ਕੁੜੀ ਨੂੰ ਲੈ ਕੇ 2 ਧਿਰਾਂ ਵਿਚਾਲੇ ਝੜਪ

ਕੁੜੀ ਨੂੰ ਲੈ ਕੇ 2 ਧਿਰਾਂ ਵਿਚਾਲੇ ਝੜਪ


ਅੰਮ੍ਰਿਤਸਰ, 10 ਅਪ੍ਰੈਲ, ਨਿਰਮਲ: ਅੰਮ੍ਰਿਤਸਰ ਦੀ ਸੰਧੂ ਕਲੌਨੀ ਵਿਚ ਦੋ ਮੁੰਡੇ ਆਪਸ ਵਿਚ ਰਿਸ਼ਤੇਦਾਰ ਹਨ। ਇੱਕ ਕੁੜੀ ਦੇ ਚੱਕਰ ਵਿਚ ਦੋਵੇਂ ਧਿਰਾਂ ਦੇ ਮੁੰਡਿਆਂ ਵਿਚ ਹੱਥੋਪਾਈ ਹੋ ਗਈ। ਇਸ ਤੋਂ ਬਾਅਦ ਦੋਵੇਂ ਚਲੇ ਗਏ। ਨੌਜਵਾਨ ਦੇ ਜਾਣ ਤੋਂ ਕੁੱਝ ਦੇਰ ਬਾਅਦ ਇੱਕ ਨੌਜਵਾਨ ਨੇ ਅਪਣੇ ਸਾਥੀਆਂ ਨੂੰ ਹਥਿਆਰਾਂ ਸਮੇਤ ਬੁਲਾ ਲਿਆ। ਜਿਸ ਤੋਂ ਬਾਅਦ ਪੀੜਤ ਨੇ ਉਕਤ ਹਮਲਾਵਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਜਾਣਕਾਰੀ ਦਿੰਦੇ ਹੋਏ ਐਸਐਚਓ ਨੇ ਦੱਸਿਆ ਕਿ ਉਨ੍ਹਾਂ ਸ਼ਿਕਾਇਤ ਮਿਲੀ ਹੈ ਕਿ ਦੋ ਨੌਜਵਾਨ ਜੋ ਆਪਸ ਵਿਚ ਰਿਸ਼ਤੇਦਾਰ ਹਨ, ਬਾਜ਼ਾਰ ਵਿਚ ਦੋਵਾਂ ਦੇ ਵਿਚਾਲੇ ਲੜਕੀ ਨੂੰ ਲੈ ਕੇ ਝਗੜਾ ਹੋ ਗਿਆ ਸੀ। ਦੋਵਾਂ ਵਿਚ ਝਗੜਾ ਇੰਨਾ ਵਧ ਗਿਆ ਕਿ ਦੋਵਾਂ ਵਿਚ ਪਹਿਲਾਂ ਹੱਥੋਪਾਈ ਹੋਈ। ਦੂਜਾ ਨੌਜਵਾਨ ਰੰਜਿਸ਼ ਦੇ ਚਲਦਿਆਂ ਅਪਣੇ ਕੁਝ ਸਾਥੀਆਂ ਦੇ ਨਾਲ ਦਾਤਰ ਅਤੇ ਕ੍ਰਿਪਾਣ ਲੈ ਕੇ ਹਮਲਾ ਕਰਨ ਲਈ ਆ ਗਿਆ। ਇਸ ਦੌਰਾਨ ਚੰਗਾ ਰਿਹਾ ਕਿ ਉਹ ਨੌਜਵਾਨ ਉਥੋਂ ਜਾ ਚੁੱਕਾ ਸੀ।
ਦੱਸਦੇ ਚਲੀਏ ਕਿ ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਦੋਵੇਂ ਨੌਜਵਾਨਾਂ ਖ਼ਿਲਾਫ਼ ਬਾਜ਼ਾਰ ਦੇ ਦੁਕਾਨਦਾਰਾਂ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਛੇਤੀ ਹੀ ਦੋਵੇਂ ਪਾਰਟੀਆਂ ਨੂੰ ਬੁਲਾ ਕੇ ਕਾਰਵਾਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ

ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਮੰਗਲਵਾਰ ਸਵੇਰੇ ਦੋ ਵਕੀਲਾਂ ਵਿਚਾਲੇ ਝੜਪ ਹੋ ਗਈ। ਦਰਅਸਲ, ਇਕ ਵਕੀਲ ਨੇ ਦੂਜੇ ਨੂੰ ਦੇਖ ਕੇ ‘ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ’ ਗੀਤ ਗਾਇਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਮਾਮਲੇ ਵਿੱਚ ਇੱਕ ਵਕੀਲ ਦੇ ਚਿਹਰੇ ਉੱਤੇ ਸੱਟਾਂ ਵੀ ਲੱਗੀਆਂ।

ਹਾਲਾਂਕਿ ਇਸ ਮਾਮਲੇ ਵਿੱਚ ਹੋਰ ਵਕੀਲਾਂ ਵੱਲੋਂ ਦੋਵਾਂ ਧਿਰਾਂ ਵਿੱਚ ਆਪਸੀ ਸਮਝੌਤਾ ਹੋ ਗਿਆ ਸੀ, ਜਿਸ ਕਾਰਨ ਇਸ ਕੇਸ ਵਿੱਚ ਕੋਈ ਪੁਲਸ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ। ਅਸਲ ਵਿੱਚ ਅਜਿਹਾ ਕੀ ਸੀ ਕਿ ਅਦਾਲਤ ਵਿੱਚ ਪ੍ਰੈਕਟਿਸ ਕਰ ਰਹੇ ਇੱਕ ਵਕੀਲ ਵੱਲੋਂ ਸਾਗਰ ਦਾ ਨਾਂ ਉਸ ਦੇ ਨਾਲ ਜੋੜ ਦਿੱਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਗੀਤ ‘ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ’ ਕਾਫੀ ਮਸ਼ਹੂਰ ਹੋ ਰਿਹਾ ਹੈ। ਇਸ ਸਬੰਧੀ ਹਰ ਰੋਜ਼ ਸੋਸ਼ਲ ਮੀਡੀਆ ’ਤੇ ਨਵੀਆਂ-ਨਵੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।

ਮੰਗਲਵਾਰ ਨੂੰ ਇਕ ਵਕੀਲ ਦੂਜੇ ਵਕੀਲ ਦੇ ਨੇੜੇ ਆ ਗਿਆ ਅਤੇ ਮਜ਼ਾਕ ਵਿਚ ਸਾਗਰ ਦੀ ਵਹੁਟੀ ਵਾਲਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤਕਰਾਰ ਹੋਈ ਪਰ ਬਾਅਦ ’ਚ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਵਿੱਚ ਇੱਕ ਵਕੀਲ ਦੇ ਚਿਹਰੇ ਉੱਤੇ ਸੱਟਾਂ ਵੀ ਲੱਗੀਆਂ।

ਲੜਾਈ ਨੂੰ ਦੇਖ ਕੇ ਆਸ-ਪਾਸ ਮੌਜੂਦ ਹੋਰ ਵਕੀਲ ਵੀ ਇਕੱਠੇ ਹੋ ਗਏ ਅਤੇ ਦੋਵਾਂ ਧਿਰਾਂ ਨੂੰ ਵੱਖ ਕਰ ਦਿੱਤਾ। ਹਾਲਾਂਕਿ ਕੁਝ ਸਮੇਂ ਬਾਅਦ ਹੋਰ ਵਕੀਲਾਂ ਨੇ ਦੋਵਾਂ ਧਿਰਾਂ ਦਾ ਆਪਸੀ ਸਮਝੌਤਾ ਕਰਵਾ ਕੇ ਮਾਮਲਾ ਰਫਾ-ਦਫਾ ਕਰਵਾ ਦਿੱਤਾ। ਇਸ ਮਾਮਲੇ ਵਿੱਚ ਦੋਵਾਂ ਧਿਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇਕ ਵਕੀਲ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ ਪਰ ਬਾਅਦ ’ਚ ਮਾਮਲਾ ਖਤਮ ਹੋ ਗਿਆ ਹੈ।

Related post

ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਚੰਡੀਗੜ੍ਹ, 20 ਮਈ, ਨਿਰਮਲ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਅਸਮਾਨ ‘ਚ ਅੱਗ, 45 ਡਿਗਰੀ ਦਰਜ ਕੀਤਾ ਤਾਪਮਾਨ

ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਅਸਮਾਨ ‘ਚ ਅੱਗ,…

ਨਵੀਂ ਦਿੱਲੀ, 20 ਮਈ, ਪਰਦੀਪ ਸਿੰਘ: ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦਿੱਲੀ ਸਮੇਤ ਪੰਜਾਬ,…
ਅਕਸ਼ੈ ਕੁਮਾਰ ਨੇ ਭਾਰਤੀ ਨਾਗਰਿਕਤਾ ਮਿਲਣ ’ਤੇ ਪਹਿਲੀ ਵਾਰ ਪਾਈ ਵੋਟ

ਅਕਸ਼ੈ ਕੁਮਾਰ ਨੇ ਭਾਰਤੀ ਨਾਗਰਿਕਤਾ ਮਿਲਣ ’ਤੇ ਪਹਿਲੀ ਵਾਰ…

ਮੁੰਬਈ, 20 ਮਈ, ਨਿਰਮਲ : ਭਾਰਤੀ ਨਾਗਰਿਕਤਾ ਮਿਲਣ ’ਤੇ ਅਦਾਕਾਰ ਅਕਸ਼ੈ ਕੁਮਾਰ ਨੇ ਪਹਿਲੀ ਵਾਰੀ ਵੋਟ ਪਾਈ। ਲੋਕ ਸਭਾ ਚੋਣਾਂ ਦੇ…