Canada news- 80 ਸਾਲਾ ਪੁੱਤਰ ਆਪਣੇ 99 ਸਾਲਾ ਪਿਤਾ ਨੂੰ ਲੈ ਕੇ ਪਹੁੰਚਿਆ ਰੈਸਟੋਰੈਂਟ
ਪ੍ਰਾਪਤ ਵੇਰਵਿਆਂ ਅਨੁਸਾਰ 'ਸਨੀ ਬਾਈ ਓਸਟਬਾਰ ਐਂਡ ਸੀ ਮਾਰਕੀਟ' ਨਾਂ ਦੇ ਰੈਸਟੋਰੈਂਟ ਵਿੱਚ ਕਈ ਸਾਲ ਪਹਿਲਾਂ ਲਗਾਏ ਗਏ ਇੱਕ ਬੋਰਡ ਉੱਪਰ ਇੱਕ ਵਿਸ਼ੇਸ਼ ਤਰ੍ਹਾਂ ਦੀ
ਦਹਾਕਿਆਂ ਪੁਰਾਣਾ ਵਾਅਦਾ ਹੋਇਆ ਪੂਰਾ!
ਵੈਨਕੂਵਰ, 13 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਚੀਨੀ ਭਾਈਚਾਰੇ ਦੀ ਬਹੁਵਸੋਂ ਵਾਲੇ ਸ਼ਹਿਰ ਰਿਚਮੰਡ ਵਿੱਚ ਇਕ ਦਿਲਚਸਪ ਘਟਨਾ ਸਾਹਮਣੇ ਆਈ ਹੈ, ਜਿੱਥੇ ਜਿਮੀ ਨਾਂ ਦਾ 80 ਸਾਲਾ ਇਕ ਵਿਅਕਤੀ ਆਪਣੇ 99 ਸਾਲਾ ਪਿਤਾ ਨੂੰ ਲੈ ਕੇ ਸਮੁੰਦਰੀ ਭੋਜਨ ਲਈ ਮਸ਼ਹੂਰ ਇਥੋਂ ਦੇ ਇੱਕ ਰੈਸਟੋਰੈਂਟ ਵਿੱਚ 'ਆਫਰ' ਲੈਣ ਲਈ ਪਹੁੰਚ ਗਿਆ
ਪ੍ਰਾਪਤ ਵੇਰਵਿਆਂ ਅਨੁਸਾਰ 'ਸਨੀ ਬਾਈ ਓਸਟਬਾਰ ਐਂਡ ਸੀ ਮਾਰਕੀਟ' ਨਾਂ ਦੇ ਰੈਸਟੋਰੈਂਟ ਵਿੱਚ ਕਈ ਸਾਲ ਪਹਿਲਾਂ ਲਗਾਏ ਗਏ ਇੱਕ ਬੋਰਡ ਉੱਪਰ ਇੱਕ ਵਿਸ਼ੇਸ਼ ਤਰ੍ਹਾਂ ਦੀ 'ਆਫਰ' ਅੰਕਿਤ ਕੀਤੀ ਗਈ ਸੀ, ਜਿਸ ’ਤੇ ਲਿਖਿਆ ਸੀ ਕਿ ਜੇ ਕੋਈ ਵਿਅਕਤੀ 80 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਨਾਲ ਲੈ ਕੇ ਇੱਥੇ ਆਵੇ ਤਾਂ ਉਸਨੂੰ ਮੁਫ਼ਤ ਓਇਸਟਰ ਖਵਾਏ ਜਾਣਗੇ।
ਇਸ ਬੋਰਡ ਨੂੰ ਵੇਖ ਕੇ ਉਸ ਸਮੇਂ ਨੌਜਵਾਨ ਰਹੇ ਜਿਮੀ ਨੇ ਸੋਚਿਆ ਸੀ ਕਿ ਜਦੋਂ ਉਹ 80 ਸਾਲ ਦਾ ਹੋਵੇਗਾ ਤਾਂ ਆਪਣੇ ਪਿਤਾ ਨੂੰ ਨਾਲ ਲੈ ਕੇ ਇਸ ਰੈਸਟੋਰੈਂਟ ਵਿੱਚ ਆਵੇਗਾ ਅਤੇ ਇਹ ਪੇਸ਼ਕਸ਼ ਜ਼ਰੂਰ ਅਜ਼ਮਾਏਗਾ। ਸਮਾਂ ਬੀਤਦਾ ਗਿਆ ਅਤੇ ਆਖ਼ਿਰਕਾਰ ਉਹ ਦਿਨ ਵੀ ਆ ਗਿਆ ਜਦੋਂ 80 ਸਾਲਾ ਜਿਮੀ ਆਪਣੇ 99 ਸਾਲਾ ਪਿਤਾ ਨਾਲ ਰਿਚਮੰਡ ਸਥਿਤ ਉਕਤ ਰੈਸਟੋਰੈਂਟ ਵਿੱਚ ਪਹੁੰਚ ਗਿਆ।
ਰੈਸਟੋਰੈਂਟ ਪ੍ਰਬੰਧਕਾਂ ਨੇ ਵੀ ਇਸ ਵਿਲੱਖਣ ਅਤੇ ਯਾਦਗਾਰ ਮੌਕੇ ਦਾ ਖੁਸ਼ਦਿਲੀ ਨਾਲ ਸਵਾਗਤ ਕੀਤਾ ਅਤੇ ਦੋਵਾਂ ਪਿਤਾ-ਪੁੱਤਰ ਨੂੰ ਮੁਫ਼ਤ ਓਇਸਟਰ ਪੇਸ਼ ਕਰਕੇ ਦਹਾਕਿਆਂ ਪੁਰਾਣੇ ਇਸ ਵਾਅਦੇ ਨੂੰ ਨਿਭਾਇਆ।
ਇਹ ਘਟਨਾ ਸਥਾਨਕ ਲੋਕਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ।
ਕੈਪਸ਼ਨ: ਆਪਣੇ 99 ਸਾਲਾ ਪਿਤਾ ਨਾਲ ਮੁਫ਼ਤ ਓਇਸਟਰਾਂ ਦਾ ਆਨੰਦ ਲੈਣ ਲਈ ਪਹੁੰਚੇ 80 ਸਾਲਾ ਜਿੰਮੀ