‘ਨਰਕ ਦੇ ਦੁਆਰ’ ’ਚ ਦਾਖ਼ਲ ਹੋਵੇਗਾ ਇਹ ਵਿਅਕਤੀ, ਕੋਈ ਨਹੀਂ ਆ ਸਕਿਆ ਵਾਪਸ!

ਟਾਈਟੈਨਿਕ ਜਹਾਜ਼ ਦਾ ਮਲਬਾ ਦਿਖਾਉਣ ਗਈ ਟਾਈਟਨ ਪਣਡੁੱਬੀ ਬਣਾਉਣ ਵਾਲੀ ਕੰਪਨੀ ਓਸ਼ਨਗੇਟ ਦੇ ਕੋ-ਫਾਊਂਡਰ ਗੁਈਲਰਮੋ ਸੋਨਲਾਈਨ ਸਮੁੰਦਰ ਵਿਚ ਇਕ ਨਵੀਂ ਯਾਤਰਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਨੇ, ਉਹ ਇਕ ਪਣਡੁੱਬੀ ਦੇ ਜ਼ਰੀਏ ਬਹਾਮਾਸ ਦੇ ਡੀਨਸ ਬਲੂ ਵੇਲ੍ਹ ਹੋਲ ਦੀ ਸਟੱਡੀ ਲਈ ਜਾਣਗੇ।

Update: 2024-06-29 13:38 GMT

ਨਿਊਯਾਰਕ : ਟਾਈਟੈਨਿਕ ਜਹਾਜ਼ ਦਾ ਮਲਬਾ ਦਿਖਾਉਣ ਗਈ ਟਾਈਟਨ ਪਣਡੁੱਬੀ ਬਣਾਉਣ ਵਾਲੀ ਕੰਪਨੀ ਓਸ਼ਨਗੇਟ ਦੇ ਕੋ-ਫਾਊਂਡਰ ਗੁਈਲਰਮੋ ਸੋਨਲਾਈਨ ਸਮੁੰਦਰ ਵਿਚ ਇਕ ਨਵੀਂ ਯਾਤਰਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਨੇ, ਉਹ ਇਕ ਪਣਡੁੱਬੀ ਦੇ ਜ਼ਰੀਏ ਬਹਾਮਾਸ ਦੇ ਡੀਨਸ ਬਲੂ ਵੇਲ੍ਹ ਹੋਲ ਦੀ ਸਟੱਡੀ ਲਈ ਜਾਣਗੇ। ਇਹ ਸਮੁੰਦਰ ਵਿਚ ਮੌਜੂਦ ਦੁਨੀਆ ਦੀ ਤੀਜੀ ਸਭ ਤੋਂ ਡੂੰਘੀ ਗੁਫ਼ਾ ਏ, ਜਿਸ ’ਤੇ ਅਜੇ ਤੱਕ ਕੋਈ ਖੋਜ ਨਹੀਂ ਹੋਈ। ਹੋਰ ਤਾਂ ਹੋਰ ਇਸ ਖ਼ਤਰਨਾਕ ਹੋਲ ਨੂੰ ‘ਨਰਕ ਦਾ ਦਰਵਾਜ਼ਾ’ ਵੀ ਕਿਹਾ ਜਾਂਦਾ ਏ। 

ਟਾਈਟਨ ਪਣਡੁੱਬੀ ਬਣਾਉਣ ਵਾਲੀ ਕੰਪਨੀ ਓਸ਼ਨਗੇਟ ਦੇ ਕੋ-ਫਾਊਂਡਰ ਸਮੁੰਦਰ ਵਿਚ ਇਕ ਪਣਡੁੱਬੀ ਜ਼ਰੀਏ ਬਾਹਮਾਸ ਦੇ ਡੀਨਸ ਬਲੂ ਹੋਲ ਦੀ ਖੋਜ ਲਈ ਨਵੀਂ ਸਮੁੰਦਰੀ ਯਾਤਰਾ ’ਤੇ ਜਾਣਗੇ। ਟਾਈਟੈਨਿਕ ਜਹਾਜ਼ ਦਾ ਮਲਬਾ ਦਿਖਾਉਣ ਗਈ ਪਣਡੁੱਬੀ ਉਨ੍ਹਾਂ ਦੀ ਕੰਪਨੀ ਵੱਲੋਂ ਹੀ ਤਿਆਰ ਕੀਤੀ ਗਈ ਸੀ ਜੋ ਡੁੱਬ ਗਈ ਸੀ। ਇਹ ਹੋਲ ਦੁਨੀਆ ਦੀ ਤੀਜੀ ਸਭ ਤੋਂ ਡੂੰਘੀ ਸਮੁੰਦਰੀ ਗੁਫ਼ਾ ਏ। ਇਕ ਜਾਣਕਾਰੀ ਦੇ ਅਨੁਸਾਰ ਬਾਹਮਾਸ ਦੇ ਲੋਕ ਇਸ ਨੂੰ ਨਰਕ ਦਾ ਦਰਵਾਜ਼ਾ ਵੀ ਕਹਿੰਦੇ ਨੇ ਕਿਉਂਕਿ ਇੱਥੇ ਹਰ ਸਾਲ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਐ।

ਦਰਅਸਲ ਡੀਨ ਬਲੂ ਹੋਲ ਪਾਣੀ ਦੇ ਅੰਦਰ ਬਣੀ 664 ਫੁੱਟ ਡੂੰਘੀ ਗੁਫ਼ਾ ਏ ਜੋ ਬਹਾਮਾਸ ਦੇ ਇਕ ਦੀਪ ਦੇ ਨੇੜੇ ਸਥਿਤ ਐ। ਇਹ ਗੁਫ਼ਾ ਕਰੀਬ 15 ਹਜ਼ਾਰ ਸਾਲ ਪਹਿਲਾਂ ਬਣੀ ਸੀ। ਬੇਹੱਦ ਡੂੰਘੀ ਹੋਣ ਕਰਕੇ ਇਸ ’ਤੇ ਅੱਜ ਤੱਕ ਕੋਈ ਖ਼ਾਸ ਖੋਜ ਨਹੀਂ ਹੋ ਸਕੀ। ਇਸ ਸਮੁੰਦਰੀ ਯਾਤਰਾ ’ਤੇ ਗੁਈਲਰਮੋ ਦੇ ਨਾਲ ਵਿਗਿਆਨੀ ਕੇਨੀ ਬ੍ਰਾਡ ਅਤੇ ਨਾਸਾ ਦੇ ਸਾਬਕਾ ਪੁਲਾੜ ਯਾਤਰੀ ਸਕਾਟ ਪੈਰਾਜਿਨਸਕੀ ਵੀ ਜਾਣਗੇ। ਰਿਪੋਰਟ ਮੁਤਾਬਕ ਬਲੂ ਵੇਲ੍ਹ ਹੋਲ ਦੀ ਸਤ੍ਹਾ ’ਤੇ ਸਮੁੰਦਰੀ ਸਤ੍ਹਾ ਨਾਲੋਂ 20 ਗੁਣਾ ਜ਼ਿਆਦਾ ਪ੍ਰੈਸ਼ਰ ਹੋਵੇਗਾ।

ਗੁਈਲਰਮੋ ਨੇ ਸਾਲ 2009 ਵਿਚ ਸਟਾਕਟਨ ਰਸ਼ ਦੇ ਨਾਲ ਮਿਲ ਕੇ ਓਸ਼ਨਗੇਟ ਕੰਪਨੀ ਸਥਾਪਿਤ ਕੀਤੀ ਸੀ, ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਹ ਕੰਪਨੀ ਛੱਡ ਕੇ ਬਲੂ ਮਾਰਬਲ ਨਾਮੀ ਕੰਪਨੀ ਦੀ ਸਥਾਪਨਾ ਕੀਤੀ ਸੀ। ਉਥੇ ਹੀ ਸਟਾਕਟਨ ਰਸ਼ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ ਸਮੁੰਦਰ ਵਿਚ ਟਾਇਟਨ ਪਣਡੁੱਬੀ ਦੇ ਹਾਦਸੇ ਦੌਰਾਨ ਮਾਰੇ ਗਏ ਸੀ। ਗੁਈਲਰਮੋ ਬਲੂ ਵੇਲ੍ਹ ਹੋਲ ਦੀ ਯਾਤਰਾ ’ਤੇ ਕਦੋਂ ਰਵਾਨਾ ਹੋਣਗੇ, ਇਸ ਬਾਰੇ ਹਾਲੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ।

ਬਲੂ ਵੇਲ੍ਹ ਹੋਲ ਇਕ ਤਰ੍ਹਾਂ ਦੀ ਗੁਫ਼ਾ ਹੁੰਦੀ ਐ ਜੋ ਸਮੁੰਦਰ ਦੇ ਅੰਦਰ ਰਹਿੰਦੀ ਐ। ਇਸ ਨੂੰ ਬਲੂ ਵੇਲ੍ਹ ਹੋਲ ਇਸ ਕਰਕੇ ਕਿਹਾ ਜਾਂਦਾ ਏ ਕਿਉਂਕਿ ਇਸ ਪਾਣੀ ਅਕਸਰ ਗਹਿਰੇ ਨੀਲੇ ਰੰਗ ਦਾ ਹੁੰਦਾ ਏ। ਇੱਥੇ ਵੱਡੀ ਗਿਣਤੀ ਵਿਚ ਸਮੁੰਦਰੀ ਜੀਵ ਹੁੰਦੇ ਨੇ। ਬਲੂ ਵੇਲ੍ਹ ਹੋਲ ਵਿਚ ਆਕਸੀਜ਼ਨ ਦੀ ਮਾਤਰਾ ਵੀ ਬੇਹੱਦ ਘੱਟ ਹੁੰਦੀ ਐ, ਇਸ ਵਿਚ ਹਾਈਡ੍ਰੋਜ਼ਨ ਸਲਫਾਈਡ ਗੈਸ ਹੁੰਦੀ ਐ ਜੋ ਇਕ ਜ਼ਹਿਰੀਲੀ ਗੈਸ ਐ। ਇਸ ਤੋਂ ਪਹਿਲਾਂ ਪਿਛਲੇ ਸਾਲ 18 ਜੂਨ ਨੂੰ ਟਾਈਟਨ ਸਬਮਰੀਨ ਅਟਲਾਂਟਿਕ ਮਹਾਂਸਾਗਰ ਵਿਚ 12 ਹਜ਼ਾਰ ਫੁੱਟ ਹੇਠਾਂ ਚਲੀ ਗਈ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਈ ਸੀ। ਚਾਰ ਦਿਨਾਂ ਦੀ ਮਸ਼ੱਕਤ ਮਗਰੋਂ ਪਿਛਲੇ 22 ਜੂਨ ਨੂੰ ਇਸ ਦਾ ਮਲਬਾ ਟਾਈਟੈਨਿਕ ਜਹਾਜ਼ ਤੋਂ 1600 ਮੀਟਰ ਦੂਰ ਮਿਲਿਆ ਸੀ। ਇਸ ਪਣਡੁੱਬੀ ਵਿਚ ਚਾਰ ਟੂਰਿਸਟ ਅਤੇ ਇਕ ਪਾਇਲਟ ਸਵਾਰ ਸੀ, ਜਿਨ੍ਹਾਂ ਦੀ ਮੌਤ ਹੋ ਗਈ ਸੀ।

Tags:    

Similar News