ਚਾਂਸਲਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ

ਚਾਂਸਲਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ


ਨਵੀਂ ਦਿੱਲੀ, 31 ਜਨਵਰੀ, ਨਿਰਮਲ : ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਰਾਸ਼ਟਰਪਤੀ ਨੇ ਰਾਜ ਸਭਾ ਮੈਂਬਰ ਲਈ ਨਾਮਜ਼ਦ ਕੀਤਾ ਗਿਆ ਅਤੇ ਸੰਧੂ ਰਾਜ ਸਭਾ ਮੈਂਬਰ ਦੀ ਸੇਵਾਮੁਕਤੀ ਤੋਂ ਬਾਅਦ ਅਹੁਦਾ ਸੰਭਾਲਣਗੇ। ਅੱਜ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਲਈ ਹੈ। ਦੱਸ ਦਈਏ ਕਿ ਸੰਧੂ ਦੀ ਚੋਣ ਤੋਂ ਬਾਅਦ ਕਈ ਵੱਡੇ ਸਿਆਸਤਦਾਨਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਕਰਕੇ ਸੰਧੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ। ਸਤਨਾਮ ਸਿੰਘ ਸੰਧੂ ਗੈਰ ਸਰਕਾਰੀ ਸੰਗਠਨਾਂ ‘ਭਾਰਤੀ ਘੱਟ ਗਿਣਤੀ ਫਾਊਂਡੇਸ਼ਨ’ ਅਤੇ ਨਿਊ ਇੰਡੀਆ ਡਿਵੈਲਪਮੈਂਟ (ਐਨਆਈਡੀ) ਫਾਊਂਡੇਸ਼ਨ ਰਾਹੀਂ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਅਤੇ ਫਿਰਕੂ ਸਦਭਾਵਨਾ ਨੂੰ ਅੱਗੇ ਵਧਾਉਣ ਲਈ ਵੱਡੇ ਪੱਧਰ ਤੇ ਭਾਈਚਾਰਕ ਯਤਨਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ

ਮੁਕਤਸਰ ਵਿਚ 2 ਨੌਜਵਾਨਾਂ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਮੁਕਤਸਰ ਵਿਚ ਪਿੰਡ ਲੂੰਡੇਵਾਲਾ ਨੇੜਿਓਂ ਲੰਘਦੀ ਰਾਜਸਥਾਨ ਫੀਡਰ ਨਹਿਰ ਵਿਚ ਦੋ ਨੌਜਵਾਨਾਂ ਨੇ ਛਾਲ ਮਾਰ ਦਿੱਤੀ, ਜਿਨ੍ਹਾਂ ਨੂੰ ਪਿੰਡ ਵਾਸੀ ਅਤੇ ਪ੍ਰਸ਼ਾਸਨ ਗੋਤਾਖੋਰਾਂ ਦੀ ਮਦਦ ਨਾਲ ਲੱਭਿਆ ਜਾ ਰਿਹਾ ਹੈ। ਦੋਵਾਂ ਦੇ ਪਰਿਵਾਰਾਂ ਵਿੱਚ ਵਿਆਹ ਸੀ। ਦੋਵੇਂ ਨੌਜਵਾਨ ਵਿਆਹ ਦੇ ਕੱਪੜੇ ਖਰੀਦਣ ਜਾ ਰਹੇ ਸਨ। ਦੋਵਾਂ ਦੀ ਪਛਾਣ ਸੁਖਜਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਵਜੋਂ ਹੋਈ ਹੈ।

ਡੀਐਸਪੀ ਜਸਵੀਰ ਸਿੰਘ ਪੰਨੂ ਨੇ ਦੱਸਿਆ ਕਿ ਪਿੰਡ ਵਾਸੀ ਜੱਗਾ ਸਿੰਘ ਨੇ ਦੱਸਿਆ ਕਿ ਨੌਜਵਾਨ ਸੁਖਜਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਮੋਟਰਸਾਈਕਲ ’ਤੇ ਜਾ ਰਹੇ ਸਨ। ਇਸ ਦੌਰਾਨ ਬਾਈਕ ਸਵਾਰ ਸੁਖਜਿੰਦਰ ਸਿੰਘ ਨੇ ਆਪਣੀ ਬਾਈਕ ਸੜਕ ਤੇ ਛੱਡ ਕੇ ਅਚਾਨਕ ਨਹਿਰ ਵਿਚ ਛਾਲ ਮਾਰ ਦਿੱਤੀ। ਮਗਰੋਂ ਰਾਜਵਿੰਦਰ ਸਿੰਘ ਵਾਸੀ ਲੂੰਡੇਵਾਲਾ ਨੇ ਵੀ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜਸਵੀਰ ਸਿੰਘ ਅਤੇ ਐਸਐਚਓ ਗਿੱਦੜਬਾਹਾ ਮੌਕੇ ’ਤੇ ਪੁੱਜੇ ਅਤੇ ਗੋਤਾਖੋਰਾਂ ਦੀ ਮਦਦ ਨਾਲ ਉਕਤ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਡੀਐਸਪੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਪਿੰਡ ਦੇ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਦੇ ਭਰਾ ਦਾ 2 ਫਰਵਰੀ ਨੂੰ ਵਿਆਹ ਸੀ, ਜਿਸ ਲਈ ਦੋਵੇਂ ਨੌਜਵਾਨ ਕੱਪੜੇ ਖਰੀਦਣ ਲਈ ਸਾਈਕਲ ਤੇ ਗਿੱਦੜਬਾਹਾ ਜਾ ਰਹੇ ਸਨ ਤਾਂ ਅਚਾਨਕ ਇਹ ਘਟਨਾ ਵਾਪਰ ਗਈ।

Related post

ਵਪਾਰਕ ਜਹਾਜ਼ ’ਤੇ ਡਰੋਨ ਨਾਲ ਹਮਲਾ, ਅਲਰਟ ਜਾਰੀ

ਵਪਾਰਕ ਜਹਾਜ਼ ’ਤੇ ਡਰੋਨ ਨਾਲ ਹਮਲਾ, ਅਲਰਟ ਜਾਰੀ

ਨਵੀਂ ਦਿੱਲੀ, 23 ਦਸੰਬਰ, ਨਿਰਮਲ : ਹਿੰਦ ਮਹਾਸਾਗਰ ’ਚ ਇਕ ਵਪਾਰਕ ਜਹਾਜ਼ ’ਤੇ ਡਰੋਨ ਹਮਲੇ ਦੀ ਖਬਰ ਮਿਲੀ ਹੈ। ਵਪਾਰੀ ਜਹਾਜ਼…
ਇਜ਼ਰਾਈਲ ਵੱਲੋਂ ਗਾਜ਼ਾ ’ਚ ਜ਼ਮੀਨੀ ਹਮਲੇ ਸ਼ੁਰੂ

ਇਜ਼ਰਾਈਲ ਵੱਲੋਂ ਗਾਜ਼ਾ ’ਚ ਜ਼ਮੀਨੀ ਹਮਲੇ ਸ਼ੁਰੂ

ਯੇਰੂਸ਼ਲਮ, (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ ਅਤੇ ਹਮਾਸ ਵਿਚਾਲੇ 23 ਦਿਨਾਂ ਤੋਂ ਖੂਨੀ ਜੰਗ ਜਾਰੀ ਹੈ। ਅੱਜ 23ਵੇਂ ਦਿਨ ਇਜ਼ਰਾਈਲ ਨੇ…
ਹਮਾਸ ਦੇ ਕਮਾਂਡਰ ਨੇ ਵੀਡੀਓ ਜ਼ਰੀਏ ਪੂਰੀ ਦੁਨੀਆ ਨੂੰ ਦਿੱਤੀ ਚਿਤਾਵਨੀ

ਹਮਾਸ ਦੇ ਕਮਾਂਡਰ ਨੇ ਵੀਡੀਓ ਜ਼ਰੀਏ ਪੂਰੀ ਦੁਨੀਆ ਨੂੰ…

ਯੇਰੂਸ਼ਲਮ, 12 ਅਕਤੂਬਰ, ਨਿਰਮਲ : ਇਜ਼ਰਾਈਲ ’ਤੇ ਹਮਲੇ ਤੋਂ ਬਾਅਦ ਹਮਾਸ ਦੇ ਕਮਾਂਡਰ ਮਹਿਮੂਦ ਅਲ-ਜ਼ਹਰ ਨੇ ਇਕ ਮਿੰਟ ਤੋਂ ਜ਼ਿਆਦਾ ਦਾ…