ਫਰਜ਼ੀ ਟਰੈਵਲ ਏਜੰਟ ਠੱਗੀ ਮਾਰ ਕੇ ਹੋਇਆ ਫਰਾਰ
ਵਿਦੇਸ਼ਾਂ ਵਿੱਚ ਰੋਜ਼ਗਾਰ ਦੀ ਤਲਾਸ਼ ਲਈ ਜਾਣ ਵਾਲੇ ਲੋਕ ਫਰਜੀ ਟਰੈਵਲ ਏਜੈਂਟਾਂ ਦਾ ਲਗਾਤਾਰ ਸ਼ਿਕਾਰ ਬਣਦੇ ਜਾ ਰਹੇ ਹਨ। ਕਈ ਫਰਜ਼ੀ ਟਰੈਵਲ ਏਜੰਟ ਭੋਲੇ ਭਾਲੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੱਕ ਕੇ ਇਹਨਾਂ ਦੀ ਮਿਹਨਤ ਦੀ ਕਮਾਈ ਲੁੱਟ ਕੇ ਫਰਾਰ ਹੋ ਜਾਂਦੇ ਹਨ। ਅਜਿਹਾ ਇੱਕ ਤਾਜ਼ਾ ਮਾਮਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਤੋ ਸਾਹਮਣੇ ਆਇਆ ਹੈ ਜਿੱਥੇ ਇੱਕ ਫਰਜ਼ੀ ਟਰੈਵਲ ਏਜੰਟ 80 ਤੋਂ ਵੱਧ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਹੈ।
ਲੁਧਿਆਣਾ : ਵਿਦੇਸ਼ਾਂ ਵਿੱਚ ਰੋਜ਼ਗਾਰ ਦੀ ਤਲਾਸ਼ ਲਈ ਜਾਣ ਵਾਲੇ ਲੋਕ ਫਰਜੀ ਟਰੈਵਲ ਏਜੈਂਟਾਂ ਦਾ ਲਗਾਤਾਰ ਸ਼ਿਕਾਰ ਬਣਦੇ ਜਾ ਰਹੇ ਹਨ। ਕਈ ਫਰਜ਼ੀ ਟਰੈਵਲ ਏਜੰਟ ਭੋਲੇ ਭਾਲੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੱਕ ਕੇ ਇਹਨਾਂ ਦੀ ਮਿਹਨਤ ਦੀ ਕਮਾਈ ਲੁੱਟ ਕੇ ਫਰਾਰ ਹੋ ਜਾਂਦੇ ਹਨ। ਅਜਿਹਾ ਇੱਕ ਤਾਜ਼ਾ ਮਾਮਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਤੋ ਸਾਹਮਣੇ ਆਇਆ ਹੈ ਜਿੱਥੇ ਇੱਕ ਫਰਜ਼ੀ ਟਰੈਵਲ ਏਜੰਟ 80 ਤੋਂ ਵੱਧ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਹੈ।
ਆਪਣੀ ਸ਼ਿਕਾਇਤ ਥਾਣਾ ਜਮਾਲਪੁਰ ਦੇਣ ਪਹੁੰਚੇ 30 ਤੋਂ 35 ਲੋਕਾਂ ਨੇ ਆਪਣੀ ਆਪ ਬੀਤੀ ਦੱਸਦਿਆਂ ਹੋਇਆਂ ਕਿਹਾ ਕਿ ਟਰੈਵਲ ਏਜੰਟ ਵੱਲੋਂ ਉਹਨਾਂ ਨੂੰ ਅਰਬ ਕੰਟਰੀ ਵਿੱਚ ਨੌਕਰੀ ਲਵਾਉਣ ਬਦਲੇ 50 ਤੋਂ 60 ਹਜਾਰ ਰੁਪਏ ਲੈ ਲਏ ਗਏ ਅਤੇ ਨਕਲੀ ਵੀਜ਼ਾ ਅਤੇ ਟਿਕਟ ਦੇ ਕੇ ਉਹਨਾਂ ਨੂੰ ਏਅਰਪੋਰਟ ਭੇਜ ਦਿੱਤਾ ਗਿਆ, ਜਿੱਥੇ ਏਅਰਪੋਰਟ ਪਹੁੰਚ ਕੇ ਇਹਨਾਂ ਭੋਲੇ ਭਾਲੇ ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਵੀਜ਼ਾ ਅਤੇ ਟਿਕਟ ਦੋਨੋਂ ਹੀ ਫਰਜ਼ੀ ਹਨ, ਇਸ ਬਾਬਤ ਜਦ ਟਰੈਵਲ ਏਜੰਟ ਨਾਲ ਗੱਲ ਕਰਨੀ ਚਾਹੀ ਤਾਂ ਉਸਦੇ ਸਾਰੇ ਮੋਬਾਈਲ ਨੰਬਰ ਬੰਦ ਆ ਰਹੇ ਸਨ, ਜਿਸ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ ਕਿ ਟਰੈਵਲ ਏਜੰਟ ਵੱਲੋਂ ਇਹਨਾਂ ਨਾਲ ਠੱਗੀ ਕੀਤੀ ਗਈ ਹੈ।
ਫਰਜੀ ਟਰੈਵਲ ਏਜੰਟ ਵੱਲੋਂ 80 ਤੋਂ ਵੱਧ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ, ਜਿਸ ਦੀ ਸ਼ਿਕਾਇਤ ਥਾਣਾ ਜਮਾਲਪੁਰ ਦੇਣ ਪਹੁੰਚੇ ਇਹਨਾਂ ਲੋਕਾਂ ਵੱਲੋਂ ਸਬੂਤ ਦੇ ਤੌਰ ਤੇ ਫੋਟੋਆਂ ਵੀਡੀਓ ਅਤੇ ਫਰਜ਼ੀ ਵੀਜ਼ਾ ਅਤੇ ਟਿਕਟਾਂ ਵੀ ਸਬੂਤ ਦੇ ਤੌਰ ਉੱਤੇ ਦਿਖਾਈਆਂ ਗਈਆਂ।
ਦੂਜੇ ਪਾਸੇ ਥਾਣਾ ਜਮਾਲਪੁਰ ਦੇ ਐਸਐਚਓ ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਇਸ ਫਰਜ਼ੀ ਏਜਂਟ ਖਿਲਾਫ ਪਹਿਲਾਂ ਵੀ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਅੱਜ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਲੋਕਾਂ ਦੀ ਰਿਪੋਰਟ ਲਿਖ ਲਈ ਗਈ ਹੈ ਅਤੇ ਜਲਦ ਜਾਂਚ ਕਰਕੇ ਇਹਨਾਂ ਲੋਕਾਂ ਨੂੰ ਇਨਸਾਫ ਦਵਾਇਆ ਜਾਵੇਗਾ।