ਕੀ ਕਰਨ ਔਜਲਾ ਦਿੱਲੀ 'ਚ ਗਾ ਸਕਣਗੇ ਆਪਣੇ ਹਿੱਟ ਗੀਤ? ਚੰਡੀਗੜ੍ਹ ਦੇ ਪ੍ਰੋਫ਼ੈਸਰ ਦੀ ਪਹਿਲਕਦਮੀ 'ਤੇ ਲੱਗੀ ਹੈ ਰੋਕ

ਕੀ ਪੰਜਾਬੀ ਗਾਇਕ ਕਰਨ ਔਜਲਾ ਨਵੀਂ ਦਿੱਲੀ 'ਚ ਆਪਣਾ ਸ਼ੋਅ ਵਧੀਆ ਤਰੀਕੇ ਨਾਲ਼ ਕਰ ਸਕਣਗੇ? ਦਰਅਸਲ, ਦੱਖਣ–ਪੂਰਬੀ ਦਿੱਲੀ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (DCPO) ਨੇ ਕਰਨ ਔਜਲਾ ਨੂੰ ਅਗਾਊਂ ਸਲਾਹ ਜਾਰੀ ਕੀਤੀ ਹੈ ਕਿ ਉਹ ਆਪਣੇ ਅਧੀਆ, ਚਿੱਟਾ ਕੁੜਤਾ, ਸ਼ਰਾਬ, ਖਾਂਦੇ ਉਠ ਤੜਕੇ ਨੇ ਫ਼ੀਮ ਬੱਲੀਏ, ਬੰਦੂਕ ਤੇ ਗੈਂਗਸਟਰਾਂ ਵਾਲ਼ੇ ਹਿੱਟ ਗੀਤ ਨਹੀਂ ਗਾ ਸਕਣਗੇ

Update: 2026-02-28 11:25 GMT

ਦਿੱਲੀ ਦੇ DCPO ਨੇ ਲਾਈ ਅਗਾਊਂ ਰੋਕ

ਨਵੀਂ ਦਿੱਲੀ: ਕੀ ਪੰਜਾਬੀ ਗਾਇਕ ਕਰਨ ਔਜਲਾ ਨਵੀਂ ਦਿੱਲੀ 'ਚ ਆਪਣਾ ਸ਼ੋਅ ਵਧੀਆ ਤਰੀਕੇ ਨਾਲ਼ ਕਰ ਸਕਣਗੇ? ਦਰਅਸਲ, ਦੱਖਣ–ਪੂਰਬੀ ਦਿੱਲੀ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (DCPO) ਨੇ ਕਰਨ ਔਜਲਾ ਨੂੰ ਅਗਾਊਂ ਸਲਾਹ ਜਾਰੀ ਕੀਤੀ ਹੈ ਕਿ ਉਹ ਆਪਣੇ ਅਧੀਆ, ਚਿੱਟਾ ਕੁੜਤਾ, ਸ਼ਰਾਬ, ਖਾਂਦੇ ਉਠ ਤੜਕੇ ਨੇ ਫ਼ੀਮ ਬੱਲੀਏ, ਬੰਦੂਕ ਤੇ ਗੈਂਗਸਟਰਾਂ ਵਾਲ਼ੇ ਹਿੱਟ ਗੀਤ ਨਹੀਂ ਗਾ ਸਕਣਗੇ।

ਡੀਸੀਪੀਓ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੇ ਹਵਾਲੇ ਨਾਲ਼ ਲਾਈਵ ਕਸੰਰਟ ਦੌਰਾਨ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਬੰਦੂਕ ਸੱਭਿਆਚਾਰ ਦੀ ਵਡਿਆਈ ਕਰਨ ਵਾਲੇ ਗੀਤ ਗਾਉਣ ਤੋਂ ਵਰਜਿਆ ਹੈ।

ਡੀਸੀਪੀਓ ਦਾ ਕਹਿਣਾ ਹੈ ਕਿ ਲਾਈਵ ਸ਼ੋਅ ਦੌਰਾਨ ਪੰਜ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਇਹ ਸ਼ੋਅ ਵੇਖਣ ਦੀ ਇਜਾਜ਼ਤ ਹੈ। ਇਸ ਲਈ ਅਜਿਹੇ ਗੀਤ ਬੱਚਿਆਂ ਉਤੇ ਮਾੜਾ ਅਸਰ ਪਾ ਸਕਦੇ ਹਨ।

ਇਹ ਐਡਵਾਈਜ਼ਰੀ ਚੰਡੀਗੜ੍ਹ ਦੇ ਡਾ. ਪੰਡਿਤਰਾਓ ਧਰੈਨਵਰ ਦੀ ਪਹਿਲਕਦਮੀ ਉਤੇ ਜਾਰੀ ਕੀਤੀ ਗਈ ਹੈ। ਉਨ੍ਹਾਂ 'ਹਮਦਰਦ ਟੀਵੀ' ਨਾਲ਼ ਖ਼ਾਸ ਗੱਲਬਾਤ ਦੌਰਾਨ ਆਖਿਆ ਕਿ ਸਾਰੇ ਗਾਇਕ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਬੰਦੂਕ ਸੱਭਿਆਚਾਰ ਦੀ ਵਡਿਆਈ ਕਰਨ ਵਾਲੇ ਗੀਤ ਗਾਉਣਾ ਬੰਦ ਕਰ ਦੇਣ। ਅਜਿਹਾ ਨਾ ਕਰਨ ਦੀ ਹਾਲਤ ਵਿੱਚ ਉਹ ਕਾਨੂੰਨੀ ਕਾਰਵਾਈ ਕਰਨਗੇ।

ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ 'ਚ ਅੱਜ ਬਾਲੀਵੁੱਡ ਦੀ ਗਾਇਕਾ ਸੁਨਿਧੀ ਚੌਹਾਨ ਦਾ ਵੀ ਸ਼ੋਅ ਹੈ। ਉਨ੍ਹਾਂ ਨੂੰ ਵੀ 'ਬੀੜੀ ਜਲਾਈਲੇ' ਅਤੇ 'ਸ਼ਰਾਬੀ' ਜਿਹੇ ਗੀਤ ਨਾ ਗਾਉਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

Tags:    

Similar News