Kisan Andolan : ਅੱਜ ਰੇਲਾਂ ਰੋਕਣਗੇ ਕਿਸਾਨ

Kisan Andolan : ਅੱਜ ਰੇਲਾਂ ਰੋਕਣਗੇ ਕਿਸਾਨ


ਸ਼ੰਭੂ ਬਾਰਡਰ, 17 ਅਪ੍ਰੈਲ, ਨਿਰਮਲ : ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਕਿਸਾਨ ਦੁਪਹਿਰ 12 ਵਜੇ ਸ਼ੰਭੂ ਸਰਹੱਦ ’ਤੇ ਰੇਲਵੇ ਟਰੈਕ ਜਾਮ ਕਰਨਗੇ। ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਧਰਨਾ 16 ਅਪਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।

ਅਧਿਕਾਰੀਆਂ ਨੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਸਮੇਤ ਤਿੰਨ ਕਿਸਾਨਾਂ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ ਪਰ ਜੇਲ੍ਹ ਵਿੱਚ ਬੰਦ ਤਿੰਨੇ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਭਾਜਪਾ ਦੇ ਨਾਲ-ਨਾਲ ਵਿਰੋਧੀ ਧਿਰ ਨੂੰ ਵੀ ਸਵਾਲ ਪੁੱਛਾਂਗੇ। ਉਨ੍ਹਾਂ ਨੇ ਕਿਹਾ ਕਿ ਜੋ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ, ਉਸ ’ਚ ਡਬਲਿਊਟੀਓ ਤੋਂ ਬਾਹਰ ਤੋਂ ਬਾਹਰ ਕੱਢਣਾ, ਉਸ ਮੁੱਦੇ ’ਤੇ ਤੁਹਾਡਾ ਕੀ ਸਟੈਂਡ ਹੋਵੇਗਾ? ਲਖੀਮਪੁਰ ਖੇੜੀ ਤੇ ਸ਼ੁਭਕਰਨ ਮਾਮਲੇ ’ਤੇ ਮੁਲਜ਼ਮਾਂ ਨੂੰ ਕਿਵੇਂ ਮਿਲੇਗੀ ਸਜ਼ਾ?

ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਨੇ ਵੀ ਕੁਝ ਮੰਗਾਂ ’ਤੇ ਕਲੀਅਰ ਨਹੀਂ ਕੀਤਾ, ਖਾਸ ਕਰਕੇ ਮਨਰੇਗਾ ਅਤੇ 200 ਦਿਨ 700 ਰੁਪਏ ਦੇ ਹਿਸਾਬ ਨਾਲ ਦਿਹਾੜੀ ਸ਼ਾਮਲ ਹੈ।

ਪੰਧੇਰ ਨੇ ਕਿਹਾ ਕਿ ਅਸੀਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਅਸੀਂ 23 ਅਪ੍ਰੈਲ ਦਾ ਸਮਾਂ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਖੇਤੀਬਾੜੀ ਮੰਤਰੀ ਨੂੰ ਆ ਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ।

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਰਿਹਾਅ ਕਰਨ ਤੋਂ ਭੱਜ ਰਹੀ ਹੈ। ਹਰਿਆਣਾ ਦੇ ਅਧਿਕਾਰੀਆਂ ਨੇ ਮੰਨ ਲਿਆ ਸੀ ਕਿ ਕਿਸਾਨਾਂ ਨੂੰ 16 ਅਪ੍ਰੈਲ ਤੱਕ ਰਿਹਾਅ ਕਰ ਦਿੱਤਾ ਜਾਵੇਗਾ।

ਪੰਧੇਰ ਨੇ ਕਿਹਾ ਕਿ ਅਸੀਂ ਰੇਲਾਂ ਨੂੰ ਰੋਕਣਾ ਨਹੀਂ ਚਾਹੁੰਦੇ, ਪਰ ਇਹ ਸਰਕਾਰ ਦੀ ਨਾਕਾਮੀ ਹੈ। ਸਰਕਾਰ ਨੇ ਆਪਣਾ ਵਾਅਦਾ ਤੋੜਿਆ ਹੈ। ਸਰਕਾਰ ਰੇਲ ਗੱਡੀਆਂ ਨੂੰ ਰੋਕਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਰੇਲ ਗੱਡੀਆਂ ਨੂੰ ਅਣਮਿੱਥੇ ਸਮੇਂ ਲਈ ਰੋਕਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ

ਇਟਲੀ ਦੇ ਸ਼ਹਿਰ ਬਰੇਸ਼ੀਆ ਵਿਚ ਰਹਿ ਰਹੇ ਸਤਪਾਲ ਸਿੰਘ (55) ਪਿੰਡ ਟਾਹਲੀ ਦਾ ਬੀਤੀ ਰਾਤ ਇੱਕ ਇਟਾਲੀਅਨ ਵਿਅਕਤੀ ਯੂਸੇਪੇ ਵੈਲੇਤੀ (75) ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ,ਸਤਪਾਲ ਸਿੰਘ ਆਪਣੇ ਪਿੱਛੇ ਪਤਨੀ ਸਮੇਤ 2 ਪੁੱਤਰ ਛੱਡ ਗਏ ਹਨ, ਪ੍ਰਾਪਤ ਜਾਣਕਾਰੀ ਅਨੁਸਾਰ 13 ਅਪ੍ਰੈਲ ਸ਼ਨੀਵਾਰ ਵਾਲੇ ਦਿਨ ਸਤਪਾਲ ਸਿੰਘ ਸ਼ਾਮ ਨੂੰ ਆਪਣੇ ਘਰ ਵਿਚ ਮੌਜੂਦ ਸੀ, ਜਦੋਂ ਉਥੇ ਉਸ ਦਾ ਇੱਕ ਜਾਣਕਾਰ ਇਟਾਲੀਅਨ ਯੂਸੇਪੇ ਵੇਲੇਤੀ ਉਮਰ 75 ਸਾਲ ਆਇਆ ਜੋ ਨਸ਼ੇ ਦੀ ਹਾਲਤ ਵਿਚ ਸੀ, ਕੁਝ ਬਹਿਸਬਾਜੀ ਤੋਂ ਬਾਦ ਉਸ ਵਲੋਂ ਸਤਪਾਲ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਤੇ ਘਰ ਤੋਂ ਬਾਹਰ ਜਾ ਕੇ ਯੂਸੇਪੇ ਵਲੋਂ ਖੁਦ ਨੂੰ ਗੋਲੀ ਮਾਰ ਲਈ, ਸਤਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਯੂਸੇਪੇ ਨੂੰ ਜਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਸਥਿਰ ਹੈ।

ਇਹ ਖਬਰ ਅੱਗ ਵਾਗੂੰ ਜਲਦੀ ਹੀ ਬਰੇਸ਼ੀਆ ਵਿਚ ਫੈਲ ਗਈ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਕਿਉਂਕਿ ਉਸ ਦਿਨ ਬਰੇਸ਼ੀਆ ਵਿਚ ਨਗਰ ਕੀਰਤਨ ਹੋਇਆ ਸੀ ਸਤਪਾਲ ਸਿੰਘ ਵੀ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਤੋਂ ਆਪਣੇ ਘਰ ਵਾਪਿਸ ਪਰਤਿਆ ਹੀ ਸੀ ਕਿ ਇਹ ਭਾਣਾ ਵਰਤ ਗਿਆ, ਸਤਪਾਲ ਸਿੰਘ ਪਿੰਡ ਟਾਹਲੀ ਜੋ ਕਿ ਕਾਫੀ ਸਮੇਂ ਤੋਂ ਇਟਲੀ ਵਿਚ ਆਪਣੇ ਪ੍ਰੀਵਾਰ ਸਮੇਤ ਰਹਿ ਰਿਹਾ ਸੀ, ਪੂਰੇ ਇਲਾਕੇ ਵਿਚ ਖਬਰ ਸੁਣ ਕੇ ਦਹਿਸ਼ਤ ਪੈ ਗਈ, ਗੁਰੂ ਘਰ ਦੀਆਂ ਕਮੇਟੀਆਂ ਵਲੋਂ ਅਤੇ ਗੁਰਦੁਆਰਾ ਸਾਹਿਬ ਫਲੈਰੋ ਦੀ ਕਮੇਟੀ ਵਲੋਂ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਸਤਪਾਲ ਸਿੰਘ ਦੇ ਪ੍ਰੀਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਪ੍ਰਮਾਤਮਾ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨ੍ਹਾ ਵਿਚ ਨਿਵਾਸ ਬਖਸ਼ੇ। ਜਿਕਰਯੋਗ ਹੈ ਕਿ ਇਹ ਅਜਿਹੀ ਤੀਸਰੀ ਘਟਨਾ ਹੋ ਗਈ ਹੈ, ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਦਾ ਵੀ ਬਰੇਸ਼ੀਆ ਵਿਖੇ ਕੁਝ ਲੋਕਾਂ ਵਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਇੱਕ ਹੋਰ ਘਟਨਾ ਨੋਵੇਲਾਰਾ ਰੀਜੋਮੀਲਿਆ ਸਾਇਡ ਤੇ ਇੱਕ ਗੁਰਸਿੱਖ ਪੰਜਾਬੀ ਵਿਅਕਤੀ ਦਾ ਕੁਝ ਲੁਟੇਰੇ ਕਿਸਮ ਦੇ ਲੋਕਾਂ ਵਲੋਂ ਲੁੱਟ ਖੋਹ ਕਰਨ ਉਪੰਰਤ ਹਰਪਾਲ ਸਿੰਘ ਦਾ ਕਤਲ ਕਰ ਦਿਤਾ ਗਿਆ ਸੀ।

Related post

ਸਿਹਤ ਨੂੰ ਇਕ ਨਹੀਂ ਕਈ ਫਾਇਦੇ ਦਿੰਦਾ ਬੇਲ ਦਾ ਜੂਸ

ਸਿਹਤ ਨੂੰ ਇਕ ਨਹੀਂ ਕਈ ਫਾਇਦੇ ਦਿੰਦਾ ਬੇਲ ਦਾ…

ਚੰਡੀਗੜ੍ਹ, 20 ਮਈ, ਪਰਦੀਪ ਸਿੰਘ: ਗਰਮੀਆਂ ਦੇ ਮੌਸਮ ਵਿੱਚ ਕੜਕਦੀ ਧੁੱਪ ਸਰੀਰ ਵਿਚੋਂ ਊਰਜਾ ਨੂੰ ਖਤਮ ਕਰ ਦਿੰਦੀ ਹੈ। ਖਾਸ ਤੌਰ…
HIV ਪਾਜ਼ੀਟਿਵ ਮਹਿਲਾ ਨੇ 200 ਲੋਕਾਂ ਨਾਲ ਬਣਾਇਆ ਸਬੰਧ, ਹੁਣ ਪੁਲਿਸ ਕਰ ਰਹੀ ਭਾਲ

HIV ਪਾਜ਼ੀਟਿਵ ਮਹਿਲਾ ਨੇ 200 ਲੋਕਾਂ ਨਾਲ ਬਣਾਇਆ ਸਬੰਧ,…

ਅਮਰੀਕਾ, 20 ਮਈ, ਪਰਦੀਪ ਸਿੰਘ: ਅਮਰੀਕਾ ਵਿੱਚ ਸੈਕਸ ਵਰਕਰ ਕਥਿਤ ਤੌਰ ਉੱਤੇ ਐੱਚਆਈਵੀ ਪਾਜ਼ੀਟਿਵ ਹੈ ਜਿਸ ਨੇ 200 ਲੋਕਾਂ ਨਾਲ ਸਰੀਰਕ…
ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ…