19ਵੀਆਂ ਏਸ਼ੀਆਈ ਖੇਡਾਂ : ਭਾਰਤ ਨੇ ਤੀਰਅੰਦਾਜ਼ੀ ਤੋਂ ਬਾਅਦ ਕਬੱਡੀ ‘ਚ ਵੀ ਸੋਨ ਤਗਮਾ ਜਿੱਤਿਆ

19ਵੀਆਂ ਏਸ਼ੀਆਈ ਖੇਡਾਂ : ਭਾਰਤ ਨੇ ਤੀਰਅੰਦਾਜ਼ੀ ਤੋਂ ਬਾਅਦ ਕਬੱਡੀ ‘ਚ ਵੀ ਸੋਨ ਤਗਮਾ ਜਿੱਤਿਆ

ਨਵੀਂ ਦਿੱਲੀ : ਏਸ਼ੀਆਈ ਖੇਡਾਂ 2023 ਦੇ 14ਵੇਂ ਦਿਨ ਭਾਰਤ ਨੇ ਤਗਮਿਆਂ ਦਾ ਸੈਂਕੜਾ ਪੂਰਾ ਕਰ ਲਿਆ ਹੈ। ਸਵੇਰੇ ਤੀਰਅੰਦਾਜ਼ੀ ਵਿੱਚ ਅਦਿਤੀ ਗੋਪੀਚੰਦ ਨੇ ਮਹਿਲਾ ਕੰਪਾਊਂਡ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਦੋਂਕਿ ਜੋਤੀ ਸੁਰੇਖਾ ਨੇ ਸੋਨ ਤਗ਼ਮਾ ਜਿੱਤਿਆ।
ਇਸ ਤੋਂ ਬਾਅਦ ਪੁਰਸ਼ਾਂ ਦੇ ਕੰਪਾਊਂਡ ਮੁਕਾਬਲੇ ਦੇ ਫਾਈਨਲ ਵਿੱਚ ਓਜਸ ਅਤੇ ਅਭਿਸ਼ੇਕ ਨੇ ਕ੍ਰਮਵਾਰ ਸੋਨ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਚੀਨੀ ਤਾਈਪੇ ਨੂੰ ਹਰਾ ਕੇ ਮਹਿਲਾ ਕਬੱਡੀ ਵਿੱਚ ਸੋਨ ਤਮਗਾ ਜਿੱਤਿਆ। ਇਸ ਨਾਲ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ 100 ਤਗ਼ਮੇ ਪੂਰੇ ਕਰ ਲਏ ਹਨ।

ਭਾਰਤ ਨੇ ਹੁਣ ਤੱਕ 25 ਸੋਨ, 35 ਚਾਂਦੀ ਅਤੇ 40 ਕਾਂਸੀ ਦੇ ਤਗਮੇ ਜਿੱਤੇ ਹਨ। ਏਸ਼ਿਆਈ ਖੇਡਾਂ ਦੇ 14ਵੇਂ ਦਿਨ ਕਈ ਹੋਰ ਤਗ਼ਮੇ ਦਾਅ ’ਤੇ ਲੱਗੇ ਹਨ। ਕੁਸ਼ਤੀ ਮੈਟ ‘ਤੇ ਵੀ ਸਖ਼ਤ ਮੁਕਾਬਲਾ ਹੋਵੇਗਾ ਕਿਉਂਕਿ ਯਸ਼, ਦੀਪਕ ਪੂਨੀਆ, ਵਿੱਕੀ ਅਤੇ ਸੁਮਿਤ ਆਪੋ-ਆਪਣੇ ਭਾਰ ਵਰਗਾਂ ‘ਚ ਸਰਵਉੱਚਤਾ ਲਈ ਮੁਕਾਬਲਾ ਕਰਨਗੇ। ਇਸ ਦੌਰਾਨ ਭਾਰਤੀ ਕ੍ਰਿਕਟ ਪ੍ਰਸ਼ੰਸਕ ਪੁਰਸ਼ ਕ੍ਰਿਕਟ ਫਾਈਨਲ ਦੀ ਉਡੀਕ ਕਰਨਗੇ, ਜਿੱਥੇ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ। ਜਿਸ ‘ਚ ਦੋਵਾਂ ਟੀਮਾਂ ਦੀਆਂ ਨਜ਼ਰਾਂ ਵੱਕਾਰੀ ਸੋਨ ਤਗਮੇ ‘ਤੇ ਹਨ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੀ ਮਸ਼ਹੂਰ ਜੋੜੀ ‘ਤੇ ਵੀ ਹੋਣਗੀਆਂ ਕਿਉਂਕਿ ਉਨ੍ਹਾਂ ਦਾ ਟੀਚਾ ਪੁਰਸ਼ ਡਬਲਜ਼ ਬੈਡਮਿੰਟਨ ‘ਚ ਇਤਿਹਾਸਕ ਸੋਨ ਤਮਗਾ ਹਾਸਲ ਕਰਨਾ ਹੋਵੇਗਾ।

Related post