Scam ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼, ਪੰਜਾਬ ਤੋਂ ਹੈਦਰਾਬਾਦ ਤੱਕ ਸੀ ਨੈੱਟਵਰਕ

ਦੇਸ਼-ਦੁਨੀਆ ਸਮੇਂ ਦੇ ਨਾਲ ਨਾਲ ਜਿਵੇਂ ਜਿਵੇਂ ਮਾਡਰਨ ਹੋ ਰਹੀ ਹੈ ਓਵੇਂ ਓਵੇਂ ਹੀ ਸ਼ਰਾਰਤੀ ਅਣਸ਼ਰ ਵੀ ਚਲਾਕੀ ਕਰਕੇ ਲੋਕਾਂ ਤੋਂ ਪੈਸੇ ਠੱਗਣ ਦੇ ਤਰੀਕੇ ਬਦਲ ਰਹੇ ਹਨ। ਬੀਤੇ ਕਈ ਮਹੀਨਿਆਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਕਿਵੇਂ ਸਾਈਬਰ ਫਰਾਡ ਕੀਤਾ ਜਾਂਦਾ ਹੈ ਲਿੰਕ ਦੇ ਮਾਧਿਅਮ ਰਾਹੀ। ਅਜਿਹੀ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਦੱਸਿਆ ਜਾ ਰਿਹਾ

Update: 2025-08-29 12:54 GMT

ਚੰਡੀਗੜ੍ਹ, ਕਵਿਤਾ: ਦੇਸ਼-ਦੁਨੀਆ ਸਮੇਂ ਦੇ ਨਾਲ ਨਾਲ ਜਿਵੇਂ ਜਿਵੇਂ ਮਾਡਰਨ ਹੋ ਰਹੀ ਹੈ ਓਵੇਂ ਓਵੇਂ ਹੀ ਸ਼ਰਾਰਤੀ ਅਣਸ਼ਰ ਵੀ ਚਲਾਕੀ ਕਰਕੇ ਲੋਕਾਂ ਤੋਂ ਪੈਸੇ ਠੱਗਣ ਦੇ ਤਰੀਕੇ ਬਦਲ ਰਹੇ ਹਨ। ਬੀਤੇ ਕਈ ਮਹੀਨਿਆਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਕਿਵੇਂ ਸਾਈਬਰ ਫਰਾਡ ਕੀਤਾ ਜਾਂਦਾ ਹੈ ਲਿੰਕ ਦੇ ਮਾਧਿਅਮ ਰਾਹੀ। ਅਜਿਹੀ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਲੈ ਕੇ ਹੈਦਰਾਬਾਦ ਤੱਕ ਇਹ ਨੈੱਟਵਰਕ ਫੈਲਿਆ ਹੋਇਆ ਸੀ ਅਤੇ ਮਾਸੂਮ ਲੋਕਾਂ ਨੂੰ ਨਿਸ਼ਾਨਾਂ ਬਣਾਇਆ ਜਾਂਦਾ ਸੀ।


ਇਸੇ ਮਾਮਲੇ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਪੱਪੂ ਰਾਮ ਮੀਣਾ ਨੂੰ ਗ੍ਰਿਫਤਾਰ ਕਰਦਿਆਂ ਪੂਰੇ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਦੱਸਿਆ ਜਾ ਰਿਹਾ ਹੈ ਿਕ ਪੱਪੂ ਰਾਮ ਮੀਣਾ ਜੀਆਰਈਐਫ ਸਟੇਸ਼ਨ ਪਠਾਨਕੋਟ ਦਾ ਰਹਿਣ ਵਾਲਾ ਹੈ। ਉਸਨੇ ਹੈਦਰਾਬਾਦ ਤੱਕ ਆਪਣਾ ਨੈੱਟਵਰਕ ਫੈਲਾਇਆ ਹੋਇਆ ਸੀ।

ਪੂ ਰਾਮ ਮੀਣਾਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੰਟਰਫੇਥ ਭਾਬੀ ਚੈਟਿੰਗ ਜੀਆਰ ਅਤੇ ਗੈਂਗਸਟਰ 320 ਵਰਗੇ ਸੋਸ਼ਲ ਮੀਡੀਆ ਖਾਤਿਆਂ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਵਾਲੀ ਸਮੱਗਰੀ ਦੇ ਲਿੰਕ ਭੇਜਦਾ ਸੀ। ਉਹ ਸਕ੍ਰੀਨਸ਼ਾਟ ਵੀ ਭੇਜਦਾ ਸੀ ਅਤੇ ਲੋਕਾਂ ਨੂੰ ਦਿੱਤੇ ਨੰਬਰ 'ਤੇ ਫੋਨ-ਪੇ ਜਾਂ ਯੂਪੀਆਈ ਸਕੈਨਰ ਰਾਹੀਂ ਪੂਰੀ ਵੀਡੀਓ ਸਮੱਗਰੀ ਲਈ ਭੁਗਤਾਨ ਕਰਨ ਲਈ ਕਹਿੰਦਾ ਸੀ।

ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਬੱਚਿਆਂ ਦਾ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਵਾਲੀ ਸਮੱਗਰੀ ਦੇਖਣਾ ਜਾਂ ਭੇਜਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ ਅਤੇ ਇੱਕ ਗੰਭੀਰ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਇਸ ਲਈ ਪੁਲਿਸ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਹੈ। ਦੋਸ਼ੀ ਵਿਰੁੱਧ ਸਖ਼ਤ ਕਾਨੂੰਨੀ ਵਿਵਸਥਾਵਾਂ ਤਹਿਤ ਜਾਂਚ ਚੱਲ ਰਹੀ ਹੈ।

ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਮਾਮਲਾ ਪੁਲਿਸ ਦੀ ਨਿਗ੍ਹਾਂ ਵਿੱਚ ਕਿਵੇਂ ਆਇਆ। ਦੱਸਿਆ ਜਾ ਰਿਹਾ ਹੈ ਕਿ ਸਾਈਬਰ ਸੁਰੱਖਿਆ ਬਿਊਰੋ ਹੈਦਰਾਬਾਦ ਨੇ ਸਾਈਬਰ ਪੈਟਰੋਲਿੰਗ ਦੌਰਾਨ ਕੁਝ ਸ਼ੱਕੀ ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ ਕੀਤੀ ਸੀ। ਜਾਂਚ ਵਿੱਚ ਪਤਾ ਲੱਗਾ ਕਿ ਇਹ ਖਾਤੇ ਤਾਂ ਪੰਜਾਬ ਦੇ ਗੁਰਦਾਸਪੁਰ ਅਤੇ ਪਠਾਨਕੋਟ ਨਾਲ ਜੁੜੇ ਆਈਪੀ ਪਤਿਆਂ ਤੋਂ ਚਲਾਏ ਜਾ ਰਹੇ ਸਨ।


ਜਿਸਤੋਂ ਬਾਅਦ ਸਾਈਬਰ ਸੁਰੱਖਿਆ ਬਿਊਰੋ ਹੈਦਰਾਬਾਦ ਨੇ ਪੰਜਾਬ ਪੁਲਿਸ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਅਤੇ ਕਾਰਵਾਈ ਰਿਪੋਰਟ ਪੇਸ਼ ਕਰਨ ਦੀ ਸਿਫਾਰਸ਼ ਕੀਤੀ। ਇਸ ਤੋਂ ਬਾਅਦ, ਸਟੇਟ ਸਾਈਬਰ ਕ੍ਰਾਈਮ ਵਿੰਗ, ਪੰਜਾਬ ਪੁਲਿਸ ਨੇ ਦੋਸ਼ੀ ਦੀ ਪਛਾਣ ਕੀਤੀ ਅਤੇ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਿਸਤੋਂ ਬਾ੍ਦ ਜਾ ਕੇ ਇਹ ਸਫਲਤਾ ਮਿਲੀ ਹੈ ਹਾਲਾਕਿਂ ਇਸ ਮਾਮਲੇ ਵਿੱਚ ਹੋਰ ਵੀ ਨੈੱਟਵਰਕ ਦਾ ਪਰਦਾਫਾਸ਼ ਹੋਣਾ ਬਾਕੀ ਹੈ ਅਤੇ ਪੁਲਿਸ ਨੂੰ ਸ਼ੰਕਾ ਹੈ ਕਿ ਇਸ ਸਖਸ਼ ਦੇ ਕੋਲੋਂ ਦੀ ਵੱਡੇ ਖੁਲਾਸੇ ਹੋ ਸਕਦੇ ਹਨ।

Tags:    

Similar News