ਅੰਮ੍ਰਿਤਸਰ 'ਚ ਖੌਫਨਾਕ ਕਤਲ, ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਖ਼ਾਤਮਾ
ਇੱਕ ਪਰਿਵਾਰ ਦਾ ਸੁਖ-ਚੈਨ ਇਕ ਪਲ ਵਿੱਚ ਹੀ ਤਬਾਹ ਹੋ ਗਿਆ ਜਦੋਂ ਅੰਮ੍ਰਿਤਸਰ ਵਿਖੇ ਪਤਨੀ ਨੇ ਆਪਣੇ ਹੀ ਪਤੀ ਦੇ ਖ਼ਿਲਾਫ ਸਾਜ਼ਿਸ਼ ਰਚ ਕੇ ਉਸਦੀ ਜ਼ਿੰਦਗੀ ਖਤਮ ਕਰ ਦਿੱਤੀ। ਪਰਿਵਾਰ ਨੂੰ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੇ ਘਰ ਦਾ ਚਿਰਾਗ ਇਸ ਤਰ੍ਹਾਂ ਬੁਝ ਜਾਵੇਗਾ।
ਅੰਮ੍ਰਿਤਸਰ : ਇੱਕ ਪਰਿਵਾਰ ਦਾ ਸੁਖ-ਚੈਨ ਇਕ ਪਲ ਵਿੱਚ ਹੀ ਤਬਾਹ ਹੋ ਗਿਆ ਜਦੋਂ ਅੰਮ੍ਰਿਤਸਰ ਵਿਖੇ ਪਤਨੀ ਨੇ ਆਪਣੇ ਹੀ ਪਤੀ ਦੇ ਖ਼ਿਲਾਫ ਸਾਜ਼ਿਸ਼ ਰਚ ਕੇ ਉਸਦੀ ਜ਼ਿੰਦਗੀ ਖਤਮ ਕਰ ਦਿੱਤੀ। ਪਰਿਵਾਰ ਨੂੰ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੇ ਘਰ ਦਾ ਚਿਰਾਗ ਇਸ ਤਰ੍ਹਾਂ ਬੁਝ ਜਾਵੇਗਾ।
ਮਾਮਲਾ ਥਾਣਾ ਗੇਟ ਹਕੀਮਾਂ ਦੇ ਭਗਤਾਂ ਵਾਲਾ ਅਧੀਨ ਆਉਣ ਵਾਲੇ ਇਲਾਕੇ ਦਾ ਹੈ, ਜਿੱਥੇ ਇੱਕ ਮਹਿਲਾ ਜਿਸਦਾ ਨਾਂ ਰਜਨੀ ਹੈ ਉਸਨੇ ਆਪਣੇ ਪ੍ਰੇਮੀ ਜਿਸਦਾ ਨਾਂ ਸੋਨੂੰ ਸ਼ਰਮਾ ਹੈ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਭੈਣ ਨੀਤੂ ਸ਼ਰਮਾ ਨੇ ਦੱਸਿਆ ਕਿ ਸ਼ੁਰੂ ਵਿੱਚ ਸਾਡੀ ਭਾਬੀ ਨੇ ਪਰਿਵਾਰ ਨੂੰ ਗੁਮਰਾਹ ਕੀਤਾ। ਉਸਨੇ ਕਿਹਾ ਕਿ ਮੇਰਾ ਪਤੀ ਆਪਣੇ ਦੋਸਤਾਂ ਨਾਲ ਗਿਆ ਹੈ ਅਤੇ ਵਾਪਸ ਆ ਜਾਵੇਗਾ।
ਜਦੋਂ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਗੁਮਸ਼ੁਦਗੀ ਦੀ ਰਿਪੋਰਟ ਥਾਣਾ ਗੇਟ ਹਕੀਮਾਂ ਵਿਚ ਦਰਜ ਕਰਾਈ। ਪੁਲਿਸ ਨੇ ਵੀ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹੌਲੀ-ਹੌਲੀ ਸੱਚਾਈ ਸਾਹਮਣੇ ਆਉਣੀ ਸ਼ੁਰੂ ਹੋ ਗਈ। ਕਈ ਦਿਨਾਂ ਦੀ ਭਾਲ ਤੋਂ ਬਾਅਦ ਮ੍ਰਿਤਕ ਦੀ ਡੈਡ ਬਾਡੀ ਖਾਲੜਾ ਨੇੜੇ ਪਾਕਿਸਤਾਨ ਬਾਰਡਰ ਕੋਲੋਂ ਬਹੁਤ ਬੁਰੀ ਹਾਲਤ ਵਿੱਚ ਮਿਲੀ। ਭੈਣ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪਤਨੀ ਰਜਨੀ ਨੇ ਮੰਨਿਆ ਕਿ ਉਸਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ। ਉਸਦਾ ਪ੍ਰੇਮੀ ਉਹਨਾਂ ਦੇ ਘਰ ਦੇ ਸਾਹਮਣੇ ਰਹਿਣ ਵਾਲਾ ਫੋਟੋਗ੍ਰਾਫਰ ਸੋਨੂੰ ਸ਼ਰਮਾ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਦੇ ਪਰਿਵਾਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਕਤਲ ਸਿਰਫ ਦੋ ਲੋਕਾਂ ਦਾ ਕੰਮ ਨਹੀਂ ਹੋ ਸਕਦਾ। ਉਹਨਾਂ ਨੇ ਸ਼ੱਕ ਜਤਾਇਆ ਕਿ ਛੇ ਫੁੱਟ ਦੇ ਨੌਜਵਾਨ ਨੂੰ ਦੋ ਲੋਕ ਇਕੱਲੇ ਨਹੀਂ ਮਾਰ ਸਕਦੇ, ਹੋ ਸਕਦਾ ਹੈ ਇਸ ਕਾਂਡ ਵਿੱਚ ਹੋਰ ਲੋਕ ਵੀ ਸ਼ਾਮਲ ਹੋਣ। ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਪੂਰੀ ਤਰ੍ਹਾਂ ਇਨਸਾਫ਼ ਹੋਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।
ਮ੍ਰਿਤਕ ਦੀ ਦੂਜੀ ਭੈਣ ਨੇ ਵੀ ਮੀਡੀਆ ਨੂੰ ਦੱਸਿਆ ਕਿ ਸਾਡੀ ਭਾਬੀ ਰਜਨੀ ਨੇ ਸ਼ੁਰੂ ਤੋਂ ਹੀ ਝੂਠ ਬੋਲ ਕੇ ਸਾਰਿਆਂ ਨੂੰ ਗੁਮਰਾਹ ਕੀਤਾ। ਉਸਨੇ ਕਈ ਦਿਨਾਂ ਤੱਕ ਵੱਖ-ਵੱਖ ਬਹਾਨੇ ਬਣਾ ਕੇ ਸੱਚਾਈ ਨੂੰ ਛੁਪਾਇਆ। ਪਰ ਜਦੋਂ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਹਕੀਕਤ ਸਾਹਮਣੇ ਆਉਣੀ ਸ਼ੁਰੂ ਹੋਈ। ਉਸਦੇ ਅਨੁਸਾਰ ਇਹ ਅਫੇਅਰ ਪਿਛਲੇ ਤਿੰਨ ਸਾਲ ਤੋਂ ਚੱਲ ਰਿਹਾ ਸੀ ਅਤੇ ਆਖ਼ਿਰਕਾਰ ਇਸ ਨੇ ਜਾਨਲੇਵਾ ਰੂਪ ਧਾਰ ਲਿਆ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹਾਂ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ
ਇਸ ਮਾਮਲੇ ਵਿੱਚ ਪੁਲਿਸ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਮ੍ਰਿਤਕ ਮਨੀ ਸ਼ਰਮਾ ਦੀ ਭੈਣ ਵੱਲੋਂ ਸ਼ਿਕਾਇਤ ਮਿਲੀ ਕਿ ਉਸ ਦਾ ਭਰਾ ਜਿਸਦੀ ਸ਼ਾਦੀ 2016 ਵਿੱਚ ਇਨੀ ਸ਼ਰਮਾ ਨਾਲ ਹੋਈ ਸੀ ਉਸ ਦੇ ਦੋ ਬੱਚੇ ਵੀ ਹਨ ਤੋ ਸਾਡੀ ਮਾਤਾ ਦੇ ਨਾਲ ਰਹਿੰਦਾ ਹੈ ਉਹ ਪਿਛਲੇ ਦਿਨਾਂ ਤੋਂ ਗੁੰਮ ਹੈ ਜਿਸ ਦੇ ਚਲਦੇ ਅਸੀਂ ਜਾਂਚ ਸ਼ੁਰੂ ਕੀਤੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਉਸ ਦੀ ਪਤਨੀ ਰਜਨੀ ਸ਼ਰਮਾ ਦੇ ਆਪਣੇ ਘਰ ਦੇ ਬਾਹਰ ਫੋਟੋਗ੍ਰਾਫਰ ਦੀ ਦੁਕਾਨ ਕਰਨ ਵਾਲੇ ਸੋਨੂ ਸ਼ਰਮਾ ਦੇ ਨਾਲ ਨਜਾਇਜ਼ ਸਬੰਧ ਸਨ, ਜਿਸ ਦੇ ਚਲਦੇ ਦੋਵਾਂ ਨੇ ਮਿਲ ਕੇ ਉਸਦਾ ਗੱਲ ਕੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਨੂੰ ਐਕਟੀਵਾ ਤੇ ਅੱਗੇ ਬਿਠਾ ਕੇ ਉਸ ਨੂੰ ਬੋੜੂ ਵਾਲੀ ਨਹਿਰ ਤੇ ਸੁੱਟ ਦਿੱਤਾ।
ਇਸ ਤੋਂ ਬਾਅਦ ਉਸ ਦੀ ਲਾਜ ਸਾਨੂੰ ਥਾਨਾ ਖਾਲੜਾ ਜਿਲਾ ਤਰਨ ਤਾਰਨ ਦੇ ਅੰਦਰੋਂ ਬਰਾਮਦ ਹੋਈ ਉਸ ਤੋਂ ਬਾਅਦ ਅਸੀਂ ਦੋਵਾਂ ਦੋਸ਼ੀਆਂ ਮ੍ਰਿਤਕ ਮਨੀ ਸ਼ਰਮਾ ਦੀ ਪਤਨੀ ਰਜਨੀ ਸ਼ਰਮਾ ਅਤੇ ਉਸਦੇ ਪ੍ਰੇਮੀ ਫੋਟੋਗ੍ਰਾਫਰ ਸੋਨੂ ਸ਼ਰਮਾ ਨੂੰ ਕਾਬੂ ਕੀਤਾ ਤਾਂ ਉਹਨਾਂ ਕੋਲੋਂ ਜਾਂਚ ਕੀਤੀ ਤੇ ਉਹਨਾਂ ਨੇ ਸਾਰੀ ਸੱਚਾਈ ਦੱਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਮਨੀ ਸ਼ਰਮਾ ਦਾ ਗਲ ਘੁੱਟ ਕੇ ਉਸਨੂੰ ਮਾਰਿਆ ਅਸੀਂ ਇਹਨਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।