Nitin Gadkari Faints: ਸਟੇਜ ‘ਤੇ ਬੇਹੋਸ਼ ਹੋਏ ਨਿਤਿਨ ਗਡਕਰੀ, ਭਾਸ਼ਣ ਦੌਰਾਨ ਡਿੱਗੇ, ਵੀਡੀਓ ਹੋਇਆ ਵਾਇਰਲ

Nitin Gadkari Faints: ਸਟੇਜ ‘ਤੇ ਬੇਹੋਸ਼ ਹੋਏ ਨਿਤਿਨ ਗਡਕਰੀ, ਭਾਸ਼ਣ ਦੌਰਾਨ ਡਿੱਗੇ, ਵੀਡੀਓ ਹੋਇਆ ਵਾਇਰਲ

ਮਹਾਰਾਸ਼ਟਰ (24 ਅਪ੍ਰੈਲ), ਰਜਨੀਸ਼ ਕੌਰ :  Nitin Gadkari Faints: ਮਹਾਰਾਸ਼ਟਰ ਦੇ ਯਵਤਮਾਲ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਗਰੀ ਬੇਹੋਸ਼ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸ਼ੂਗਰ ਦਾ ਪੱਧਰ ਡਿੱਗਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ। ਭਾਸ਼ਣ ਦੌਰਾਨ ਗਡਕਰੀ ਨੂੰ ਚੱਕਰ ਆ ਗਿਆ ਅਤੇ ਉਹ ਸਟੇਜ ‘ਤੇ ਡਿੱਗ ਪਏ। ਹੁਣ ਉਨ੍ਹਾਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ। ਦਰਅਸਲ, ਨਿਤਿਨ ਗਡਕਰੀ ਐਨਡੀਏ ਉਮੀਦਵਾਰ ਰਾਜਸ਼੍ਰੀ ਪਾਟਿਲ ਦੇ ਹੱਕ ਵਿੱਚ ਪ੍ਰਚਾਰ ਕਰਨ ਯਵਤਮਾਲ ਆਏ ਸਨ। ਪ੍ਰਚਾਰ ਦੌਰਾਨ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ।

ਉਹ ਭਾਸ਼ਣ ਦੇ ਰਹੇ ਸਨ ਜਦੋਂ ਉਨ੍ਹਾਂ ਨੂੰ ਚੱਕਰ ਆਇਆ ਅਤੇ ਉਹ ਸਟੇਜ ‘ਤੇ ਡਿੱਗ ਪਏ। ਇਸ ਦੌਰਾਨ ਸਟੇਜ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਉੱਥੇ ਮੌਜੂਦ ਲੋਕਾਂ ਨੇ ਕੇਂਦਰੀ ਮੰਤਰੀ ਨੂੰ ਚੁੱਕ ਕੇ ਸਟੇਜ ਤੋਂ ਹੇਠਾਂ ਲੈ ਗਏ। ਇਸ ਸਾਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆਂ ਉੱਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਵੇਖਿਆ ਜਾ ਸਕਦਾ ਹੈ ਕਿ ਮੰਚ ‘ਤੇ ਮੌਜੂਦ ਲੋਕ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਨਿਤਿਨ ਗਡਕਰੀ ਨੂੰ ਚੁੱਕ ਕੇ ਲੈ ਕੇ ਜਾ ਰਹੇ ਹਨ।

ਆਰਾਮ ਤੋਂ ਬਾਅਦ ਫਿਰ ਸ਼ੁਰੂ ਕੀਤਾ ਭਾਸ਼ਣ

ਬੁੱਧਵਾਰ (24 ਅਪ੍ਰੈਲ) ਨੂੰ ਪੁਸਾਦ ਦੇ ਸ਼ਿਵਾਜੀ ਮੈਦਾਨ ‘ਚ ਮਹਾਯੁਤੀ ਉਮੀਦਵਾਰ ਰਾਜਸ਼੍ਰੀ ਪਾਟਿਲ ਦੇ ਹੱਕ ‘ਚ ਮੀਟਿੰਗ ਕੀਤੀ ਗਈ। ਜਿਵੇਂ ਹੀ ਨਿਤਿਨ ਗਡਕਰੀ ਸਟੇਜ ‘ਤੇ ਬੋਲਣ ਲਈ ਉਠੇ ਤਾਂ ਉਨ੍ਹਾਂ ਨੂੰ ਚੱਕਰ ਆਇਆ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਨਿਤਿਨ ਗਡਕਰੀ ਨੇ ਫਿਰ ਤੋਂ ਆਪਣਾ ਭਾਸ਼ਣ ਸ਼ੁਰੂ ਕੀਤਾ।

ਨਿਤਿਨ ਗਡਕਰੀ ਨੂੰ ਕੁੱਝ ਮਿੰਟਾਂ ਲਈ ਸਟੇਜ ਦੇ ਪਿੱਛੇ ਲਿਜਾਇਆ ਗਿਆ। ਕੁੱਝ ਮਿੰਟਾਂ ਦੇ ਆਰਾਮ ਤੋਂ ਬਾਅਦ ਗਡਕਰੀ ਨੇ ਫਿਰ ਪੁਸਾਦ ਮੀਟਿੰਗ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਦੱਸਣਯੋਗ ਹੈ ਕਿ ਨਿਤਿਨ ਗਡਕਰੀ ਅੱਜ ਵਿਦਰਭ ਵਿੱਚ ਐਨਡੀਏ ਉਮੀਦਵਾਰਾਂ ਲਈ ਤਿੰਨ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਹਨ। ਪੁਸਦ ਮੀਟਿੰਗ ਬੁੱਧਵਾਰ ਨੂੰ ਦਿਨ ਦੀ ਉਨ੍ਹਾਂ ਦੀ ਦੂਜੀ ਮੀਟਿੰਗ ਸੀ।

ਦੱਸ ਦੇਈਏ ਕਿ ਤੇਜ਼ ਗਰਮੀ ਕਾਰਨ ਵਿਦਰਭ ਵਿੱਚ ਹਰ ਪਾਸੇ ਤਾਪਮਾਨ 40 ਤੋਂ 43 ਡਿਗਰੀ ਦੇ ਵਿਚਕਾਰ ਹੈ। ਨਿਤਿਨ ਗਡਕਰੀ ਦੇ ਨਾਗਪੁਰ ਸਥਿਤ ਦਫ਼ਤਰ ਮੁਤਾਬਕ ਕੇਂਦਰੀ ਮੰਤਰੀ ਹੁਣ ਪੂਰੀ ਤਰ੍ਹਾਂ ਠੀਕ ਹਨ। ਉਹ ਆਪਣੀ ਤੀਜੀ ਪ੍ਰੀ-ਨਿਰਧਾਰਤ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ। ਸਵੇਰੇ ਚਿਖਲੀ ਮੀਟਿੰਗ ਅਤੇ ਦੁਪਹਿਰ ਨੂੰ ਪੁਸਾਦ ਮੀਟਿੰਗ ਤੋਂ ਬਾਅਦ ਨਿਤਿਨ ਗਡਕਰੀ ਦੀ ਤੀਜੀ ਮੀਟਿੰਗ ਵਰਧਾ ਲੋਕ ਸਭਾ ਸੀਟ ਦੇ ਅਧੀਨ ਆਉਂਦੇ ਵਰੁਦ ਸ਼ਹਿਰ ਵਿੱਚ ਹੋਵੇਗੀ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…