ਬੈਂਕ ਖਾਤੇ ਫਰੀਜ਼ ਕਰਨ ’ਤੇ ਕਾਂਗਰਸ ਸੁਪਰੀਮ ਕੋਰਟ ਪੁੱਜੀ

ਬੈਂਕ ਖਾਤੇ ਫਰੀਜ਼ ਕਰਨ ’ਤੇ ਕਾਂਗਰਸ ਸੁਪਰੀਮ ਕੋਰਟ ਪੁੱਜੀ


ਨਵੀਂ ਦਿੱਲੀ, 21 ਮਾਰਚ, ਨਿਰਮਲ : ਬੈਂਕ ਖਾਤੇ ਫਰੀਜ਼ ਕਰਨ ’ਤੇ ਕਾਂਗਰਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਇਨਕਮ ਟੈਕਸ ਡਿਪਾਰਟਮੈਂਟ ਦੁਆਰਾ ਅਪਣੇ ਬੈਂਕ ਖਾਤੇ ਫਰੀਜ਼ ਕਰਨ ਦੇ ਮਾਮਲੇ ਵਿਚ ਕਾਂਗਰਸ ਪਾਰਟੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ ਜਾਣ ਤੋਂ ਅੱਧਾ ਘੰਟਾ ਪਹਿਲਾਂ ਮਲਿਕਾਰਜੁਨ ਖੜਗੇ, ਸੋਨੀਆ ਅਤੇ ਰਾਹੁਲ ਨੇ ਪਾਰਟੀ ਹੈਡਕੁਆਰਟਰ ਵਿਚ 49 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ।


ਤਿੰਨਾਂ ਨੇਤਾਵਾਂ ਨੇ ਇੱਕ ਸੁਰ ਵਿਚ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੈਂਕ ਖਾਤਿਆਂ ਨੂੰ ਫਰੀਜ਼ ਕਰਵਾ ਕੇ ਕੇਂਦਰ ਸਰਕਾਰ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਨੂੰ ਕਮਜ਼ੋਰ ਅਤੇ ਪੰਗੂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਵਿਚ ਫਰੀ ਅਤੇ ਫੇਅਰ ਇਲੈਕਸ਼ਨ ਦੀ ਗੱਲ ਕਿਵੇਂ ਹੋ ਸਕਦੀ ਹੈ। ਖੜਗੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਲੋਕਤੰਤਰ ਲਈ ਇਹ ਜ਼ਰੂਰੀ ਹੈ ਕਿ ਚੋਣਾਂ ਨਿਰਪੱਖ ਤਰੀਕੇ ਨਾਲ ਕਰਾਈ ਜਾਣ ਅਤੇ ਸਾਰੇ ਸਿਆਸੀ ਦਲਾਂ ਨੂੰ ਬਰਾਬਰ ਮੌਕੇ ਮਿਲਣ। ਈਡੀ, ਆਈਟੀ ਅਤੇ ਹੋਰ ਸੁਤੰਤਰ ਸੰਸਥਾਵਾਂ ’ਤੇ ਕਿਸੇ ਦਾ ਕੰਟਰੋਲ ਨਹੀਂ ਹੋਣਾ ਚਾਹੀਦਾ।


ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਫਰੀਜ਼ ਕਰ ਦਿੱਤੇ ਗਏ ਹਨ। ਕਿਸੇ ਕੋਰਟ ਨੇ, ਚੋਣ ਕਮਿਸ਼ਨ ਨੇ ਚੂੰ ਤੱਕ ਨਹੀਂ ਕੀਤੀ। ਕਿਸੇ ਨੇ ਕੁਝ ਨਹੀਂ ਕਿਹਾ। ਕਾਂਗਰਸ ਦੇ ਬੈਂਕ ਖਾਤੇ ਨਹੀਂ, ਦੇਸ਼ ਦੇ ਲੋਕਤੰਤਰ ਨੂੰ ਫਰੀਜ਼ ਕੀਤਾ ਗਿਆ। ਸਾਡੇ ਦੇਸ਼ ਵਿਚ ਲੋਕਤੰਤਰ ਹੈ ਹੀ ਨਹੀਂ।
ਚੋਣਾਂ ਤੋਂ ਠੀਕ ਪਹਿਲਾਂ ਪਾਰਟੀ ਦੇ ਬੈਂਕ ਖਾਤਿਆਂ ਨੂੰ ਫਰੀਜ਼ ਕਰਕੇ ਕਾਂਗਰਸ ਨੂੰ ਪੰਗੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕਤੰਤਰ ’ਤੇ ਹਮਲਾ ਹੈ। ਪਿਛਲੇ ਇੱਕ ਮਹੀਨੇ ਤੋਂ ਅਸੀਂ ਅਪਣੇ ਪੈਸਿਆਂ ਦਾ ਇਸਤੇਮਾਲ ਨਹੀਂ ਕਰ ਪਾ ਰਹੇ। ਜੇਕਰ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਤਾਂ ਲੋਕਤੰਤਰ ਕਿਵੇਂ ਜ਼ਿੰਦਾ ਰਹੇਗਾ।

ਇਹ ਖ਼ਬਰ ਵੀ ਪੜ੍ਹੋ

ਪੰਜਾਬ ਵਿਚ ਚੋਣ ਕਮਿਸ਼ਨ ਨੇ 5 ਐਸਐਸਪੀ ਬਦਲ ਦਿੱਤੇ ਹਨ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 4 ਰਾਜਾਂ ਦੇ ਡਿਸਟ੍ਰਿਕਟ ਮੈਜਿਸਟ੍ਰੇਟ, ਐਸਐਸਪੀ ਅਤੇ ਐਸਪੀ ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਪੰਜਾਬ ਦੇ ਪੰਜ ਜ਼ਿਲ੍ਹਿਆਂ ਪਠਾਨਕੋਟ, ਫਾਜ਼ਿਲਕਾ, ਜਲੰਧਰ ਦਿਹਾਤੀ, ਮਾਲੇਰਕੋਟਲਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਐਸਐਸਪੀ ਵੀ ਇਸ ਲਿਸਟ ਵਿਚ ਸ਼ਾਮਲ ਕੀਤੇ ਗਏ ਹਨ।
ਇਨ੍ਹਾਂ ਵਿਚ 4 ਪੀਪੀਐਸ ਅਧਿਕਾਰੀਆਂ ਜਲੰਧਰ ਦਿਹਾਤੀ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ, ਪਠਾਨਕੋਟ ਐਸਐਸਪੀ ਦਲਜਿੰਦਰ ਸਿੰਘ, ਫਾਜ਼ਿਲਕਾ ਐਸਐਸਪੀ ਵਰਿੰਦਰ ਸਿੰਘ ਬਰਾੜ ਅਤੇ ਮਾਲੇਰਕੋਟਲਾ ਦੇ ਐਸਐਸਪੀ ਹਰਕਮਲ ਪ੍ਰੀਤ ਸਿੰਘ ਖਖ ਨੂੰ ਆਈਪੀਐਸ ਕੈਡਰ ਨਾ ਹੋਣ ’ਤੇ ਬਦਲਿਆ ਗਿਆ, ਜਦ ਕਿ ਬਠਿੰਡਾ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੂੰ ਖਡੂਰ ਸਾਹਿਬ ਤੋਂ ਕਾਂਗਰਸੀ ਸਾਂਸਦ ਜਸਬੀਰ ਡਿੰਪਾ ਦਾ ਭਰਾ ਹੋਣ ਕਾਰਨ ਹਟਾਇਆ ਹੈ।
2 ਦਿਨ ਪਹਿਲਾਂ ਚੋਣ ਕਮਿਸ਼ਨ ਨੇ ਜਲੰਧਰ ਦੇ ਡੀਸੀ ਵਿਸ਼ੇਸ਼ ਸਾਰੰਗਲ ਅਤੇ 2 ਪੁਲਿਸ ਅਧਿਕਾਰੀਆਂ ਨੂੰ ਬਦਲਣ ਦੇ ਆਦੇਸ਼ ਜਾਰੀ ਕੀਤੇ ਸੀ। ਇਨ੍ਹਾਂ ਵਿਚ ਰੋਪੜ ਰੇਂਜ ਦੇ ਏਡੀਜੀਪੀ ਜਸਕਰਨ ਸਿੰਘ ਅਤੇ ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਵੀ ਸ਼ਾਮਲ ਹਨ। ਇਨ੍ਹਾਂ ਦੀ ਜਗ੍ਹਾ ਨਵੇਂ ਅਧਿਕਾਰੀ ਨਿਯੁਕਤ ਕਰਨ ਦੇ ਲਈ 3-3 ਅਧਿਕਾਰੀਆਂ ਦਾ ਪੈਨਲ ਮੰਗਿਆ ਹੈ।

Related post

ਅਕਾਲੀ ਦਲ ਵਿਚੋਂ ਕੱਢੇ ਰਵੀਕਰਨ ਸਿੰਘ ਕਾਹਲੋਂ ਬੀਜੇਪੀ ਵਿਚ ਸ਼ਾਮਲ

ਅਕਾਲੀ ਦਲ ਵਿਚੋਂ ਕੱਢੇ ਰਵੀਕਰਨ ਸਿੰਘ ਕਾਹਲੋਂ ਬੀਜੇਪੀ ਵਿਚ…

ਚੰਡੀਗੜ੍ਹ, 16 ਮਈ, ਨਿਰਮਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਇੰਚਾਰਜ ਰਵੀਕਰਨ…
ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ’ਤੇ ਡੋਰੇ ਪਾਉਣ ਲੱਗੀ ਬੀਜੇਪੀ

ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ’ਤੇ ਡੋਰੇ ਪਾਉਣ ਲੱਗੀ…

ਚੰਡੀਗੜ੍ਹ, 14 ਮਈ, ਨਿਰਮਲ : ਪੰਜਾਬ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਹੁਣ ਬਾਹਰਲੇ ਸੂਬਿਆਂ ਤੋਂ ਆ…
ਸੀਨੀਅਰ ਨੇਤਾ ਜਗਮੋਹਨ ਕੰਗ ਮੁੜ ਕਾਂਗਰਸ ਵਿਚ ਹੋਏ ਸ਼ਾਮਲ

ਸੀਨੀਅਰ ਨੇਤਾ ਜਗਮੋਹਨ ਕੰਗ ਮੁੜ ਕਾਂਗਰਸ ਵਿਚ ਹੋਏ ਸ਼ਾਮਲ

ਨਵੀਂ ਦਿੱਲੀ, 14 ਮਈ, ਨਿਰਮਲ : ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵਿਚਾਲੇ ਚੱਲ…