ਪਿਆਜ਼ ਖਾਣ ਦੇ ਅਦਭੁੱਤ ਫਾਇਦੇ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਪਿਆਜ਼ ਖਾਣ ਦੇ ਅਦਭੁੱਤ ਫਾਇਦੇ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਚੰਡੀਗੜ੍ਹ, 7 ਮਈ, ਪਰਦੀਪ ਸਿੰਘ: ਡਾਕਟਰਾਂ ਵੱਲੋਂ ਅਕਸਰ ਸਲਾਹ ਦਿੱਤੀ ਜਾਂਦੀ ਹੈ ਕਿ ਰੋਟੀ ਤੋਂ ਪਹਿਲਾ ਸਲਾਦ ਜ਼ਰੂਰ ਖਾਓ ਕਿਉਂਕਿ ਸਲਾਦ ਖਾਣ ਸਰੀਰ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਪੇਟ ਜਲਦੀ ਸਾਫ਼ ਹੁੰਦਾ ਹੈ। ਪਿਆਜ਼ ਹਰ ਸਬਜ਼ੀ ਵਿੱਚ ਪੈਂਦਾ ਹੈ ਪਰ ਪਿਆਜ਼ ਨੂੰ ਸਲਾਦ ਵਿੱਚ ਵਧੇਰੇ ਪਸੰਦ ਕੀਤਾ ਜਾਂਦਾ ਹੈ। ਪਿਆਜ਼ ‘ਚ ਨਾ ਸਿਰਫ ਐਂਟੀ-ਏਜਿੰਗ ਗੁਣ ਹੁੰਦੇ ਹਨ, ਇਹ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ।

ਇਮਿਊਨਿਟੀ ਵਧਾਉਂਦਾ : –
ਪਿਆਜ਼ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਇਮਿਊਨ ਸਿਸਟਮ ਮਜ਼ਬੂਤ ​​ਹੁੰਦਾ ਹੈ। ਕਈ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਰੱਖਦਾ ਹੈ।

ਹੱਡੀਆਂ ਨੂੰ ਮਜ਼ਬੂਤ ​​ਕਰਦਾ : –
ਪਿਆਜ਼ ਹੱਡੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਲਈ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਪਿਆਜ਼ ਦੇ ਸਲਾਦ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਸਕਿੱਨ ਨੂੰ ਸਾਫ਼ ਰੱਖਦਾ-
ਪਿਆਜ਼ ਵਧਦੀ ਉਮਰ ਦੇ ਨਾਲ ਸਕਿਨ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਪਿਆਜ਼ ਦੇ ਅਰਕ ਨੂੰ ਸਕਿਨ ‘ਤੇ ਲਗਾਇਆ ਜਾਵੇ ਤਾਂ ਸੁੱਕੀ ਹੋਈ ਸਕਿਨ ਚਮਕਦਾਰ ਹੋ ਜਾਵੇਗੀ ਅਤੇ ਟਾਈਟ ਵੀ ਹੋਣੀ ਸ਼ੁਰੂ ਹੋ ਜਾਵੇਗੀ। ਜੇਕਰ ਇਸ ਦਾ ਰਸ ਵਾਲਾਂ ‘ਤੇ ਲਗਾਇਆ ਜਾਵੇ ਤਾਂ ਇਹ ਝੜਨਾ ਬੰਦ ਹੋ ਜਾਣਗੇ ਅਤੇ ਜੂੰਆਂ ਤੋਂ ਵੀ ਛੁਟਕਾਰਾ ਮਿਲੇਗਾ।

ਹਾਈ ਬਲੱਡ ਸ਼ੂਗਰ ਵਿਚ ਫਾਇਦੇਮੰਦ:-
ਕੱਚੇ ਪਿਆਜ਼ ਦਾ ਸੇਵਨ ਬਲੱਡ ਸ਼ੂਗਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ। ਸ਼ੂਗਰ ਰੋਗੀਆਂ ਨੂੰ ਕੱਚੇ ਪਿਆਜ਼ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ।

ਦਿਲ ਨੂੰ ਕਰਦਾ ਹੈ ਮਜ਼ਬੂਤ :-
ਕੱਚਾ ਪਿਆਜ਼ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਦਿਲ ਦੇ ਰੋਗੀਆਂ ਨੂੰ ਰੋਜ਼ਾਨਾ ਪਿਆਜ਼ ਦਾ ਸੇਵਨ ਕਰਨਾ ਚਾਹੀਦਾ ਹੈ, ਇਸ ਨਾਲ ਦਿਲ ਦੀ ਸਿਹਤ ਮਜ਼ਬੂਤ ​​ਹੁੰਦੀ ਹੈ।

ਪਾਚਨ ਕਿਰਿਆ ਨੂੰ ਮਜ਼ਬੂਤ ​​:-
ਪਿਆਜ਼ ਪਾਚਨ ਤੰਤਰ ਨੂੰ ਮਜ਼ਬੂਤ ​​ਕਰਦਾ ਹੈ। ਕੱਚਾ ਪਿਆਜ਼ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਸਲਾਦ ਦੇ ਰੂਪ ‘ਚ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ…

ਚੰਡੀਗੜ੍ਹ, 19 ਮਈ, ਪਰਦੀਪ ਸਿੰਘ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ…