ਪਾਕਿ ’ਚ ਫ਼ੈਸਲਾਬਾਦ ਦੇ ਡਿਪਟੀ ਮੇਅਰ ਨੇ ਸਿੱਖਾਂ ਤੋਂ ਮੰਗੀ ਮੁਆਫ਼ੀ

ਪਾਕਿਸਤਾਨ ਵਿਚ ਫੈਸਲਾਬਾਦ ਦੇ ਡਿਪਟੀ ਮੇਅਰ ਅਮੀਨ ਬੱਟ ਨੇ 76 ਸਾਲਾਂ ਤੋਂ ਬੰਦ ਪਏ ਗੁਰਦੁਆਰਾ ਸਾਹਿਬ ਨੂੰ ਮੁੜ ਤੋਂ ਖੋਲ੍ਹਣ ਵਿਰੁੱਧ ਦਿੱਤੇ ਆਪਣੇ ਬਿਆਨ ’ਤੇ ਮੁਆਫ਼ੀ ਮੰਗ ਲਈ ਐ, ਉਨ੍ਹਾਂ ਦੀ ਮੁਆਫ਼ੀ ਵਾਲੀ ਵੀਡੀਓ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਸ਼ਲ

Update: 2024-06-30 10:50 GMT

ਫੈਸਲਾਬਾਦ : ਪਾਕਿਸਤਾਨ ਵਿਚ ਫੈਸਲਾਬਾਦ ਦੇ ਡਿਪਟੀ ਮੇਅਰ ਅਮੀਨ ਬੱਟ ਨੇ 76 ਸਾਲਾਂ ਤੋਂ ਬੰਦ ਪਏ ਗੁਰਦੁਆਰਾ ਸਾਹਿਬ ਨੂੰ ਮੁੜ ਤੋਂ ਖੋਲ੍ਹਣ ਵਿਰੁੱਧ ਦਿੱਤੇ ਆਪਣੇ ਬਿਆਨ ’ਤੇ ਮੁਆਫ਼ੀ ਮੰਗ ਲਈ ਐ, ਉਨ੍ਹਾਂ ਦੀ ਮੁਆਫ਼ੀ ਵਾਲੀ ਵੀਡੀਓ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਗਿਆ ਏ, ਜਿਸ ਵਿਚ ਉਹ ਅੱਗੇ ਤੋਂਅਜਿਹੀ ਟਿੱਪਣੀ ਕਦੇ ਨਾ ਦੁਹਰਾਉਣ ਦਾ ਵਾਅਦਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਦੇਖੋ ਪੂਰੀ ਖ਼ਬਰ।

ਪਾਕਿਸਤਾਨ ਵਿਚ ਫੈਸਲਾਬਾਦ ਦੇ ਡਿਪਟੀ ਮੇਅਰ ਅਮੀਨ ਬੱਟ ਨੇ ਕੁੱਝ ਦਿਨ ਪਹਿਲਾਂ ਫੈਸਲਾਬਾਦ ਦੇ ਬੰਦ ਪਏ ਗੁਰਦੁਆਰਾ ਸਾਹਿਬ ਨੂੰ ਖੋਲ੍ਹੇ ਜਾਣ ਦੇ ਵਿਰੁੱਧ ਦਿੱਤੇ ਗਏ ਬਿਆਨ ’ਤੇ ਮੁਆਫ਼ੀ ਮੰਗ ਲਈ ਐ। ਉਨ੍ਹਾਂ ਇਕ ਵੀਡੀਓ ਜਾਰੀ ਕਰਦਿਆਂ ਆਖਿਆ ਕਿ ‘‘ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਸਿੱਖਾਂ ਦੇ ਗੁਰਦੁਆਰਾ ਸਾਹਿਬ ਬਾਰੇ ਟਿੱਪਣੀਆਂ ਕੀਤੀਆਂ ਸੀ ਜੋ ਇਕ ਗੰਭੀਰ ਗਲਤੀ ਸੀ, ਇਸ ਲਈ ਉਹ ਸਿੱਖਾਂ ਤੋਂ ਦਿਲੋਂ ਮੁਆਫ਼ੀ ਮੰਗਦੇ ਨੇ ਅਤੇ ਅੱਗੇ ਤੋਂ ਅਜਿਹੀ ਗ਼ਲਤੀ ਨਾ ਦੁਹਰਾਉਣ ਦਾ ਵਾਅਦਾ ਕਰਦੇ ਨੇ।
ਅਮੀਨ ਬੱਟ ਦੀ ਇਸ ਵੀਡੀਓ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝਾ ਕੀਤਾ ਗਿਆ ਏ। ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਬੱਟ ਦੀ ਮੁਆਫ਼ੀ ਦਾ ਸਵਾਗਤ ਕੀਤਾ ਅਤੇ ਸਿੱਖਾਂ ਲਈ ਪਵਿੱਤਰ ਧਰਤੀ ਵਜੋਂ ਪਾਕਿਸਤਾਨਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ। ਪਾਕਿਸਤਾਨ ਗੁਰਦੁਆਰਾ ਕਮੇਟੀ ਨੇ ਆਪਣੀ ਪੋਸਟ ਵਿਚ ਲਿਖਿਆ ‘‘ਅਮੀਨ ਬੱਟ ਨੇ ਸਵਾਗਤਯੋਗ ਘਟਨਾਕ੍ਰਮ ਵਿਚ ਸਿੱਖ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਮੁਆਫ਼ੀ ਮੰਗੀ ਐ। ਪਾਕਿਸਤਾਨ ਸਿੱਖਾਂ ਦੇ ਦਿਲਾਂ ਵਿਚ ਇਕ ਅਹਿਮ ਸਥਾਨ ਰੱਖਦਾ ਏ ਜੋ ਇਸ ਨੂੰ ਪਵਿੱਤਰ ਧਰਤੀ ਮੰਨਦੇ ਨੇ।’’

ਦੱਸ ਦਈਏ ਕਿ ਅਮੀਨ ਬੱਟ ਨੇ ਸ਼ਰ੍ਹੇਆਮ ਇਕ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਇਹ ਧਮਕੀ ਦਿੱਤੀ ਸੀ ਕਿ ਜੇਕਰ ਗੁਰਦੁਆਰੇ ਦਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਦੇ ਕੰਮ ਨੂੰ ਬੰਦ ਕਰਵਾ ਦੇਣਗੇ। ਉਂਝ ਪਾਕਿਸਤਾਨ ਵਿਚ ਸਿੱਖ ਘੱਟ ਗਿਣਤੀ ਭਾਈਚਾਰੇ ਨਾਲ ਵਿਤਕਰੇਬਾਜ਼ੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ। 

Tags:    

Similar News