ਅਮਰੀਕਾ ਵਿਚ ਕੈਨੇਡੀਅਨ ਟਰੱਕ ਡਰਾਈਵਰ ਕੋਲੋਂ 120 ਕਿਲੋ ਕੋਕੀਨ ਬਰਾਮਦ

ਅਮਰੀਕਾ ਵਿਚ ਇਕ ਕੈਨੇਡੀਅਨ ਟਰੱਕ ਡਰਾਈਵਰ ਨੂੰ 120 ਕਿਲੋ ਕੋਕੀਨ ਸਣੇ ਕਾਬੂ ਕੀਤਾ ਗਿਆ ਹੈ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਦੱਸਿਆ ਕਿ ਕੈਨੇਡੀਅਨ ਟਰੱਕ ਡਰਾਈਵਰ ਮਿਸ਼ੀਗਨ ਦੇ ਪੋਰਟ ਹਿਊਰਨ ਵਿਖੇ ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਵੱਲ ਜਾ ਰਿਹਾ ਸੀ;

Update: 2024-08-08 11:35 GMT

ਮਿਸ਼ੀਗਨ : ਅਮਰੀਕਾ ਵਿਚ ਇਕ ਕੈਨੇਡੀਅਨ ਟਰੱਕ ਡਰਾਈਵਰ ਨੂੰ 120 ਕਿਲੋ ਕੋਕੀਨ ਸਣੇ ਕਾਬੂ ਕੀਤਾ ਗਿਆ ਹੈ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਦੱਸਿਆ ਕਿ ਕੈਨੇਡੀਅਨ ਟਰੱਕ ਡਰਾਈਵਰ ਮਿਸ਼ੀਗਨ ਦੇ ਪੋਰਟ ਹਿਊਰਨ ਵਿਖੇ ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਵੱਲ ਜਾ ਰਿਹਾ ਸੀ ਜਦੋਂ ਤਲਾਸ਼ੀ ਦੌਰਾਨ ਟ੍ਰੈਕਟਰ ਟ੍ਰੇਲਰ ਵਿਚੋਂ 100 ਪੈਕਟ ਸ਼ੱਕੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਪੋਰਟ ਡਾਇਰੈਕਟਰ ਜੈਫਰੀ ਵਿਲਸਨ ਨੇ ਦੱਸਿਆ ਕਿ ਲੈਬਾਰਟਰੀ ਟੈਸਟਾਂ ਮਗਰੋਂ ਟਰੈਕਟਰ ਟ੍ਰੇਲਰ ਵਿਚੋਂ ਮਿਲਿਆ ਪਦਾਰਥ ਕੋਕੀਨ ਹੋਣ ਬਾਰੇ ਤਸਦੀਕ ਹੋ ਗਈ ਅਤੇ ਹੁਣ ਕੈਨੇਡੀਅਨ ਟਰੱਕ ਡਰਾਈਵਿਰ ਵਿਰੁੱਧ ਸੇਂਟ ਕਲੇਅਰ ਕਾਊਂਟੀ ਵਿਚ ਮੁਕੱਦਮਾ ਚਲਾਇਆ ਜਾਵੇਗਾ।

ਮਿਸ਼ੀਗਨ ਦੇ ਪੋਰਟ ਹਿਊਰਨ ਰਾਹੀਂ ਲਿਜਾ ਰਿਹਾ ਸੀ ਟਰੱਕ

ਬਾਰਡਰ ਏਜੰਟਾਂ ਵੱਲੋਂ ਕੈਨੇਡੀਅਨ ਡਰਾਈਵਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਜੈਫਰੀ ਵਿਲਸਨ ਨੇ ਅੱਗੇ ਕਿਹਾ ਕਿ ਖਤਰਨਾਕ ਨਸ਼ਿਆਂ ਨੂੰ ਕਮਿਊਨਿਟੀਜ਼ ਵਿਚ ਫੈਲਾਉਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਤਾਜ਼ਾ ਬਰਾਮਦਗੀ ਦਰਸਾਉਂਦੀ ਹੈ ਕਿ ਬਾਰਡਰ ਐਨਫੋਰਸਮੈਂਟ ਅਫਸਰ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਕਰ ਰਹੇ ਹਨ ਅਤੇ ਸਥਾਨਕ ਪੁਲਿਸ ਮਹਿਕਮਿਆਂ ਤੋਂ ਵੀ ਇਸ ਕੰਮ ਵਿਚ ਬਣਦੀ ਮਦਦ ਮਿਲ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਕੁਝ ਡੈਟਰਾਇਟ ਵਿਖੇ ਪਿਛਲੇ ਪੰਜ ਸਾਲ ਦੌਰਾਨ ਫੈਂਟਾਨਿਲ ਦੀਆਂ ਸਭ ਤੋਂ ਵੱਡੀਆਂ ਬਰਾਮਦਗੀਆਂ ਹੋ ਚੁੱਕੀਆਂ ਹਨ ਅਤੇ ਅਜਿਹੇ ਵਿਚ ਹਰ ਟਰੱਕ ਡਰਾਈਵਰ ਤੋਂ ਡੂੰਘਾਈ ਨਾਲ ਸਵਾਲ ਜਵਾਬ ਕੀਤੇ ਜਾਂਦੇ ਹਨ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੀ ਡਾਇਰੈਕਟਰ ਫੀਲਡ ਆਪ੍ਰੇਸ਼ਨ ਮਾਰਟੀ ਰੇਅਬਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਮਹਿਕਮਾ ਜ਼ਿਆਦਾਤਰ ਸਮਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਵਿਚ ਰੁੱਝਿਆ ਰਹਿੰਦਾ ਹੈ ਪਰ ਇਸ ਦੇ ਨਾਲ ਹੀ ਕੈਨੇਡਾ ਜਾਣ ਵਾਲੇ ਲਾਂਘਿਆਂ ’ਤੇ ਪੂਰੀ ਚੌਕਸੀ ਰੱਖੀ ਜਾਂਦੀ ਹੈ।

Tags:    

Similar News