ਹਵਾ ਪ੍ਰਦੂਸ਼ਣ ਤੇ ਸੁਪਰੀਮ ਕੋਰਟ ਦੀ 5 ਸੂਬਿਆਂ ਨੂੰ ਫਟਕਾਰ

ਹਵਾ ਪ੍ਰਦੂਸ਼ਣ ਤੇ ਸੁਪਰੀਮ ਕੋਰਟ ਦੀ 5 ਸੂਬਿਆਂ ਨੂੰ ਫਟਕਾਰ

ਦਿੱਲੀ , 31 ਅਕਤੂਬਰ (ਸਵਾਤੀ ਗੌੜ) : ਦੇਸ਼ ਭਰ ਵਿੱਚ ਲਗਾਤਾਰ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਲੈਕੇ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਯਾਨੀ 5 ਸੂਬਿਆਂ ਨੂੰ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿਠਣ ਲਈ ਲਾਗੂ ਕੀਤੇ ਉਪਾਅ ਦੀ ਜਾਣਕਾਰੀ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਸੂਬਿਆਂ ਨੂੰ ਹਲਫਨਾਮਾ ਦਾਖਲ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਹੈ।ਮਾਮਲੇ ਦੀ ਅਗਲੀ ਸੁਣਵਾਈ 7 ਨਵੰਬਰ ਨੂੰ ਹੋਵੇਗੀ।

ਆਏ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਲੈਕੇ ਹੁਣ ਸੁਪਰੀਮ ਕੋਰਟ ਵੀ ਸਖਤ ਨਜ਼ਰ ਆ ਰਹੀ ਹੈ। ਇਸ ਨੂੰ ਲੈਕੇ ਹੁਣ ਸੁਪਰੀਮ ਕੋਰਟ ਨੇ ਪੰਜਾਬ ਸਣੇ 5 ਸੂਬਿਆਂ ਤੋਂ ਸਪਸ਼ਟੀਕਰਨ ਮੰਗਿਆ ਹੈ।ਜਸਟਿਸ ਐਸ.ਕੇ ਕਾਲ ਦੀ ਅਗਵਾਈ ਤੇ ਜਸਟਿਸ ਸੁਧਾਂਸ਼ੁ ਧੂਲਿਆ ਤੇ ਜਸਟਿਸ ਪੀਕੇ ਮਿਸ਼ਰਾ ਦੀ ਤਿੰਨ ਜਸਟਿਸਾਂ ਦੀ ਪੀਠ ਨੇ ਸੂਬਿਆਂ ਨੂੰ ਹਲਫਨਾਮਾ ਦਾਖਲ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਹੈ ਤੇ ਵਧ ਰਹੇ ਪ੍ਰਦੂਸ਼ਣ ਤੇ ਖਰਾਬ ਹੋ ਰਹੀ ਹਵਾ ਦੀ ਗੁਣਵੱਤਾ ਤੇ ਜਵਾਬ ਮੰਗਿਆ ਹੈ।ਕੋਰਟ ਨੇ ਹਵਾ ਪ੍ਰ੍ਰਦੂਸ਼ਣ ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਭਵਿੱਖ ਦੀ ਪੀੜੀਆਂ ਤੇ ਹਵਾ ਪ੍ਰਦੂਸ਼ਣ ਦਾ ਅਸਰ ਬਹੁਤ ਵੱਡਾ ਤੇ ਬੁਰਾ ਹੋਵੇਗਾ।ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਦੇ ਕਾਰਨ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਖਾਸ ਤੌਰ ਤੇ ਜਦੋਂ ਦਿੱਲੀ ਵਿੱਚ ਦਿਨ ਦਾ ਸਭ ਤੋਂ ਚੰਗਾ ਸਮਾਂ ਮੰਨਿਆ ਜਾਂਦਾ ਸੀ।ਕੋਰਟ ਨੇ ਇਸ ਮੁੱਦੇ ਤੇ ਕਿਹਾ ਕਿ ਪ੍ਰਦੂਸ਼ਣ ਹਰ ਸਾਲ ਵਧਦਾ ਹੀ ਜਾ ਰਿਹਾ ਹੈ।ਇਹੀ ਹੀ ਨਹੀਂ ਕੋਰਟ ਨੇ ਇਹ ਵੀ ਕਿਹਾ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਮੁਖ ਕਾਰਨ ਪਰਾਲੀ ਸਾੜਨਾ ਵੀ ਹੈ। ਕੋਰਟ ਵਿੱਚ ਇਸ ਮਾਮਲੇ ਵਿੱਚ ਹੋਈ ਸੁਣਵਾਈ ਦੌਰਾਨ ਵਕੀਲ ਨੇ ਤੇਜ਼ ਹਵਾਵਾਂ ਦਾ ਵੀ ਜ਼ਿਕਰ ਕੀਤਾ ਜਿਸ ਤੇ ਸੁਪਰੀਮ ਕੋਰਟ ਨੇ ਤੇਜ਼ ਪ੍ਰਸ਼ਾਸਨਿਕ ਹਵਾਵਾਂ ਦੀ ਲੋੜ ਤੇ ਵੀ ਜੋਰ ਦਿੱਤਾ ਸੀ। ਸੁਣਵਾਈ ਸੁਪਰੀਮ ਕੋਰਟ ਵੱਲੋਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਏ.ਕਿਊ.ਆਈ ਤੇ ਅੱਗ ਦੀ ਸੰਖਿਆ ਵਰਗੇ ਮਾਪਦੰਡਾਂ ਸਮੇਤ ਮੌਜੂਦਾ ਜ਼ਮੀਨੀ ਸਥਿਤੀ ਦਾ ਵਿਵਰਣ ਦੇਣ ਵਾਲੀ ਇੱਕ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਨਾਲ ਖਤਮ ਹੋਈ।ਕੋਰਟ ਨੇ ਪਹਿਲਾਂ ਦਿਵਾਲੀ ਤੇ ਉਸ ਦੇ ਆਸਪਾਸ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਤੇ ਹਵਾ ਗੁਣਵਤਾ ਪ੍ਰਬੰਧਨ ਕਮਿਸ਼ਨ ਤੋਂ ਰਿਪੋਰਟ ਮੰਗੀ ਸੀ।

ਕਿਹਾ ਜਾ ਰਿਹਾ ਹੈ ਕਿ ਪਰਾਲੀ ਦਾ ਧੂੰਆ ਹੁਣ ਧੂੰਦ ਨਾਲ ਮਿਲ ਕੇ ਏਅਰ ਕੁਆਲਿਟੀ ਨੂੰ ਬੁਰੀ ਤਰ੍ਹਾਂ ਡੈਮੇਜ ਕਰ ਰਿਹਾ ਹੈ। ਅੰਮ੍ਰਿਤਸਰ ਤੋਂ ਦਿੱਲੀ ਤੱਕ ਏਅਰ ਪ੍ਰਦੂਸ਼ਣ ਨੇ ਸਾਰਿਆਂ ਦੀ ਚਿੰਤਾਵਾਂ ਨੂੰ ਵਧਾ ਦਿੱਤਾ ਹੈ।ਪੰਜਾਬ-ਹਰਿਆਣਾ ਦੇ ਵਧ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਚੱਲ ਰਿਹਾ ਹੈ।ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਬਠਿੰਡਾ ਦੇਸ਼ ਵਿੱਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ ਜਿਥੇ ਏ.ਕਿਊ.ਆਈ 380 ਦਰਜ ਕੀਤੀ ਗਿਆ। ਇਸ ਤੋਂ ਬਾਅਦ ਲੁਧਿਆਣਾ 241, ਅੰਮ੍ਰਿਤਸਰ 201, ਜਲੰਧਰ 183 ਅਤੇ ਪਟਿਆਲਾ 165 ਹੈ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ AQI 140 ਦਰਜ ਕੀਤਾ ਗਿਆ। ਉਥੇ ਹੀ ਹਰਿਆਣਾ ਦਾ ਬਹਾਦੁਰਗੜ੍ਹ ਵੀ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦੱਸਿਆ ਜਾ ਰਿਹਾ ਹੈ। ਜੀਂਦ ਵਿੱਚ AQI 405, ਭਿਵਾਨੀ ਵਿੱਚ 320, ਫਰੀਦਾਬਾਦ ਵਿੱਚ 301 ਅਤੇ ਗੁਰੂਗ੍ਰਾਮ ਵਿੱਚ 218 ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ ‘ਚੰਗਾ’, 51 ਅਤੇ 100 ‘ਤਸੱਲੀਬਖਸ਼’, 101 ਅਤੇ 200 ‘ਦਰਮਿਆਨੀ’, 201 ਅਤੇ 300 ‘ਮਾੜਾ’, 301 ਅਤੇ 400 ‘ਬਹੁਤ ਮਾੜਾ’, ਅਤੇ 401 ਅਤੇ 500 ‘ਗੰਭੀਰ’ ਮੰਨਿਆ ਜਾਂਦਾ ਹੈ।

ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਇੱਕ ਦਿਨ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਇਹ ਇਸ ਸੀਜ਼ਨ ਦਾ ਸਭ ਤੋਂ ਵੱਡਾ ਵਾਧਾ ਹੈ। ਹਾਲਾਂਕਿ ਜੇਕਰ ਪਿਛਲੇ ਸਾਲ ਦੇ 15 ਸਤੰਬਰ ਤੋਂ 29 ਅਕਤੂਬਰ ਤੱਕ ਦੇ ਅੰਕੜਿਆਂ ਦੀ ਤੁਲਨਾ ਕੀਤੀ ਜਾਵੇ ਤਾਂ ਇਹ ਅਜੇ ਅੱਧਾ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਕੁਝ ਥਾਵਾਂ ‘ਤੇ ‘ਮਾੜੀ’ ਅਤੇ ‘ਬਹੁਤ ਮਾੜੀ’ ਸ਼੍ਰੇਣੀਆਂ ਵਿੱਚ ਹਵਾ ਦੀ ਗੁਣਵੱਤਾ ਦਰਜ ਕੀਤੀ ਗਈ । ਹਰਿਆਣਾ ਵਿੱਚ, 15 ਸਤੰਬਰ ਤੋਂ 30 ਅਕਤੂਬਰ ਤੱਕ, ਰਾਜ ਵਿੱਚ ਕੁੱਲ 6,284 ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜੋ ਕਿ ਪਿਛਲੇ ਸਾਲ ਦੀ ਸਮਾਨ ਮਿਆਦ ਵਿੱਚ ਅਜਿਹੇ 13,873 ਮਾਮਲਿਆਂ ਨਾਲੋਂ 55 ਫੀਸਦ ਘੱਟ ਹੈ। ਰਾਜ ਵਿੱਚ 2021 ਵਿੱਚ ਇਸੇ ਸਮੇਂ ਦੌਰਾਨ 10,229 ਖੇਤਾਂ ਵਿੱਚ ਅੱਗ ਲੱਗਣ ਦੀ ਰਿਪੋਰਟ ਦਰਜ ਕੀਤੀ ਗਈ ਸੀ।

ਪ੍ਰਦੂਸ਼ਣ ਦਾ ਅਸਰ ਠੰਡ ਤੇ ਹੁੰਦਾ ਹੈ ਯਾ ਨਹੀਂ ਇਹ ਵੀ ਮੌਸਮ ਦੇ ਕਾਰਕਾਂ ਤੇ ਨਿਰਭਰ ਕਰਦਾ ਹੈ। ਹਵਾ ਦੀ ਰਫਤਾਰ ਤਾਂ ਪ੍ਰਦੂਸ਼ਣ ਦੇ ਕਣ ਨੂੰ ਤਿਤਰ-ਬਿਤਰ ਕਰਨ ਦੀ ਸਭ ਤੋਂ ਵੱਡਾ ਕਾਰਨ ਬਣਦੀ ਹੈ ਯਾਨੀ ਜਿਵੇਂ ਹੀ ਹਵਾ ਦੀ ਰਫਤਾਰ ਘਟ ਹੋਵੇਗੀ ਤਾਂ ਪ੍ਰਦੂਸ਼ਣ ਦਾ ਅਸਰ ਵਧ ਹੋਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਸੇ ਤਾਂ ਖੁਸ਼ਕ ਮੌਸਮ ਵਿੱਚ ਪ੍ਰਦੂਸ਼ਣ ਦੇ ਕਣ ਦਾ ਸਿੱਧਾ ਤਾਪਮਾਨ ਦੇ ਘਟ ਵਧ ਹੋਣ ਤੇ ਕੋਈ ਅਸਰ ਨਹੀਂ ਪੈਂਦਾ। ਫਿਲਹਾਲ ਦੇ ਮੌਸਮ ਦੀ ਗੱਲ ਕਰੀਏ ਤਾਂ ਇਸ ਸਮੇਂ ਦਿੱਲੀ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਸਵੇਰ ਤੋਂ ਇਲਾਵਾ ਨਮੀ ਕਾਫੀ ਘਟ ਦੇਖਣ ਨੂੰ ਮਿਲ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਘਟੋ ਘਟ ਤਾਪਮਾਨ 15 ਤੋਂ 17 ਡਿਗਰੀ ਦੇ ਵਿੱਚ ਬਣਿਆ ਹਿਆ ਹੈ ਜੋ ਇਸ ਸਮੇਂ ਲਈ ਆਮ ਸ਼੍ਰੇਣੀ ਵਿੱਚ ਆਉਂਦਾ ਹੈ।

Related post

ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਪੰਜਾਬ ਵਿਚ ਲਾਏ ਡੇਰੇ

ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਪੰਜਾਬ ਵਿਚ ਲਾਏ ਡੇਰੇ

ਚੰਡੀਗੜ੍ਹ, 20 ਮਈ, ਨਿਰਮਲ : ਕੇਸੀ ਵੇਣੂਗੋਪਾਲ ਨੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਸ਼ਨੀਵਾਰ ਅਤੇ…
ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਚੰਡੀਗੜ੍ਹ, 20 ਮਈ, ਨਿਰਮਲ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਲਗਾਤਾਰ ਵਧ ਰਹੀ…
ਪੰਜਾਬ ਪੁੱਜੀਆਂ ਗੁਜਰਾਤ ਪੁਲਿਸ ਦੀ 7 ਕੰਪਨੀਆਂ

ਪੰਜਾਬ ਪੁੱਜੀਆਂ ਗੁਜਰਾਤ ਪੁਲਿਸ ਦੀ 7 ਕੰਪਨੀਆਂ

23 ਮਈ ਨੂੰ ਪੰਜਾਬ ਵਿਚ ਪ੍ਰਚਾਰ ਕਰਨਗੇ ਪੀਐਮ ਮੋਦੀ ਚੰਡੀਗੜ੍ਹ, 20 ਮਈ, ਨਿਰਮਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ…