ਰਾਣਾ ਇੰਦਰਪ੍ਰਤਾਪ ਤੇ ਪ੍ਰਤਾਪ ਬਾਜਵਾ 'ਚ ਤਿੱਖੀ ਬਹਿਸ, ਛੇੜੇ ਨਵੇਂ ਸਵਾਲ

ਜਿਥੇ ਇਕ ਪਾਸੇ ਪੰਜਾਬ 'ਤੇ ਹੜ੍ਹਾਂ ਦੀ ਮਾਰ ਪੈ ਰਹੀ ਹੈ ਓਥੇ ਹੀ ਇਸ ਮਾਮਲੇ 'ਤੇ ਸਿਆਸਤ ਵੀ ਪੂਰੇ ਜ਼ੋਰ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਲੋਂ ਜਿਥੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਕਢਣ ਵਾਲੇ ਇੰਜਣ ਦਿੱਤੇ ਗਏ।

Update: 2025-08-27 15:33 GMT

ਸੁਲਤਾਨਪੁਰ ਲੋਧੀ (ਵਿਵੇਕ ਕੁਮਾਰ): ਜਿਥੇ ਇਕ ਪਾਸੇ ਪੰਜਾਬ 'ਤੇ ਹੜ੍ਹਾਂ ਦੀ ਮਾਰ ਪੈ ਰਹੀ ਹੈ ਓਥੇ ਹੀ ਇਸ ਮਾਮਲੇ 'ਤੇ ਸਿਆਸਤ ਵੀ ਪੂਰੇ ਜ਼ੋਰ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਲੋਂ ਜਿਥੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਕਢਣ ਵਾਲੇ ਇੰਜਣ ਦਿੱਤੇ ਗਏ। ਓਥੇ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਲੋਂ ਆਪਣਾ ਹੇਲੀਕਾਪਟਰ ਪੰਜਾਬ ਦੇ ਲੋਕਾਂ ਦੇ ਬਚਾਅ ਕਾਰਜ ਲਈ ਦੇ ਦਿੱਤਾ ਗਿਆ। ਪਰ ਇਸ ਸਭ ਦੇ ਦਰਮਿਆਨ ਵੀ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੀ ਆਕੇ ਰੁਕਣ ਦਾ ਨਾਮ ਨਹੀਂ ਲੈ ਰਿਹਾ।

ਦਰਅਸਲ ਅੱਜ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਜਿਥੇ ਉਹ ਜਦੋ ਸੁਲਤਾਨਪੁਰ ਲੋਧੀ ਦੇ ਇਲਾਕੇ 'ਚ ਪਹੁੰਚੇ ਤਾਂ ਕਾਂਗਰਸ ਦੇ ਹੀ ਸੀਨੀਅਰ ਆਗੂ ਰਾਣਾ ਗੁਰਜੀਤ ਦੇ ਪੁੱਤਰ ਅਤੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਵਿਚਕਾਰ ਬਹਿੰਸ ਹੋ ਗਈ ਜਿਸ ਤੋਂ ਬਾਅਦ ਮੌਕੇ 'ਤੇ ਹਲਾਤ ਤਣਾਅ ਵਾਲੇ ਬਣ ਗਏ।

ਜਿਕਰਯੋਗ ਹੈ ਕੀ ਪ੍ਰਤਾਪ ਸਿੰਘ ਬਾਜਵਾ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨਾਲ ਇਕ ਖਾਸ ਕਿਸਮ ਦੇ ਟੈਂਕਰ ਵਰਗੀ ਗੱਡੀ ‘ਤੇ ਹੜ੍ਹਾਂ ਦਾ ਜਾਇਜ਼ਾ ਲੈਣ ਜਾ ਰਹੇ ਸਨ ਤਾਂ ਇਸ ਦੌਰਾਨ ਰਾਸਤੇ 'ਚ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਆਪਣੇ ਸਮਰਥਕਾਂ ਸਮੇਤ ਖੜ੍ਹੇ ਹੋਏ ਸਨ। ਜਦੋਂ ਡਰਾਈਵਰ ਨੇ ਗੱਡੀ ਨੂੰ ਅੱਗੇ ਕੀਤਾ ਤਾਂ ਰਾਣਾ ਇੰਦਰ ਪ੍ਰਤਾਪ ਨਾਲ ਹਲਕੀ ਟੱਕਰ ਹੋ ਗਈ ਅਤੇ ਰਾਣਾ ਇੰਦਰ ਪ੍ਰਤਾਪ ਅਤੇ ਉਹਨਾਂ ਦੇ ਸਮਰਥਕ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਬਹਿਸਣ ਲੱਗ ਗਏ। ਸਥਿਤੀ ਨੂੰ ਵੇਖਦਿਆਂ ਪ੍ਰਤਾਪ ਬਾਜਵਾ ਨੇ ਰਾਣਾ ਇੰਦਰ ਪ੍ਰਤਾਪ ਨੂੰ ਰਸਤੇ ਤੋਂ ਹਟਣ ਲਈ ਕਿਹਾ ਜਿਸ ਤੋਂ ਬਾਅਦ ਮਾਮੂਲੀ ਝਗੜਾ ਹੋਇਆ ਅਤੇ ਫਿਰ ਰਾਣਾ ਇੰਦਰ ਪ੍ਰਤਾਪ ਪਿੱਛੇ ਹਟ ਗਏ।

ਜਿਥੇ ਇਕ ਪਾਸੇ ਕਾਂਗਰਸੀ ਇਸ ਸਭ ਨੂੰ ਹੜ੍ਹਾਂ ਦੇ ਨਾਲ ਜੋੜਕੇ ਦੇਖ ਰਹੇ ਨੇ ਪਰ ਓਥੇ ਹੀ ਕਾਂਗਰਸ ਦਾ ਅੰਦਰੂਨੀ ਕਲੇਸ਼ ਹੁਣ ਦਿਨ ਵ ਦਿਨ ਬਾਹਰ ਆਉਂਦਾ ਜਾ ਰਿਹਾ ਹੈ। ਕਬੀਲੇ ਗੋਰ ਹੈ ਕਿ ਬੀਤੇ ਦਿਨਾਂ 'ਚ ਦਿੱਲੀ 'ਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਆਪਣੀ ਹਾਈ ਕਮਾਂਡ ਦੇ ਮੀਟਿੰਗ ਹੁੰਦੀ ਹੈ ਜਿਥੇ ਪੂਰੇ ਪੰਜਾਬ ਦੇ ਕਾਂਗਰਸੀ ਆਗੂ ਪਹੁੰਚਦੇ ਨੇ ਪਰ ਇਸ ਮੀਟਿੰਗ 'ਚ ਸਿਰਫ ਰਾਣਾ ਗੁਰਜੀਤ ਹੀ ਗੈਰ ਹਾਜਰ ਰਹਿੰਦੇ ਨੇ।

ਜਿਕਰਯੋਗ ਗੱਲ ਇਹ ਵੀ ਹੈ ਕਿ ਰਾਣਾ ਗੁਰਜੀਤ ਦੇ ਵਲੋਂ ਜਿਥੇ ਪਹਿਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ ਬਿਆਨ ਦਿੱਤਾ ਗਿਆ ਓਥੇ ਹੀ ਕੁੱਝ ਦਿਨ ਪਹਿਲਾ ਓਹਨਾ ਦੇ ਵਲੋਂ ਇਕ ਇੰਟਰਵਿਊ 'ਚ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਲੋਕ ਸਭਾ ਚੋਣਾਂ 'ਚ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਖਿਲਾਫ ਵੀ ਹੁਣ ਬਿਆਨ ਦਿੱਤਾ ਗਿਆ, ਇਸ ਤੋਂ ਇਲਾਵਾ ਆਪਣੀ ਹੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਦੇ ਇਲਾਵਾ ਹੋਰ ਵੀ ਆਗੂਆਂ ਦੇ ਨਾਲ ਰਾਣਾ ਗੁਰਜੀਤ ਦੇ ਸਿਗ ਫਸਦੇ ਰਹਿੰਦੇ ਨੇ ਜਿਸ ਕਾਰਨ ਇਹ ਕਿਆਫ਼ੇ ਲਗਾਏ ਜਾ ਰਹੇ ਨੇ ਰਾਣਾ ਗੁਰਜੀਤ ਤੋਂ ਇਸ ਸਮੇ ਹਾਈ ਕਮਾਂਡ ਖੁਸ ਨਹੀਂ ਹੈ ਓਥੇ ਹੀ ਕੁਲਬੀਰ ਸਿੰਘ ਜ਼ੀਰਾ ਦੇ ਵਲੋਂ ਵੀ ਪਿੱਛਲੇ ਦਿਨਾਂ 'ਚ ਇਹ ਇਲਜ਼ਾਮ ਲਗਾਇਆ ਗਿਆ ਕਿ ਰਾਣਾ ਗੁਰਜੀਤ ਲਗਾਤਾਰ ਭਾਜਪਾ ਦੇ ਸੰਪਰਕ ਦੇ ਵਿਚ ਨੇ ਅਤੇ ਆਪਣੇ ਕਾਰੋਬਾਰ ਨੂੰ ਵੱਡਾ ਕਰਨ ਦੇ ਲਈ ਭਾਜਪਾ ਦੇ ਸਲੀਪਰ ਸੈਲ ਵਜੋਂ ਕੰਮ ਕਰ ਰਹੇ ਨੇ।

Tags:    

Similar News