ਅਮਰੀਕਾ ’ਚ ਉਡਦੇ ਦੋ ਜਹਾਜ਼ਾਂ ਵਿਚਾਲੇ ਹੋਈ ਟੱਕਰ

ਅਮਰੀਕਾ ਵਿਚ ਇਕ ਭਿਆਨਕ ਜਹਾਜ਼ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਐ, ਜਿੱਥੇ ਹਵਾ ਵਿਚ ਉਡ ਰਹੇ ਦੋ ਜਹਾਜ਼ਾਂ ਵਿਚਾਲੇ ਟੱਕਰ ਹੋ ਗਈ, ਜਾਣੋ ਫਿਰ ਕੀ ਹੋਇਆ..

Update: 2024-06-21 14:13 GMT

ਆਰਕੋ:ਅਮਰੀਕਾ ਵਿਚ ਇਕ ਭਿਆਨਕ ਜਹਾਜ਼ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਐ, ਜਿੱਥੇ ਹਵਾ ਵਿਚ ਉਡ ਰਹੇ ਦੋ ਜਹਾਜ਼ਾਂ ਵਿਚਾਲੇ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਦੌਰਾਨ ਇਕ ਪਾਇਲਟ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਅਮਰੀਕਾ ਵਿਚ ਦੱਖਣੀ ਇਡਾਹੋ ਦੇ ਇਕ ਹਵਾਈ ਅੱਡੇ ਦੇ ਨੇੜੇ ਫ਼ਸਲਾਂ ਦੀ ਦੇਖਭਾਲ ਵਿਚ ਕੰਮ ਕਰਨ ਵਾਲੇ ਦੋ ਹਵਾਈ ਜਹਾਜ਼ ਆਪਸ ਵਿਚ ਟਕਰਾ ਕੇ ਜ਼ਮੀਨ ’ਤੇ ਡਿੱਗ ਗਏ, ਜਿਸ ਦੌਰਾਨ ਇਕ ਪਾਇਲਟ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਨੇੜੇ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬੱਟੇ ਕਾਊਂਟੀ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰੇ ਕਰੀਬ ਸਾਢੇ 12 ਵਜੇ ਵਾਪਰਿਆ।

ਸ਼ੈਰਿਫ ਦਫ਼ਤਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਕੋ ਵਿਚ ਹਵਾਈ ਅੱਡਡੇ ਦੇ ਨੇੜੇ ਘਾਹ ਅਤੇ ਫ਼ਸਲਾਂ ਨਾਲ ਢਕੇ ਇਲਾਕੇ ਵਿਚ ਇਹ ਹਾਦਸਾ ਵਾਪਰਿਆ। ਆਰਕੋ, ਇਡਾਹੋ ਫਾਲਸ ਤੋਂ ਕਰੀਬ 70 ਮੀਲ ਪੱਛਮ ਵਿਚ ਸਥਿਤ ਐ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਟਰਾਂਸਪੋਰਟ ਸੁਰੱਖਿਆ ਬੋਰਡ ਅਤੇ ਸੰਘੀ ਹਵਾਈ ਪ੍ਰਸਾਸ਼ਨ ਨੂੰ ਹਾਦਸੇ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਐ, ਜਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਐ।

ਪੁਲਿਸ ਅਧਿਕਾਰੀਆਂ ਨੇ ਇਸ ਭਿਆਨਕ ਹਾਦਸੇ ਨੂੰ ਬੇਹੱਦ ਦੁਖਦਾਈ ਦੱਸਿਆ। ਉਨ੍ਹਾਂ ਕਿਹਾ ਕਿ ਪਾਇਲਟਾਂ ਦੇ ਨਾਮ ਉਦੋਂ ਤੱਕ ਲਈ ਗੁਪਤ ਰੱਖੇ ਗਏ ਨੇ, ਜਦੋਂ ਤੱਕ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੀ ਸੂਚਨਾ ਨਹੀਂ ਦੇ ਦਿੱਤੀ ਜਾਂਦੀ। ਦੱਸ ਦਈਏ ਕਿ ਅਮਰੀਕਾ ਵਿਚ ਕਿਸਾਨਾ ਵੱਲੋਂ ਆਮ ਹੀ ਫ਼ਸਲਾਂ ਕੀਟਨਾਸ਼ਕ ਦੇ ਛਿੜਕਾਅ ਸਮੇਤ ਹੋਰ ਕੰਮਾਂ ਲਈ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਐ। ਫਿਲਹਾਲ ਹਾਦਸੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਐ ਤਾਂ ਜੋ ਅੱਗੇ ਤੋਂ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।ਅਮਰੀਕਾ ’ਚ ਉਡਦੇ ਦੋ ਜਹਾਜ਼ਾਂ ਵਿਚਾਲੇ ਹੋਈ ਟੱਕਰ

Tags:    

Similar News