Canada ਵਿਚ ਗੁਰਦਵਾਰਾ ਸਾਹਿਬ ਬਾਰੇ Controversy

ਕੈਨੇਡਾ ਵਿਚ ਗੁਰਦਵਾਰਾ ਸਾਹਿਬ ਦੇ ਸੌਦੇ ਨਾਲ ਸਬੰਧਤ ਕਥਿਤ ਦਾਅਵੇ ਨੇ ਵੱਡਾ ਵਿਵਾਦ ਪੈਦਾ ਕਰ ਦਿਤਾ ਹੈ

Update: 2026-03-14 12:03 GMT

ਚੰਡੀਗੜ੍ਹ : ਕੈਨੇਡਾ ਵਿਚ ਗੁਰਦਵਾਰਾ ਸਾਹਿਬ ਦੇ ਸੌਦੇ ਨਾਲ ਸਬੰਧਤ ਕਥਿਤ ਦਾਅਵੇ ਨੇ ਵੱਡਾ ਵਿਵਾਦ ਪੈਦਾ ਕਰ ਦਿਤਾ ਹੈ। ਜੀ ਹਾਂ, ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਸਮਾਗਮਾਂ ਦੌਰਾਨ ਇਕ ਪ੍ਰਚਾਰਕ ਨੇ ਦਾਅਵਾ ਕੀਤਾ ਕਿ ਕੈਨੇਡਾ ਵਿਚ ਗੁਰਦਵਾਰਾ ਸਾਹਿਬ ਦਾ ਸੌਦਾ 3 ਮਿਲੀਅਨ ਡਾਲਰ ਵਿਚ ਹੋਇਆ। ਪ੍ਰਚਾਰਕ ਨੇ ਕਿਹਾ ਕਿ ਗੁਰਦਵਾਰਾ ਸਾਹਿਬ ਇਸ ਕਰ ਕੇ ਖਰੀਦਿਆ ਗਿਆ ਕਿਉਂਕਿ ਕਮਾਈ ਚੰਗੀ ਹੋਵੇਗੀ ਪਰ ਕਿਸੇ ਦੀ ਸ਼ਨਾਖਤ ਸਾਂਝੀ ਨਾ ਕੀਤੀ ਅਤੇ ਨਾ ਹੀ ਇਹ ਦੱਸਿਆ ਕਿ ਕੈਨੇਡਾ ਦੇ ਕਿਹੜੇ ਸੂਬੇ ਜਾਂ ਸ਼ਹਿਰ ਵਿਚ ਇਹ ਘਟਨਾ ਵਾਪਰੀ। ‘ਹਮਦਰਦ ਟੀ.ਵੀ.’ ਇਸ ਦਾਅਵੇ ਦੀ ਤਸਦੀਕ ਨਹੀਂ ਕਰਦਾ ਪਰ ਪ੍ਰਚਾਰਕ ਦਾ ਕਹਿਣਾ ਸੀ ਕਿ ਬਣਾਉਣ ਵਾਲਿਆਂ ਨੇ ਸੰਗਤ ਦਾ ਪੈਸਾ ਇਕੱਠਾ ਕਰ ਕੇ ਗੁਰਦਵਾਰਾ ਸਾਹਿਬ ਦੀ ਉਸਾਰੀ ਕੀਤੀ ਅਤੇ ਜਿਉਂ ਹੀ ਇਹ ਬਣ ਕੇ ਤਿਆਰ ਹੋਇਆ ਤਾਂ ਕੁਝ ਲੋਕਾਂ ਨੇ 3 ਮਿਲੀਅਨ ਡਾਲਰ ਵਿਚ ਗੁਰਦਵਾਰਾ ਸਾਹਿਬ ਖਰੀਦ ਲਿਆ।

ਪ੍ਰਚਾਰਕ ਨੇ 3 ਮਿਲੀਅਨ ਡਾਲਰ ਵਿਚ ਸੌਦਾ ਹੋਣ ਦੇ ਦੋਸ਼ ਲਾਏ

ਪ੍ਰਚਾਰਕ ਵੱਲੋਂ ਗੁਰਦਵਾਰਾ ਸਾਹਿਬ ਵੇਚਣ ਮਗਰੋਂ ਹਾਸਲ ਹੋਈ ਰਕਮ ਦਾ ਖਾਸ ਤੌਰ ’ਤੇ ਜ਼ਿਕਰ ਕਰਦਿਆਂ ਸਵਾਲ ਉਠਾਇਆ ਕਿ ਸੰਗਤ ਤੋਂ ਇਕੱਤਰ ਕੀਤੀ ਰਕਮ ਹੁਣ ਕਿਥੇ ਖਰਚ ਕੀਤੀ ਜਾਵੇਗੀ। ਭਾਤਰੀ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਕਿ ਪ੍ਰਚਾਰਕ ਦਾ ਇਸ਼ਾਰਾ ਵਿੰਡਸਰ ਦੇ ਗੁਰਦਵਾਰਾ ਖਾਲਸਾ ਪ੍ਰਕਾਸ਼ ਵੱਲ ਹੈ ਜੋ ਡਾ. ਕੂਨਰ ਅਤੇ ਉਨ੍ਹਾਂ ਦੇ ਪਰਵਾਰ ਵੱਲੋਂ ਬਣਵਾਇਆ ਗਿਆ। ਗੁਰਦਵਾਰਾ ਸਾਹਿਬ ਦੀ ਉਸਾਰੀ ਵਾਸਤੇ ਆਟੋ ਕੰਪਨੀ ਫੋਰਡ ਅਤੇ ਜਨਰਲ ਮੋਟਰਜ਼ ਵਿਚ ਕੰਮ ਕਰਨ ਵਾਲੇ ਸਿੱਖਾਂ ਨੇ ਆਪਣੇ ਘਰ ਗਹਿਣੇ ਰੱਖ ਕੇ ਕਰਜ਼ੇ ਲਏ। ਦੂਜਾ ਹੈਰਾਨਕੁੰਨ ਤੱਥ ਇਹ ਵੀ ਹੈ ਕਿ ਨੈਨਸੀ ਗਰੇਵਾਲ ਕਤਲਕਾਂਡ ਮਗਰੋਂ ਨੈਨਸੀ ਦੀ ਮਾਤਾ ਸ਼ਿੰਦਰਪਾਲ ਕੌਰ ਨੇ ਪਹਿਲਾ ਦੋਸ਼ ਵਿੰਡਸਰ ਦੇ ਇਸੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ’ਤੇ ਲਾਇਆ ਪਰ ਬਾਅਦ ਵਿਚ ਦੋਸ਼ ਵਾਪਸ ਲੈਂਦਿਆਂ ਆਖ ਦਿਤਾ ਕਿ ਸਦਮੇ ਵਿਚ ਹੋਣ ਕਰ ਕੇ ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਿ ਉਨ੍ਹਾਂ ਨੇ ਕਿਹੜੇ ਕਿਹੜੇ ਬੰਦਿਆਂ ਦੇ ਨਾਂ ਲਏ। ਚੇਤੇ ਰਹੇ ਕਿ ਕੈਨੇਡਾ ਵਿਚ ਗੁਰਦਵਾਰਾ ਸਾਹਿਬ ਪ੍ਰਾਈਵੇਟ ਪ੍ਰੌਪਰਟੀ ਵਜੋਂ ਵੀ ਸੰਚਾਲਤ ਕੀਤੇ ਜਾਂਦੇ ਹਨ ਅਤੇ ਤਕਰੀਬਨ ਸੱਤ ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਕਲੀਅਰਵਾਟਰ ਕਸਬੇ ਵਿਚ ਗੁਰਦਵਾਰਾ ਸਾਹਿਬ ਦੀ ਇਮਾਰਤ ਵੇਚਣ ਦੀ ਨੌਬਤ ਆਈ।

ਸਵਾਲ ਉਠਾਇਆ : ਸੰਗਤ ਦਾ ਪੈਸਾ ਕਿੱਥੇ ਖਰਚ ਕੀਤਾ

ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਉਸ ਵੇਲੇ ਦੇ ਪ੍ਰਧਾਨ ਨਰਿੰਦਰ ਸਿੰਘ ਹੀਰ ਨੇ ਕਿਹਾ ਕਿ ਇਮਾਰਤ ਵੇਚਣ ਮਗਰੋਂ ਹਾਸਲ 1 ਲੱਖ 64 ਹਜ਼ਾਰ ਡਾਲਰ ਸਥਾਨਕ ਖ਼ੈਰਾਤੀ ਸੰਸਥਾਵਾਂ ਨੂੰ ਦਿਤੇ ਜਾ ਰਹੇ ਹਨ। 50 ਸਾਲ ਪਹਿਲਾਂ ਕਲੀਅਰ ਵਾਟਰ ਕਸਬੇ ਵਿਚ ਗੁਰਦਵਾਰਾ ਸਾਹਿਬ ਦੀ ਉਸਾਰੀ ਕੀਤੀ ਗਈ ਅਤੇ ਸਿੱਖ ਪਰਵਾਰਾਂ ਦੀ ਗਿਣਤੀ 55 ਤੋਂ ਟੱਪ ਗਈ ਪਰ ਲੰਬਰ ਇੰਡਸਟਰੀ ਵਿਚੋਂ ਨੌਕਰੀਆਂ ਖ਼ਤਮ ਹੋਣ ਮਗਰੋਂ ਨੌਜਵਾਨ ਵੱਡੇ ਸ਼ਹਿਰਾਂ ਵੱਲ ਚਲੇ ਗਏ ਅਤੇ ਪਿਛੇ ਸਿਰਫ਼ ਪੰਜ ਪਰਵਾਰ ਰਹਿ ਜਾਣ ਕਰ ਕੇ ਸੇਵਾ ਸੰਭਾਲ ਕਰਨੀ ਔਖੀ ਹੋ ਰਹੀ ਸੀ। ਇਮਾਰਤ 1 ਲੱਖ 80 ਹਜ਼ਾਰ ਡਾਲਰ ਵਿਚ ਵਿਕੀ ਜਿਸ ਵਿਚੋਂ 10-10 ਹਜ਼ਾਰ ਡਾਲਰ ਦੀ ਰਕਮ ਕੈਮਲੂਪਸ ਦੇ ਗੁਰਦਾਰਾ ਸਾਹਿਬਾਨ ਨੂੰ ਭੇਟ ਕੀਤੇ ਗਏ ਜਦਕਿ ਬਾਕੀ ਰਕਮ 19 ਖ਼ੈਰਾਤੀ ਸੰਸਥਾਵਾਂ ਵਿਚ ਵੰਡ ਦਿਤੀ ਗਈ।

Tags:    

Similar News