੀ ਸੁਪਾਰੀ ਦੇ ਕੇ ਕਰਵਾਇਆ ਨੌਜਵਾਨ ਦਾ ਕਤਲ


ਅੰਮ੍ਰਿਤਸਰ, 17 ਫ਼ਰਵਰੀ, ਨਿਰਮਲ : ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਬਾਹਰ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। 2 ਫਰਵਰੀ ਨੂੰ ਹੋਏ ਇਸ ਮਾਮਲੇ ’ਚ ਪੁਲਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਤਿੰਨਾਂ ਦੀ ਉਮਰ 18 ਤੋਂ 19 ਸਾਲ ਦੇ ਕਰੀਬ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਨੂੰ ਸ਼ੱਕ ਸੀ ਕਿ ਨੌਜਵਾਨ ਦੇ ਉਸ ਦੀ ਮਾਂ ਨਾਲ ਨਾਜਾਇਜ਼ ਸਬੰਧ ਸਨ। ਇਸ ਤੋਂ ਬਾਅਦ 1 ਲੱਖ ਰੁਪਏ ਦੀ ਸੁਪਾਰੀ ਦਿੱਤੀ ਗਈ। ਤਿੰਨਾਂ ਨੇ ਮਿਲ ਕੇ ਨੌਜਵਾਨ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।

ਇਸ ਮਾਮਲੇ ’ਚ ਮ੍ਰਿਤਕ ਦੀ ਧੀ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਉਸ ਦੇ ਪਿਤਾ ਦੀ ਨੌਜਵਾਨ ਹਰਜੀਤ ਨਾਲ ਰੰਜਿਸ਼ ਸੀ ਅਤੇ ਉਹ ਆਉਂਦੇ-ਜਾਂਦੇ ਉਸ ਨੂੰ ਘੂਰਦਾ ਰਹਿੰਦਾ ਸੀ। ਪੁਲਸ ਨੇ ਧੀ ਦੇ ਬਿਆਨਾਂ ਦੇ ਆਧਾਰ ’ਤੇ ਹਰਜੀਤ ਉਰਫ਼ ਰਾਜਾ ਖ਼ਿਲਾਫ਼ ਪਰਚਾ ਦਰਜ ਕਰ ਲਿਆ ਸੀ ਪਰ ਅਸਲ ਵਿੱਚ ਮੁਲਜ਼ਮ ਕੋਈ ਹੋਰ ਹੀ ਨਿਕਲਿਆ।

ਪੁਲਸ ਜਾਂਚ ਮੁਤਾਬਕ ਯਸ਼ਪਾਲ ਦੇ ਕਤਲ ’ਚ ਤਿੰਨ ਨੌਜਵਾਨ ਸ਼ਾਮਲ ਸਨ। ਤਿੰਨੋਂ ਨੌਜਵਾਨਾਂ ਦੀ ਉਮਰ 18 ਸਾਲ ਦੇ ਕਰੀਬ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਦੀਪਕ ਪ੍ਰਤਾਪ ਨੂੰ ਸ਼ੱਕ ਸੀ ਕਿ ਯਸ਼ਪਾਲ ਦੇ ਉਸ ਦੀ ਮਾਂ ਨਾਲ ਨਾਜਾਇਜ਼ ਸਬੰਧ ਹਨ। ਇਸੇ ਸ਼ੱਕ ਦੇ ਆਧਾਰ ’ਤੇ ਪੁੱਤਰ ਨੇ ਆਪਣੇ ਦੋ ਹੋਰ ਸਾਥੀਆਂ ਨੂੰ ਯਸ਼ਪਾਲ ਦੇ ਕਤਲ ਲਈ ਤਿਆਰ ਕਰ ਕੇ ਉਸ ਦਾ ਕਤਲ ਕਰ ਦਿੱਤਾ।

ਇਸ ਮਾਮਲੇ ਵਿੱਚ ਪੁੱਤਰ ਦੀਪਕ ਪ੍ਰਤਾਪ ਨੇ ਯਸ਼ਪਾਲ ਦੇ ਕਤਲ ਲਈ ਪ੍ਰਿੰਸ ਅਤੇ ਦਾਨਿਸ਼ ਨੂੰ 1 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਜਿਸ ਤੋਂ ਬਾਅਦ ਤਿੰਨਾਂ ਨੇ ਮਿਲ ਕੇ ਯਸ਼ਪਾਲ ’ਤੇ ਸ਼ਰੇਆਮ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਪਹਿਲਾਂ ਕਾਰਨ ਦਾ ਪਤਾ ਲਗਾਇਆ ਗਿਆ ਅਤੇ ਫਿਰ ਸਭ ਕੁਝ ਸਪੱਸ਼ਟ ਹੋਣ ’ਤੇ ਹਰਿਦੁਆਰ, ਰਿਸ਼ੀਕੇਸ਼, ਉਤਰਾਖੰਡ, ਗੁਜਰਾਤ ’ਚ ਛਾਪੇਮਾਰੀ ਦੌਰਾਨ ਦੋਸ਼ੀਆਂ ਨੂੰ ਫੜਿਆ ਗਿਆ, ਉਸ ਨੇ ਕਤਲ ਕਰਨ ਦੀ ਗੱਲ ਕਬੂਲੀ ਹੈ। ਜਦੋਂਕਿ ਇੱਕ ਮੁਲਜ਼ਮ ਨੇ ਪਹਿਲਾਂ ਵੀ ਥਾਣਾ ਕੈਂਟ ਦੇ ਖੇਤਰ ਵਿੱਚ ਗੋਲੀਆਂ ਚਲਾਈਆਂ ਸਨ, ਜਦਕਿ ਬਾਕੀ ਦੋ ਖ਼ਿਲਾਫ਼ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਮਾਮਲਿਆਂ ਵਿੱਚ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

Related post

Hansraj hans ਮੋਗਾ ਵਿਚ ਹੰਸਰਾਜ ਹੰਸ ਦਾ ਹੋਇਆ ਵਿਰੋਧ

Hansraj hans ਮੋਗਾ ਵਿਚ ਹੰਸਰਾਜ ਹੰਸ ਦਾ ਹੋਇਆ ਵਿਰੋਧ

ਮੋਗਾ, 4 ਮਈ, ਨਿਰਮਲ : ਮੋਗਾ ਦੇ ਪਿੰਡ ਡੇਮੜੂ ਵਿੱਚ ਸ਼ਨੀਵਾਰ ਨੂੰ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ…
ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ ਮੌਤ

ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ…

ਪਟਿਆਲਾ, 4 ਮਈ, ਨਿਰਮਲ : ਪਟਿਆਲਾ ਦੇ ਕੋਲ ਪੈਂਦੇ ਪਿੰਡ ਸੇਰਾ ਸਹਿਰੀ ਦੇ ਵਿੱਚ ਪਰਨੀਤ ਕੌਰ ਦਾ ਪ੍ਰੋਗਰਾਮ ਸੀ, ਜਿਸ ਵਿਚ…
ਭਾਰਤ ਵਿਚ ਸੋਨੇ ਦੀ ਤਸਕਰੀ ਕਰਦੀ ਫੜੀ ਗਈ ਅਫਗਾਨੀ ਡਿਪਲੋਮੈਟ

ਭਾਰਤ ਵਿਚ ਸੋਨੇ ਦੀ ਤਸਕਰੀ ਕਰਦੀ ਫੜੀ ਗਈ ਅਫਗਾਨੀ…

ਮੁੰਬਈ, 4 ਮਈ, ਨਿਰਮਲ : ਭਾਰਤ ਵਿੱਚ ਮੌਜੂਦ ਅਫਗਾਨਿਸਤਾਨ ਦੇ ਡਿਪਲੋਮੈਟ ਨੂੰ ਮੁੰਬਈ ਏਅਰਪੋਰਟ ਤੋਂ 25 ਕਿਲੋ ਸੋਨੇ ਦੀ ਤਸਕਰੀ ਕਰਦੇ…