ਏਸ਼ੀਅਨ ਖੇਡਾਂ 2023 : ਸਰਬਜੋਤ ਅਤੇ ਦਿਵਿਆ ਨੇ ਚਾਂਦੀ ਦਾ ਤਮਗ਼ਾ ਫੁੰਡਿਆ

ਏਸ਼ੀਅਨ ਖੇਡਾਂ 2023 : ਸਰਬਜੋਤ ਅਤੇ ਦਿਵਿਆ ਨੇ ਚਾਂਦੀ ਦਾ ਤਮਗ਼ਾ ਫੁੰਡਿਆ

ਹਾਂਗਜ਼ੂ : ਏਸ਼ਿਆਈ ਖੇਡਾਂ ਵਿੱਚ ਇੱਕ ਵਾਰ ਫਿਰ ਭਾਰਤੀ ਨਿਸ਼ਾਨੇਬਾਜ਼ਾਂ ਨੇ ਦੇਸ਼ ਦਾ ਝੰਡਾ ਲਹਿਰਾਇਆ ਹੈ। ਸਰਬਜੋਤ ਸਿੰਘ ਅਤੇ ਦਿਵਿਆ ਟੀਐਸ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ।

ਭਾਰਤੀ ਜੋੜੀ ਨੂੰ ਸੋਨ ਤਗਮੇ ਦੇ ਮੁਕਾਬਲੇ ਵਿੱਚ ਚੀਨ ਦੇ ਬੋਵੇਨ ਝਾਂਗ ਅਤੇ ਰੈਂਕਸਿਨ ਜਿਆਂਗ ਤੋਂ 16-14 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਰਬਜੋਤ ਸਿੰਘ-ਦਿਵਿਆ ਟੀਐਸ ਨੇ ਇੱਕ ਵਾਰ ਸੋਨ ਤਗਮੇ ਦੇ ਪਲੇਆਫ ਵਿੱਚ 7-3 ਦੀ ਲੀਡ ਲੈ ਲਈ ਸੀ, ਪਰ ਬਾਅਦ ਵਿੱਚ ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਝਾਂਗ ਬੋਵੇਨ ਅਤੇ ਟੋਕੀਓ 2020 ਓਲੰਪਿਕ ਮਿਕਸਡ ਟੀਮ ਦੇ ਸੋਨ ਤਗ਼ਮਾ ਜੇਤੂ ਰੈਂਕਸਿਨ ਜਿਆਂਗ ਨੇ ਜ਼ਬਰਦਸਤ ਵਾਪਸੀ ਕੀਤੀ ।

ਕੁਆਲੀਫਿਕੇਸ਼ਨ ਰਾਊਂਡ ਵਿੱਚ ਸਰਬਜੋਤ ਸਿੰਘ ਨੇ ਆਪਣੇ 30 ਸ਼ਾਟਾਂ ਵਿੱਚੋਂ 291/300 ਦਾ ਸਕੋਰ ਕੀਤਾ, ਜਦਕਿ ਦਿਵਿਆ ਟੀਐਸ ਨੇ 286/300 ਦਾ ਸਕੋਰ ਕੀਤਾ। ਉਹ 19 ਨਿਸ਼ਾਨੇਬਾਜ਼ਾਂ ਦੇ ਟੀਮ ਈਵੈਂਟ ਵਿੱਚ 577 ਦੇ ਸੰਯੁਕਤ ਸਕੋਰ ਨਾਲ ਸਿਖਰ ‘ਤੇ ਰਿਹਾ।

ਚੀਨੀ ਜੋੜੀ ਨੇ ਫਾਈਨਲ ਜਿੱਤਿਆ ਅਤੇ ਭਾਰਤੀ ਜੋੜੀ ਨੂੰ ਦੂਜੇ ਸਥਾਨ ‘ਤੇ ਹੀ ਸਬਰ ਕਰਨਾ ਪਿਆ। ਤੁਹਾਨੂੰ ਦੱਸ ਦੇਈਏ ਕਿ ਏਸ਼ੀਆਈ ਖੇਡਾਂ 2023 ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ 19ਵਾਂ ਤਮਗਾ ਹੈ। ਭਾਰਤ ਨੇ ਛੇ ਸੋਨ, ਅੱਠ ਚਾਂਦੀ ਅਤੇ ਪੰਜ ਕਾਂਸੀ ਦੇ ਤਗ਼ਮਿਆਂ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ।

Related post

ਏਸ਼ੀਆਈ ਖੇਡਾਂ 2023 ‘ਚ ਸਪੀਡ ਸਕੇਟਿੰਗ ‘ਚ ਭਾਰਤ ਨੂੰ ਮਿਲੇ 2 ਤਮਗੇ

ਏਸ਼ੀਆਈ ਖੇਡਾਂ 2023 ‘ਚ ਸਪੀਡ ਸਕੇਟਿੰਗ ‘ਚ ਭਾਰਤ ਨੂੰ…

ਨਵੀਂ ਦਿੱਲੀ : ਏਸ਼ੀਆਈ ਖੇਡਾਂ 2023 ਦੇ 9ਵੇਂ ਦਿਨ ਭਾਰਤ ਨੇ ਦੋ ਤਗਮੇ ਜਿੱਤੇ ਹਨ। ਭਾਰਤੀ ਮਹਿਲਾ ਟੀਮ ਨੇ ਸਪੀਡ ਸਕੇਟਿੰਗ…
ਏਸ਼ੀਆਈ ਖੇਡਾਂ 2023, ਭਾਰਤ ਨੇ 9ਵੇਂ ਦਿਨ ਦੂਜਾ ਤਮਗਾ ਜਿੱਤਿਆ

ਏਸ਼ੀਆਈ ਖੇਡਾਂ 2023, ਭਾਰਤ ਨੇ 9ਵੇਂ ਦਿਨ ਦੂਜਾ ਤਮਗਾ…

ਨਵੀਂ ਦਿੱਲੀ : ਚੀਨ ਦੇ ਹਾਂਗਜ਼ੂ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ 2023 ਵਿੱਚ ਅੱਜ ਯਾਨੀ ਸੋਮਵਾਰ 2 ਅਕਤੂਬਰ ਨੂੰ ਇਨ੍ਹਾਂ ਖੇਡਾਂ…
ਏਸ਼ੀਅਨ ਖੇਡਾਂ 2023, ਅਵਿਨਾਸ਼ ਸਾਬਲ ਨੇ ਅਥਲੈਟਿਕਸ ਵਿੱਚ ਸੋਨ ਤਮਗਾ ਜਿੱਤਿਆ

ਏਸ਼ੀਅਨ ਖੇਡਾਂ 2023, ਅਵਿਨਾਸ਼ ਸਾਬਲ ਨੇ ਅਥਲੈਟਿਕਸ ਵਿੱਚ ਸੋਨ…

ਨਵੀਂ ਦਿੱਲੀ : ਏਸ਼ੀਅਨ ਖੇਡਾਂ 2023 ਦੇ 8ਵੇਂ ਦਿਨ, ਅਵਿਨਾਸ਼ ਸਾਬਲ ਨੇ ਅਥਲੈਟਿਕਸ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ। ਉਸਨੇ 3000…