ਸੈਕਸ਼ੁਅਲ ਅਸਾਲਟ ਮਾਮਲੇ ’ਚ ਸਾਊਥ ਏਸ਼ੀਅਨ ਦੀ ਭਾਲ ਕਰ ਰਹੀ ਪੀਲ ਪੁਲਿਸ

ਬਰੈਂਪਟਨ ਵਿਖੇ ਇਕ ਬੇਹੁਦਾ ਹਰਕਤ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀ ਨੂੰ ਕਾਬੂ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ।;

Update: 2024-10-02 11:55 GMT

ਬਰੈਂਪਟਨ : ਬਰੈਂਪਟਨ ਵਿਖੇ ਇਕ ਬੇਹੁਦਾ ਹਰਕਤ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀ ਨੂੰ ਕਾਬੂ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ। ਸ਼ੱਕੀ ਸਾਊਥ ਏਸ਼ੀਅਨ ਮੂਲ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 25 ਤੋਂ 30 ਸਾਲ ਦਰਮਿਆਨ ਹੈ। ਪੀਲ ਰੀਜਨਲ ਪੁਲਿਸ ਦੇ ਵਿਸ਼ੇਸ਼ ਦਸਤੇ ਨੇ ਦੱਸਿਆ ਕਿ 26 ਸਤੰਬਰ ਨੂੰ ਦੁਪਹਿਰ ਤਕਰੀਬਨ 12 ਵਜੇ 27 ਸਾਲ ਦੀ ਇਕ ਔਰਤ ਬਰੈਂਪਟਨ ਦੇ ਮੈਕਲਾਫਲਿਨ ਰੋਡ ਅਤੇ ਬੋਵੇਅਰਡ ਡਰਾਈਵ ਇਲਾਕੇ ਵਿਚ ਚਹਿਲਕਦਮੀ ਕਰ ਰਹੀ ਸੀ ਜਦੋਂ ਇਕ ਅਣਪਛਾਤਾ ਸ਼ਖਸ ਉਸ ਕੋਲ ਆਇਆ ਅਤੇ ਰਾਹ ਪੁੱਛਣ ਲੱਗਾ।

ਬਰੈਂਪਟਨ ਵਿਖੇ 27 ਸਤੰਬਰ ਨੂੰ ਵਾਪਰੀ ਸੀ ਘਟਨਾ

ਇਸੇ ਦੌਰਾਨ ਸ਼ੱਕੀ ਨੇ ਕਥਿਤ ਤੌਰ ’ਤੇ ਸੈਕਸ਼ੁਅਲ ਅਸਾਲਟ ਨੂੰ ਅੰਜਾਮ ਦਿਤਾ। ਪੁਲਿਸ ਮੁਤਾਬਕ ਪੀੜਤ ਨੂੰ ਕਿਸੇ ਕਿਸਮ ਦੇ ਸਰੀਰਕ ਸੱਟ ਨਹੀਂ ਵੱਜੀ। ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਉਸ ਦਾ ਸਰੀਰ ਪਤਲਾ ਅਤੇ ਹਲਕਾ ਰੰਗ ਹੈ ਜਦਕਿ ਸਿਰ ਦੇ ਵਾਲ ਕਾਲੇ ਅਤੇ ਝੜਦੇ ਮਹਿਸੂਸ ਹੋ ਰਹੇ ਹਨ। ਵਾਰਦਾਤ ਵਾਲੇ ਦਿਨ ਉਸ ਨੇ ਹਲਕੇ ਰੰਗ ਦੀ ਨਾਇਕੀ ਟੀ-ਸ਼ਰਟ, ਸਫੈਦ ਧਾਰੀਆਂ ਵਾਲਾ ਬਲੈਕ ਸ਼ਾਰਟਸ ਪਹਿਨਿਆ ਹੋਇਆ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਪੈਸ਼ਲ ਵਿਕਟਿਮਜ਼ ਯੂਨਿਟ ਦੇ ਜਾਂਚਕਰਤਾਵਾਂ ਨਾਲ 905-453-2121 ਐਕਸਟੈਨਸ਼ਨ 3460 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1-800-222 ਟਿਪਸ 8477 ’ਤੇ ਕਾਲ ਕੀਤੀ ਜਾਵੇ।

Tags:    

Similar News