ਬੌਬੀ ਦਿਓਲ ਫਿਰ ਹੋਏ ਸ਼ੋਸ਼ਲ ਮੀਡੀਆ ’ਤੇ ਵਾਇਰਲ

ਬੌਬੀ ਦਿਓਲ ਫਿਰ ਹੋਏ ਸ਼ੋਸ਼ਲ ਮੀਡੀਆ ’ਤੇ ਵਾਇਰਲ


ਮੁੰਬਾਈ, 8 ਦਸੰਬਰ: ਸ਼ੇਖਰ ਰਾਏ- ਹਾਲਹੀ ਵਿਚ ਫਿਲਮ ਐਨੀਮਲ ਦੀ ਸਕਸੈਸ ਪਾਰਟੀ ਰੱਖੀ ਗਈ ਜਿਥੇ ਫਿਲਮ ਦੀ ਪੂਰੀ ਸਟਾਰਕਾਸਟ ਦੇ ਨਾਲ-ਨਾਲ ਬੀ-ਟਾਊਨ ਸੈਲੇਬਸ ਵੀ ਨਜ਼ਰ ਆਏ। ਪਰ ਇਸ ਮਹਿਫਲ ਵਿਚ ਵੀ ਸਭ ਤੋਂ ਵੱਧ ਸੁਰਖੀਆਂ ਬੌਬੀ ਦਿਓਲ ਨੇ ਹੀ ਬਟੌਰੀਆਂ। ਹੁਣ ਇਸ ਇਵੈਂਟ ਤੋਂ ਬੌਬੀ ਦਿਓਲ ਦਾ ਇਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਜਿਸ ਵਿਚ ਬੌਬੀ ਦਿਓਲ ਨੇ ਕੁੱਝ ਅਜਿਹਾ ਕੀਤਾ ਜਿਸ ਨਾਲ ਪ੍ਰਸ਼ੰਸਕ ਇਕ ਵਾਰੀ ਫਿਰ ਤੋਂ ਬੌਬੀ ਦੇ ਕਾਇਲ ਹੋ ਗਏ। ਅਜਿਹਾ ਕੀ ਹੋਇਆ ਆਓ ਤੁਹਾਨੂੰ ਵੀ ਦੱਸਦੇ ਹਾਂ।
ਫਿਲਮ ਐਨੀਮਲ ਦੇ ਰਿਲੀਜ਼ ਤੋਂ ਬਾਅਦ ਤੋਂ ਹੀ ਬਾਲੀਵੁੱਡ ਐਕਟਰ ਬੌਬੀ ਦਿਓਲ ਸੁਰਖੀਆਂ ਵਿਚ ਬਣੇ ਹੋਏ ਹਨ। ਆਪਣੇ ਛੋਟੇ ਪਰ ਅਹਿਮ ਕਿਰਦਾਰ ਨਾਲ ਬੌਬੀ ਦਿਓਲ ਨੇ ਅਜਿਹੀ ਛਾਪ ਛੱਡੀ ਹੈ ਕਿ ਲੋਕਾਂ ਵਿਚ ਬੌਬੀ ਦਿਓਲ ਨੂੰ ਦੇਖਣ ਦਾ ਕ੍ਰੇਜ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਬੌਬੀ ਦਿਓਲ ਦੀ ਪ੍ਰਸਿਧੀ ਫਿਲਮ ਤੱਕ ਹੀ ਸਿਮਤ ਨਹੀਂ ਰਹੀ ਸਗੋਂ ਜਦੋਂ ਹਾਲਹੀ ਵਿਚ ਫਿਲਮ ਐਨੀਮਲ ਦੀ ਸਕਸੈਸ ਪਾਰਟੀ ਰੱਖੀ ਗਈ ਤਾਂ ਵੀ ਸੁਰਖੀਆਂ ਵਿਚ ਬੌਬੀ ਦਿਓਲ ਹੀ ਰਹੇ।
ਫਿਲਮ ਐਨੀਮਲ ਦੀ ਸਕਸੈਸ ਪਾਰਟੀ ਬੀਤੇ ਸ਼ਨੀਵਾਰ ਦੀ ਰਾਤ ਮੁੰਬਈ ਦੇ ਜੇਡਬਲਯੂ ਮੈਰੀਅਟ ਵਿਚ ਆਯੋਜਿਤ ਕੀਤੀ ਗਈ ਸੀ। ਪਾਰਟੀ ’ਚ ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ, ਅਨਿਲ ਕਪੂਰ, ਤ੍ਰਿਪਤੀ ਡਿਮਰੀ ਅਤੇ ਫਿਲਮ ਦੀ ਪੂਰੀ ਸਟਾਰ ਕਾਸਟ ਸਮੇਤ ਕਈ ਬੀ-ਟਾਊਨ ਸੈਲੇਬਸ ਨਜ਼ਰ ਆਏ।
ਇਸ ਪਾਰਟੀ ਵਿਚ ਜਦੋਂ ਬੌਬੀ ਦਿਓਲ ਸ਼ਿਰਕਤ ਕਰਨ ਪਹੁੰਚੇ ਤਾਂ ਲੋਕਾਂ ਦੀ ਭੀੜ ਨੇ ਬੌਬੀ ਦਿਓਲ ਨੂੰ ਘੇਰਾ ਪਾ ਲਿਆ ਹਰ ਕੋਈ ਆਪਣੇ ਚਹਿਤੇ ਸਟਾਰ ਦੀ ਇਕ ਝਲਕ ਦੇਖਣ ਨੂੰ ਬੇਕਰਾਰ ਸੀ। ਹਰ ਕੋਈ ਬੌਬੀ ਨਾਲ ਫੋਟੋ ਖਿਚਵਾਣਾ ਚਾਹੁੰਦਾ ਸੀ। ਇਸੇ ਦੌਰਾਨ ਜਦੋਂ ਭੀੜ ਬਹੁਤ ਜ਼ਿਆਦਾ ਵਧ ਗਈ ਤਾਂ ਬੌਬ ਦਿਓਲ ਦੇ ਬੌਡੀ ਗਾਰਡਜ਼ ਨੇ ਭੀੜ ਨੂੰ ਖਦੇੜਣ ਲਈ ਉਨ੍ਹਾਂ ਉੱਪਰ ਚਿਲਾਣਾ ਸ਼ੁਰੂ ਕਰ ਦਿੱਤਾ ਅਤੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਸਭ ਨੂੰ ਦੇਖ ਕੇ ਬੌਬੀ ਦਿਓਲ ਨੇ ਇਕ ਦੱਮ ਆਪਣੇ ਬੌਡੀ ਗਾਰਡ ਨੂੰ ਝਿੜਕਿਆ ਅਤੇ ਕਿਹਾ ਟੇਕ ਇਟ ਇਜ਼ੀ ਬੱਸ ਬੌਬੀ ਦੇ ਇਸੇ ਅੰਦਾਜ਼ ਦੇ ਲੋਕ ਦਿਵਾਨੇ ਹੋ ਗਾਏ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀÇਆ ਉੱਪਰ ਵਾਇਰਲ ਹੋ ਰਿਹਾ ਹੈ ਅਤੇ ਹਰ ਕੋਈ ਬੌਬੀ ਦੇ ਇਸ ਜੈਸਚਰ ਦੀ ਤਰਫਿ ਕਰ ਰਿਹਾ ਹੈ।
ਬੌਬੀ ਦਿਓਲ ਦੇ ਪ੍ਰਸ਼ੰਸਕ ਉਸਦੀ ਲੁੱਕ ਅਤੇ ਡਰੈਸਿੰਗ ਦੀ ਵੀ ਤਰੀਫ ਕਰ ਰਹੇ ਹਨ। ਇਸ ਦੌਰਾਨ ਬੌਬੀ ਦਿਓਲ ਨੇ ਹਾਫ ਸਲੀਵ ਵਾਈਟ ਜੈਕੇਟ ਅਤੇ ਨੀਲੇ ਰੰਗ ਦੀ ਪੈਂਟ ਪਹਿਨੀ ਹੋਈ ਸੀ ਅਤੇ ਇਸਦੇ ਨਾਲ ਮੈਚਿੰਗ ਵਾਈਟ ਕਲਰ ਦੇ ਜੁੱਤੇ ਪਹਨੇ ਹੋਏ ਸੀ।
ਭਾਂਵੇ ਇਸ ਦੌਰਾਨ ਲੋਕਾਂ ਦੀ ਭੀੜ ਬਹੁਤ ਜ਼ਿਆਦਾ ਸੀ ਪਰ ਬੌਬੀ ਦਿਓਲ ਨੇ ਬੜੇ ਹੀ ਠੰਡੇ ਸੁਭਾਅ ਨਾਲ ਸਭ ਦਾ ਸਵਾਗਤ ਕੀਤਾ ਅਤੇ ਆਪਣੇ ਪ੍ਰਸ਼ੰਸ਼ਕਾਂ ਨਾਲ ਫੋਟੋਆਂ ਵੀ ਖਿੱਚਵਾਈਆਂ।
ਫਿਲਮ ਐਨੀਮਲ ਦੀ ਸਕਸੈਸ ਪਾਰਟੀ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਵਿਚ ਫਿਲਮ ਦੀ ਪੂਰੀ ਸਟਾਰਕਾਸਟ ਦਿਖਾਈ ਦੇ ਰਹੀ ਹੈ। ਇਸ ਮੌਕੇ ਰਣਬੀਰ ਕਪੂਰ ਆਪਣੀ ਪਤਨੀ ਆਲੀਆ ਭੱਟ ਨਾਲ ਦਿਖਾਈ ਦਿੱਤੇ। ਭਾਭੀ 1 ਅਤੇ ਭਾਭੀ 2 ਯਾਨੀ ਕਿ ਰਸ਼ਮੀਕਾ ਮੰਦਾਨਾ ਅਤੇ ਤ੍ਰਿਪਤੀ ਡਿਮਰੀ ਵੀ ਪਹੁੰਚੀਆਂ, ਅਨਿਲ ਕਪੂਰ, ਸ਼ਕਤੀ ਕਪੂਰ ਡਾਇਰੈਕਟਰ ਸੰਦੀਪ ਰੈਡੀ ਵਾਂਗਾ, ਪ੍ਰੋਡਿਊਸਰ ਭੂਸ਼ਨ ਕੁਮਾਰ ਇਨ੍ਹਾਂ ਤੋਂ ਇਲਾਵਾ ਹੋਰ ਮਸ਼ਹੂਰ ਹਸਤੀਆਂ ਵਿੱਚ ਬਾਲੀਵੁੱਡ ਦੀ ਪਿਆਰੀ ਜੋੜੀ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ, ਰਵੀਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ, ਸੁਨੀਲ ਸ਼ੈੱਟੀ, ਮਾਨੁਸ਼ੀ ਛਿੱਲਰ, ਤਮੰਨਾ ਭਾਟੀਆ ਅਤੇ ਰਕੁਲ ਪ੍ਰੀਤ ਸਿੰਘ ਸ਼ਾਮਲ ਸਨ। ਐਨੀਮਲ ਵਿੱਚ ਰਣਬੀਰ ਦੇ ਦਾਦਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸੁਰੇਸ਼ ਓਬਰਾਏ ਬੇਟੇ ਵਿਵੇਕ ਓਬਰਾਏ ਨਾਲ ਪਾਰਟੀ ਵਿਚ ਇੱਥੇ ਪਹੁੰਚੇ।

Related post

ਬਾਲੀਵੁਡ ਅਦਾਕਾਰ ਰਣਦੀਪ ਹੁੱਡਾ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਬਾਲੀਵੁਡ ਅਦਾਕਾਰ ਰਣਦੀਪ ਹੁੱਡਾ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 23 ਮਾਰਚ, ਨਿਰਮਲ : ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਅੰਮ੍ਰਿਤਸਰ ਪੁੱਜ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ…
ਚੋਣਾਂ ਦੌਰਾਨ ਮੀਡੀਆ ਉੱਤੇ ਨਿਗਰਾਨੀ ਰੱਖੇਗਾ ਚੋਣ ਕਮਿਸ਼ਨ

ਚੋਣਾਂ ਦੌਰਾਨ ਮੀਡੀਆ ਉੱਤੇ ਨਿਗਰਾਨੀ ਰੱਖੇਗਾ ਚੋਣ ਕਮਿਸ਼ਨ

ਚੰਡੀਗੜ੍ਹ, 14 ਮਾਰਚ, ਨਿਰਮਲ : ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਸਿਬਿਨ ਸੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਲੋਕ ਸਭਾ…
ਬੌਬੀ ਦਿਓਲ ਨੇ ‘ਐਨੀਮਲ’ ‘ਚ ਘੱਟ ਸਕ੍ਰੀਨ ਟਾਈਮ ‘ਤੇ ਤੋੜੀ ਚੁੱਪੀ

ਬੌਬੀ ਦਿਓਲ ਨੇ ‘ਐਨੀਮਲ’ ‘ਚ ਘੱਟ ਸਕ੍ਰੀਨ ਟਾਈਮ ‘ਤੇ…

ਮੁੰਬਈ, (ਸ਼ੇਖਰ ਰਾਏ) : ਫਿਲਮ ‘ਐਨੀਮਲ’ ਵਿਚ ਬੌਬੀ ਦਿਓਲ ਦੇ ਬਹੁਤ ਘੱਟ ਸਕ੍ਰੀਨ ਟਾਈਮ ਨੂੰ ਲੈ ਕਿ ਪ੍ਰਸ਼ੰਸਕਾਂ ਵਿਚ ਨਿਰਾਸ਼ਾ ਦੇਖਣ…