ਭਾਜਪਾ ਨੇ 3 ਚੀਜ਼ਾਂ ਖਰੀਦ ਲਈਆਂ, ED, ਇਨਕਮ ਟੈਕਸ ਅਤੇ CBI : ਰਾਜਾ ਵੜਿੰਗ

ਭਾਜਪਾ ਨੇ 3 ਚੀਜ਼ਾਂ ਖਰੀਦ ਲਈਆਂ, ED, ਇਨਕਮ ਟੈਕਸ ਅਤੇ CBI : ਰਾਜਾ ਵੜਿੰਗ

ਬੈਂਕ ਖਾਤੇ ਫ੍ਰੀਜ਼ ਕਰਨ ‘ਤੇ ਪੰਜਾਬ ਕਾਂਗਰਸ ਵਲੋਂ ਧਰਨਾ; ਕਈ ਆਗੂ ਸ਼ਾਮਲ ਹੋਏ
ਚੰਡੀਗੜ੍ਹ :
ਪਾਰਟੀ ਦੀ ਪੰਜਾਬ ਇਕਾਈ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਫ੍ਰੀਜ਼ ਕਰਨ ਵਿਰੁੱਧ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਲੜੀ ਤਹਿਤ ਅੱਜ ਮੁਹਾਲੀ ਦੇ ਸੈਕਟਰ-68 ਸਥਿਤ ਇਨਕਮ ਟੈਕਸ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ।

ਇਸ ਧਰਨੇ ਵਿੱਚ ਮੁਹਾਲੀ, ਖਰੜ ਅਤੇ ਡੇਰਾਬੱਸੀ ਤੋਂ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਸ ਪ੍ਰਦਰਸ਼ਨ ਵਿੱਚ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ। ਨਾਲ ਹੀ ਕਿਹਾ ਕਿ ਅਸੀਂ ਅੰਤ ਤੱਕ ਲੜਾਂਗੇ।

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਖਾਤੇ ਗਲਤ ਤਰੀਕੇ ਨਾਲ ਫ੍ਰੀਜ਼ ਕੀਤੇ ਗਏ ਹਨ। ਲੋਕ ਸਭਾ ਚੋਣਾਂ ਲਈ ਹੁਣ 3 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਅਜਿਹੇ ‘ਚ ਕੇਂਦਰ ਸਰਕਾਰ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਵੇਚ ਦਿੱਤਾ ਹੈ। ਪਰ ਤਿੰਨ ਚੀਜ਼ਾਂ ਖਰੀਦੀਆਂ ਹਨ। ਇਨ੍ਹਾਂ ਵਿੱਚ ਈਡੀ, ਸੀਬੀਆਈ ਅਤੇ ਇਨਕਮ ਟੈਕਸ ਸ਼ਾਮਲ ਹਨ। ਇਨ੍ਹਾਂ ਏਜੰਸੀਆਂ ਦੀ ਮਦਦ ਨਾਲ ਉਹ ਹੁਣ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ।

Related post

ਧਾਕੜ ਅਫ਼ਸਰ ਡਾ. ਲਖਵੀਰ ਸਿੰਘ ਕਾਂਗਰਸ ‘ਚ ਹੋਏ ਸ਼ਾਮਿਲ, ਅਕਾਲੀ ਦਲ ਨੂੰ ਕਿਹਾ BYE-BYE

ਧਾਕੜ ਅਫ਼ਸਰ ਡਾ. ਲਖਵੀਰ ਸਿੰਘ ਕਾਂਗਰਸ ‘ਚ ਹੋਏ ਸ਼ਾਮਿਲ,…

ਹੁਸ਼ਿਆਰਪੁਰ,6 ਮਈ, ਪਰਦੀਪ ਸਿੰਘ – ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਜਿਸ ਨੂੰ ਧਾਕੜ ਅਫ਼ਸਰ ਵਜੋਂ ਵੀ ਜਾਣਿਆ ਜਾਂਦਾ ਹੈ। ਧਾਕੜ…
ਕਰਮਜੀਤ ਕੌਰ ਚੌਧਰੀ ਕਾਂਗਰਸ ’ਤੇ ਭੜਕੀ

ਕਰਮਜੀਤ ਕੌਰ ਚੌਧਰੀ ਕਾਂਗਰਸ ’ਤੇ ਭੜਕੀ

ਜਲੰਧਰ, 4 ਮਈ, ਨਿਰਮਲ : ਬੀਜੇਪੀ ਵਿਚ ਸ਼ਾਮਲ ਹੋਈ ਕਰਮਜੀਤ ਕੌਰ ਚੌਧਰੀ ਕਾਂਗਰਸ ’ਤੇ ਭੜਕ ਗਈ। ਭਾਜਪਾ ਵਿਚ ਸ਼ਾਮਲ ਹੋਣ ਤੋਂ…
ਕਾਂਗਰਸੀ ਉਮੀਦਵਾਰ ਵਲੋਂ ਚੋਣ ਲੜਨ ਤੋਂ ਇਨਕਾਰ

ਕਾਂਗਰਸੀ ਉਮੀਦਵਾਰ ਵਲੋਂ ਚੋਣ ਲੜਨ ਤੋਂ ਇਨਕਾਰ

ਓਡੀਸ਼ਾ, 4 ਮਈ, ਨਿਰਮਲ : ਲੋਕ ਸਭਾ ਚੋਣਾਂ 2024 ਲਈ ਵੋਟਾਂ ਪੈਣ ਦਾ ਸਿਲਸਿਲਾ ਜਾਰੀ ਹੈ। ਇਸੇ ਦੌਰਾਨ ਇੱਕ ਵੱਡੀ ਖ਼ਬਰ…