ਕੈਨੇਡਾ ’ਚ ਮੋਬਾਈਲ ਫ਼ੋਨ ਵਰਤੋਕਾਰਾਂ ਨੂੰ ਮਿਲੀ ਰਾਹਤ

ਕੈਨੇਡਾ ਵਾਲਿਆਂ ਦਾ ਵੱਡਾ ਫਾਇਦਾ ਕਰਦਿਆਂ ਸੀ.ਆਰ.ਟੀ.ਸੀ. ਵੱਲੋਂ ਇੰਟਰਨੈਟ ਅਤੇ ਸੈੱਲਫੋਨ ਪਲੈਨ ਬਦਲਣ ਜਾਂ ਰੱਦ ਕਰਨ ’ਤੇ ਲੱਗਣ ਵਾਲੀ ਫੀਸ ਹਟਾ ਦਿਤੀ ਗਈ ਹੈ

Update: 2026-03-13 13:02 GMT

ਟੋਰਾਂਟੋ : ਕੈਨੇਡਾ ਵਾਲਿਆਂ ਦਾ ਵੱਡਾ ਫਾਇਦਾ ਕਰਦਿਆਂ ਸੀ.ਆਰ.ਟੀ.ਸੀ. ਵੱਲੋਂ ਇੰਟਰਨੈਟ ਅਤੇ ਸੈੱਲਫੋਨ ਪਲੈਨ ਬਦਲਣ ਜਾਂ ਰੱਦ ਕਰਨ ’ਤੇ ਲੱਗਣ ਵਾਲੀ ਫੀਸ ਹਟਾ ਦਿਤੀ ਗਈ ਹੈ। ਟੈਲੀਕਮਿਊਨੀਕੇਸ਼ਨ ਐਕਟ ਵਿਚ ਤਬਦੀਲੀਆਂ ਮਗਰੋਂ ਕੈਨੇਡਾ ਦੇ ਰੇਡੀਓ, ਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨਜ਼ ਕਮਿਸ਼ਨ ਵੱਲੋਂ ਲੋਕਾਂ ਨਾਲ ਸਲਾਹ-ਮਸ਼ਵਰਾ ਕਰਦਿਆਂ ਤਾਜ਼ਾ ਫੈਸਲਾ ਲਿਆ ਗਿਆ ਹੈ। ਨਵੇਂ ਨਿਯਮ 12 ਜੂਨ ਤੋਂ ਲਾਗੂ ਹੋਣਗੇ।

ਸੈੱਲਫੋਨ ਅਤੇ ਇੰਟਰਨੈਟ ਪਲੈਨ ਬਦਲਣ ਜਾਂ ਰੱਦ ਕਰਨ ’ਤੇ ਨਹੀਂ ਲੱਗੇਗੀ ਫ਼ੀਸ

ਸੀ.ਆਰ.ਟੀ.ਸੀ. ਦੇ ਮੁੱਖ ਕਾਰਜਕਾਰੀ ਅਫ਼ਸਰ ਅਤੇ ਚੇਅਰਪਰਸਨ ਵਿੱਕੀ ਈਟਰਾਈਡਜ਼ ਨੇ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਆਪਣੇ ਇੰਟਰਨੈਟ ਅਤੇ ਸੈਲਫੋਨ ਸੇਵਾਵਾਂ ਉਤੇ ਵਧੇਰੇ ਕੰਟਰੋਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਤਾਜ਼ਾ ਫੈਸਲੇ ਮਗਰੋਂ ਗਾਹਕ ਕਿਸੇ ਵੀ ਵੇਲੇ ਦੂਜੀ ਕੰਪਨੀ ਦਾ ਪਲੈਨ ਖਰੀਦ ਸਕਣਗੇ ਅਤੇ ਕੋਈ ਵਾਧੂ ਫੀਸ ਅਦਾ ਨਹੀਂ ਕਰਨੀ ਪਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸੀ.ਆਰ.ਟੀ.ਸੀ. ਵੱਲੋਂ ਜਲਦ ਹੀ ਖਪਤਕਾਰਾਂ ਨੂੰ ਟੈਲੀਕਾਮ ਪਲੈਨਜ਼ ਦੀ ਤੁਲਨਾ ਸੁਖਾਲੀ ਬਣਾਉਣ ਵਾਲੀ ਯੋਜਨਾ ਵੀ ਲਿਆਂਦੀ ਜਾ ਰਹੀ ਹੈ। ਸਿਰਫ਼ ਐਨਾ ਹੀ ਨਹੀਂ ਸੀ.ਆਰ.ਟੀ.ਸੀ. ਵੱਲੋਂ ਕੈਨੇਡਾ ਵਾਲਿਆਂ ਨਾਲ ਨਵੇਂ ਸਿਰੇ ਤੋਂ ਸਲਾਹ ਮਸ਼ਵਰਾ ਆਰੰਭਿਆ ਗਿਆ ਹੈ ਜਿਸ ਰਾਹੀਂ ਗਾਹਕਾਂ ਦੀ ਹਿਫ਼ਾਜ਼ਤ ਵਾਸਤੇ ਇੰਟਰਨੈਟ ਕੋਡ, ਅਤੇ ਵਾਇਰਲੈਸ ਕੋਡ ਬਣਾਏ ਜਾਣਗੇ। 

Tags:    

Similar News