ਖ਼ਾਲਸਾ ਸਾਜਨਾ ਦਿਹਾੜੇ ਮੌਕੇ ਵੈਨਕੂਵਰ ਵਿਖੇ ਸਜਾਇਆ ਅਲੌਕਿਕ ਨਗਰ ਕੀਰਤਨ

ਖ਼ਾਲਸਾ ਸਾਜਨਾ ਦਿਹਾੜੇ ਮੌਕੇ ਵੈਨਕੂਵਰ ਵਿਖੇ ਸਜਾਇਆ ਅਲੌਕਿਕ ਨਗਰ ਕੀਰਤਨ

ਵੈਨਕੂਵਰ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਮੌਕੇ ਵੈਨਕੂਵਰ ਵਿਖੇ ਸਜਾਏ 45ਵੇਂ ਸਾਲਾਨਾ ਨਗਰ ਕੀਰਤਨ ਵਿਚ ਸੰਗਤ ਦਾ ਠਾਠਾਂ ਮਾਰਦਾ ਇਕੱਠ ਵੇਖਿਆਂ ਹੀ ਬਣਦਾ ਸੀ। ਗੁਰਦਵਾਰਾ ਖਾਲਸਾ ਦੀਵਾਨ ਸੋਸਾਇਟੀ ਤੋਂ ਆਰੰਭ ਹੋਏ ਅਲੌਕਿਕ ਨਗਰ ਕੀਰਤਨ ਵਿਚ ਸਮਾਜ ਦੇ ਹਰ ਵਰਗ ਨਾਲ ਸਬੰਧਤ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਸਿੱਖ ਵਿਰਸੇ ਨੂੰ ਨੇੜਿਉਂ ਹੋ ਕੇ ਜਾਣਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਦੌਰਾਨ ਨਗਾੜਿਆਂ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦੇ ਰਹੀ ਸੀ ਅਤੇ ਗੱਤਕੇ ਦੇ ਜੌਹਰ ਦਿਖਾ ਰਹੇ ਸਿੱਖ ਨੌਜਵਾਨ ਵੱਖਰੇ ਜਲੌਅ ਵਿਚ ਨਜ਼ਰ ਆਏ।

ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਭਰੀ ਹਾਜ਼ਰੀ

ਸਿੱਖ ਭਾਈਚਾਰੇ ਦੇ ਵੱਡੇ ਇਕੱਠ ਵਿਚ ਸੂਬਾਈ ਅਤੇ ਫੈਡਰਲ ਸਿਆਸਤਦਾਨ ਵੀ ਪੁੱਜੇ ਜਿਨ੍ਹਾਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ, ਵੈਨਕੂਵਰ ਸਾਊਥ ਤੋਂ ਐਮ.ਪੀ. ਅਤੇ ਫੈਡਰਲ ਮੰਤਰੀ ਹਰਜੀਤ ਸਿੰਘ ਸੱਜਣ, ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਵੈਨਕੂਵਰ ਦੇ ਮੇਅਰ ਕੈਨ ਸਿਮ ਪ੍ਰਮੁੱਖ ਰਹੇ। ਡੇਵਿਡ ਈਬੀ ਨੇ ਕਿਹਾ ਕਿ ਸਿੱਖਾਂ ਨੇ ਲੰਮਾ ਸਮਾਂ ਵਿਤਕਰਾ ਹੰਢਾਇਆ ਪਰ ਕਰੜੀ ਮਿਹਨਤ ਦੇ ਦਮ ’ਤੇ ਕਾਮਯਾਬੀ ਦੇ ਝੰਡੇ ਝੁਲਾ ਦਿਤੇ। ਫੈਡਰਲ ਸਿਆਸਤ ਤੋਂ ਲੈ ਕੇ ਸੂਬਾਈ ਸਿਆਸਤ ਵਿਚ ਸਿੱਖ ਆਗੂਆਂ ਨੇ ਆਪਣਾ ਰੁਤਬਾ ਕਾਇਮ ਕੀਤਾ ਹੈ ਅਤੇ ਕਾਰੋਬਾਰੀ ਖੇਤਰ ਵਿਚ ਵੀ ਲਗਾਤਾਰ ਅੱਗੇ ਵਧ ਰਹੇ ਹਨ।

ਫੈਡਰਲ ਅਤੇ ਸੂਬਾਈ ਸਿਆਸਤਦਾਨ ਵੀ ਸੀਸ ਨਿਵਾਉਣ ਪੁੱਜੇ

ਸਿੱਖ ਭਾਈਚਾਰੇ ਦੀ ਇਸ ਲਾਮਿਸਾਲ ਸਫਲਤਾ ਤੋਂ ਸਭਨਾਂ ਨੂੰ ਸੇਧ ਲੈਣ ਦੀ ਜ਼ਰੂਰਤ ਹੈ। ਇਸੇ ਦੌਰਾਨ ਗੁਰਦਵਾਰਾ ਖਾਲਸਾ ਦੀਵਾਨ ਸੋਸਾਇਟੀ ਦੇ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ 325ਵਾਂ ਖਾਲਸਾ ਸਾਜਨਾ ਦਿਹਾੜਾ ਮਨਾਉਂਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਸਮੁੱਚੇ ਭਾਈਚਾਰੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਅੱਗੇ ਵਧਦਿਆਂ ਖਾਲਸਾਈ ਜਾਹੋ ਜਲਾਲ ਬੁਲੰਦੀਆਂ ਵੱਲ ਲਿਜਾਣ ਲਈ ਤਤਪਰ ਰਹਿਣਾ ਚਾਹੀਦਾ ਹੈ।

Related post

ਕੇਂਦਰ ਸਰਕਾਰ ਨੇ NIA ਦੇ ਸਾਬਕਾ ਮੁਖੀ ਦਿਨਕਰ ਗੁਪਤਾ ਨੂੰ ਦਿੱਤੀ ਜ਼ੈੱਡ ਪਲੱਸ ਸੁਰੱਖਿਆ

ਕੇਂਦਰ ਸਰਕਾਰ ਨੇ NIA ਦੇ ਸਾਬਕਾ ਮੁਖੀ ਦਿਨਕਰ ਗੁਪਤਾ…

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ: ਕੇਂਦਰ ਸਰਕਾਰ ਨੇ ਸਾਬਕਾ ਐਨਆਈਏ ਮੁਖੀ ਦਿਨਕਰ ਗੁਪਤਾ ਨੂੰ ਜ਼ੈੱਡ ਪਲੱਸ ਸੁਰੱਖਿਆ ਦੇਣ ਦਾ ਫੈਸਲਾ…
ਕੇਂਦਰ ਵਲੋਂ ਐਨਆਈਏ ਦੇ ਸਾਬਕਾ ਮੁਖੀ ਦਿਨਕਰ ਗੁਪਤਾ ਨੂੰ ਜ਼ੈਡ ਪਲੱਸ ਸੁਰੱਖਿਆ

ਕੇਂਦਰ ਵਲੋਂ ਐਨਆਈਏ ਦੇ ਸਾਬਕਾ ਮੁਖੀ ਦਿਨਕਰ ਗੁਪਤਾ ਨੂੰ…

ਨਵੀਂ ਦਿੱਲੀ, 16 ਮਈ, ਨਿਰਮਲ : ਕੇਂਦਰ ਸਰਕਾਰ ਨੇ ਐਨਆਈਏ ਦੇ ਸਾਬਕਾ ਮੁਖੀ ਦਿਨਕਰ ਗੁਪਤਾ ਨੂੰ ਜ਼ੈਡ ਪਲੱਸ ਸੁਰੱਖਿਆ ਦੇਣ ਦਾ…
ਤਾਇਵਾਨ ’ਚ ਚੀਨ ਦੇ ਜਹਾਜ਼ਾਂ ਵਲੋਂ ਮੁੜ ਘੁਸਪੈਠ

ਤਾਇਵਾਨ ’ਚ ਚੀਨ ਦੇ ਜਹਾਜ਼ਾਂ ਵਲੋਂ ਮੁੜ ਘੁਸਪੈਠ

ਬੀਜਿੰਗ, 16 ਮਈ, ਨਿਰਮਲ : ਤਾਇਵਾਨ ਤੇ ਚੀਨ ਵਿਚ ਤਣਾਅ ਦਾ ਰੇੜਕਾ ਲਗਾਤਾਰ ਜਾਰੀ ਹੈ। ਦੱਸਦੇ ਚਲੀਏ ਕਿ ਤਾਈਵਾਨ ਅਤੇ ਚੀਨ…