ਬੀਜੇਪੀ ਉਮੀਦਵਾਰ ਸੁਸ਼ੀਲ ਰਿੰਕੂ ਸੀਐਮ ਮਾਨ ’ਤੇ ਭੜਕੇ

ਬੀਜੇਪੀ ਉਮੀਦਵਾਰ ਸੁਸ਼ੀਲ ਰਿੰਕੂ ਸੀਐਮ ਮਾਨ ’ਤੇ ਭੜਕੇ


ਜਲੰਧਰ, 1 ਮਈ, ਨਿਰਮਲ : ਜਲੰਧਰ ਦੇ ਨਿਜ਼ਾਤਮ ਨਗਰ ਨੇੜੇ ਹੋਈ ਚੋਣ ਮੀਟਿੰਗ ’ਚ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਵਿਰੋਧੀ ਧਿਰ ’ਤੇ ਜੰਮ ਕੇ ਭੜਾਸ ਕੱਢੀ। ਰਿੰਕੂ ਨੇ ਕਿਹਾ ਕਿ ਸ਼ਹਿਰ ਦੇ ਸਿਆਸੀ ਹਾਲਾਤ ਬਦਲ ਗਏ ਹਨ। ਮੈਂ ਆਮ ਆਦਮੀ ਪਾਰਟੀ ਵਿੱਚ ਇਸ ਲਈ ਸ਼ਾਮਲ ਹੋਇਆ ਸੀ ਕਿਉਂਕਿ ਇਹ ਲੋਕ ਬਦਲਾਅ ਲਿਆਉਣਗੇ। ਪਰ ਅਜਿਹਾ ਕੁਝ ਨਹੀਂ ਹੋਇਆ, ਸਗੋਂ ਇਹ ਲੋਕ ਪੰਜਾਬ ਦਾ ਨੁਕਸਾਨ ਕਰ ਰਹੇ ਹਨ। ‘ਆਪ’ ਸਰਕਾਰ ਨੇ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਹੋਰ ਕੁਝ ਨਹੀਂ।

ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਪੰਜਾਬ ਦਾ ਲੋਕ ਸੰਪਰਕ ਵਿਭਾਗ ਸਭ ਤੋਂ ਵੱਧ ਲੁੱਟ ਰਿਹਾ ਹੈ। ਪਿਛਲੀਆਂ ਸਾਰੀਆਂ ਸਰਕਾਰਾਂ ਜੋ ਰਾਜ ਵਿੱਚ ਰਹਿ ਚੁੱਕੀਆਂ ਹਨ, ਮੀਡੀਆ ਅਤੇ ਅਖ਼ਬਾਰਾਂ ਨੂੰ ਇਸ਼ਤਿਹਾਰ ਦਿੰਦੀਆਂ ਸਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ਼ਤਿਹਾਰ ਦੇਣ ਵਿੱਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।

ਰਿੰਕੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਐਡ ਬਜਟ ਸਿਰਫ 20 ਤੋਂ 25 ਕਰੋੜ ਰੁਪਏ ਹੁੰਦਾ ਸੀ। ਪਰ ਮੇਰੇ ਸਾਹਮਣੇ ‘ਆਪ’ ਸਰਕਾਰ ਦੇ ਲੋਕ ਸੰਪਰਕ ਵਿਭਾਗ ਦਾ ਪਹਿਲੇ ਸਾਲ ਦਾ ਬਜਟ 800 ਕਰੋੜ ਰੁਪਏ ਸੀ। ਰਿੰਕੂ ਨੇ ਕਿਹਾ ਕਿ ‘ਆਪ’ ਸਰਕਾਰ ਦੇਸ਼ ਦੇ ਹਰ ਸੂਬੇ ਵਿੱਚ ਇਸ਼ਤਿਹਾਰਬਾਜ਼ੀ ਕਰ ਰਹੀ ਹੈ। ਪੈਸਾ ਤਾਂ ਸਾਡੇ ਪੰਜਾਬ ਦਾ ਹੀ ਲੱਗਦਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਰਿੰਕੂ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਪੈਸੇ ਨਾਲ ਕਿਰਾਏ ਦੇ ਚੌਪਰ ਵਿੱਚ ਕੋਈ ਵੀ ਕੰਮ ਕਰਦੇ ਹਨ। ਇਹ ਪੈਸਾ ਪੰਜਾਬ ਦਾ ਲੱਗ ਰਿਹਾ ਹੈ, ਪਰ ਵੱਖ-ਵੱਖ ਰਾਜਾਂ ਵਿੱਚ ਵਰਤਿਆ ਜਾ ਰਿਹਾ ਹੈ। ਬਾਹਰਲੇ ਰਾਜਾਂ ਵਿੱਚ ਚੋਣਾਂ ਦੌਰਾਨ ਪੰਜਾਬ ਦੇ ਪੈਸੇ ਵਿੱਚੋਂ ਕਰੋੜਾਂ ਰੁਪਏ ਖਰਚ ਕੀਤੇ ਗਏ ਪਰ ਇੰਨਾ ਪੈਸਾ ਖਰਚ ਕਰਨ ਦੇ ਬਾਵਜੂਦ ਸਰਕਾਰ ਨੂੰ ਕੁਝ ਨਹੀਂ ਮਿਲਿਆ।

ਇਹ ਵੀ ਪੜ੍ਹੋ

ਖਪਤਕਾਰ ਅਦਾਲਤ ਨੇ ਜਲੰਧਰ ਦੀ ਸਭ ਤੋਂ ਵੱਡੀ ਪੀਮਸ ਮੈਡੀਕਲ ਐਂਡ ਐਜੂਕੇਸ਼ਨਲ ਚੈਰੀਟੇਬਲ ਸੁਸਾਇਟੀ ਦੇ ਡਾਕਟਰ ਨੂੰ 4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮਰੀਜ਼ ਦੇ ਵਕੀਲ ਨੇ ਅਦਾਲਤ ਵਿਚ ਸਾਬਤ ਕਰ ਦਿੱਤਾ ਹੈ ਕਿ ਡਾਕਟਰ ਮਰੀਜ਼ ਦੀ ਕਮਰ ਟਰਾਂਸਪਲਾਂਟ ਕਰਵਾਉਣ ’ਚ ਲਾਪਰਵਾਹੀ ਕਰ ਰਹੇ ਸਨ। ਜਿਸ ਕਾਰਨ ਮਹਿਲਾ ਮਰੀਜ਼ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਦਾਲਤ ਨੇ ਇਲਾਜ ਤੇ ਖਰਚ ਕੀਤੇ ਪੈਸਿਆਂ ਦੇ ਨਾਲ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ।

ਦੱਸ ਦਈਏ ਕਿ ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਪੀਮਸ ਮੈਡੀਕਲ ਐਂਡ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਜਲੰਧਰ ਵਿਖੇ 32 ਸਾਲਾ ਔਰਤ ਵੱਲੋਂ ਕਮਰ ਦੀ ਸਰਜਰੀ ਸਹੀ ਢੰਗ ਨਾਲ ਨਹੀਂ ਕੀਤੀ ਗਈ। ਔਰਤ ਨੇ ਹਸਪਤਾਲ ਤੋਂ ਕੁੱਲ ਹਿਪ ਟ੍ਰਾਂਸਪਲਾਂਟ ਸਰਜਰੀ ਕਰਵਾਈ ਸੀ। ਪੀੜਤਾ ਦੇ ਵਕੀਲ ਨੇ ਅਦਾਲਤ ਵਿਚ ਸਾਬਤ ਕੀਤਾ ਕਿ ਪੀੜਤਾ ਦੇ ਪੈਰ ਦੇ ਇੱਕ ਅੰਗੂਠੇ ’ਚ ਨਸ ਦੱਬ ਜਾਣ ਕਾਰਣ ਕਾਰਨ ਕੰਮ ਕਰਨਾ ਬੰਦ ਕਰ ਦਿੱਤਾ ਹੈ। ਜਿਸ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀ ਹੋਈ।

ਦੱਸਣਯੋਗ ਹੈ ਕਿ ਅਪ੍ਰੇਸ਼ਨ ਗਲਤ ਹੋਣ ਤੋਂ ਬਾਅਦ ਜਦੋਂ ਔਰਤ ਨੂੰ ਆਰਾਮ ਨਾ ਮਿਲਿਆ ਤਾਂ ਉਹ ਇਲਾਜ ਲਈ ਚੰਡੀਗੜ੍ਹ ਦੇ ਪੀ.ਜੀ.ਆਈ. ਗਈ। ਜਿੱਥੇ ਡਾਕਟਰਾਂ ਨੇ ਔਰਤ ਦੇ ਇਲਾਜ ਵਿਚ ਲਾਪਰਵਾਹੀ ਦੱਸੀ ਹੈ। ਹੈਡ ਠੀਕ ਨੈਪ ਦਾ ਫਿੱਟ ਨਹੀਂ ਕੀਤਾ ਗਿਆ ਤੇ ਨਾ ਹੀ ਕਮਰ ਸਹੀ ਜਗ੍ਹਾ ਤੇ ਫਿੱਟ ਕੀਤੀ ਗਈ ਹੈ।

ਜਿਸ ਕਾਰਨ ਔਰਤ ਨੂੰ ਕਈ ਦਿਨਾਂ ਤੱਕ ਮਾਨਸਿਕ ਅਤੇ ਸਰੀਰਕ ਤਕਲੀਫ ਝੱਲਣੀ ਪਈ। ਜਿਸ ਤੋਂ ਬਾਅਦ ਪੀੜਤ ਔਰਤ ਨੇ ਖਪਤਕਾਰ ਅਦਾਲਤ ਵਿਚ ਮਾਮਲੇ ਦੀ ਸ਼ਿਕਾਇਤ ਕੀਤੀ। ਸਬੂਤਾਂ ਨੂੰ ਦੇਖਦੇ ਹੋਏ ਅਦਾਲਤ ਨੇ ਉਕਤ ਸੰਸਥਾ ਤੇ 4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਸਤੋਂ ਇਲਾਵਾ ਸੰਸਥਾ ਨੇ ਅਦਾਲਤੀ ਹੁਕਮਾਂ ਨੂੰ ਪੰਜਾਬ ਰਾਜ ਖਪਤਕਾਰ ਕਮਿਸ਼ਨ ਵਿੱਚ ਚੁਣੌਤੀ ਦਿੱਤੀ ਸੀ। ਪਰ ਉਥੋਂ ਉਕਤ ਪਟੀਸ਼ਨ ਰੱਦ ਕਰ ਦਿੱਤੀ ਗਈ। ਜਸਟਿਸ ਦਇਆ ਚੌਧਰੀ ਅਤੇ ਸਿਮਰਜੀਤ ਕੌਰ ਨੇ ਖਪਤਕਾਰ ਅਦਾਲਤ ਜਲੰਧਰ ਦੇ ਮਿਤੀ 11 ਮਾਰਚ, 2020 ਦੇ ਹੁਕਮਾਂ ਨੂੰ ਬਰਕਰਾਰ ਰੱਖਿਆ। ਇਸ ਦੇ ਨਾਲ ਹੀ ਜੇਕਰ ਸਮੇਂ ਤੇ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਜੁਰਮਾਨੇ ਦੀ ਰਕਮ ਤੇ ਵਿਆਜ ਵੀ ਦੇਣਾ ਹੋਵੇਗਾ।

Related post

ਸਾਬਕਾ ਡਿਪਟੀ ਮੇਅਰ ਸਣੇ ਕਈ ਆਪ ਨੇਤਾ ਬੀਜੇਪੀ ਵਿਚ ਸ਼ਾਮਲ

ਸਾਬਕਾ ਡਿਪਟੀ ਮੇਅਰ ਸਣੇ ਕਈ ਆਪ ਨੇਤਾ ਬੀਜੇਪੀ ਵਿਚ…

ਜਲੰਧਰ, 17 ਮਈ, ਨਿਰਮਲ : ਆਮ ਆਦਮੀ ਪਾਰਟੀ ਦੇ ਕਈ ਨੇਤਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਨ੍ਹਾਂ ਨੇਤਾਵਾਂ…
ਜਲੰਧਰ ਵਿਚ ਸੀਐਮ ਮਾਨ ਦਾ ਅੱਜ ਰੋਡ ਸ਼ੋਅ, ਵਧਾਈ ਸੁਰੱਖਿਆ

ਜਲੰਧਰ ਵਿਚ ਸੀਐਮ ਮਾਨ ਦਾ ਅੱਜ ਰੋਡ ਸ਼ੋਅ, ਵਧਾਈ…

ਜਲੰਧਰ, 17 ਮਈ, ਨਿਰਮਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ’ਚ ਰੋਡ ਸ਼ੋਅ ਕਰਨਗੇ। ਇਹ ਰੋਡ ਸ਼ੋਅ…
ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ: ਮੀਤ ਹੇਅਰ

ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ…

ਨਿਰਮਲ ਸੰਗਰੂਰ, 17 ਮਈ, ਦਲਜੀਤ ਕੌਰ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ…