ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਜੰਗ ਹੋ ਗਈ ਤੇਜ਼

ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਜੰਗ ਹੋ ਗਈ ਤੇਜ਼

ਬੇਰੂਤ: ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜੰਗ ਤੇਜ਼ ਹੋ ਗਈ ਹੈ। ਇਜ਼ਰਾਇਲੀ ਹਮਲੇ ਦਾ ਜਵਾਬ ਦਿੰਦੇ ਹੋਏ ਹਿਜ਼ਬੁੱਲਾ ਨੇ ਜ਼ਬਰਦਸਤ ਜਵਾਬੀ ਹਮਲਾ ਕੀਤਾ ਹੈ। ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਨੇ ਇਜ਼ਰਾਈਲੀ ਹਵਾਈ ਹਮਲਿਆਂ ਦਾ ਬਦਲਾ ਲੈਣ ਲਈ ਉੱਤਰੀ ਇਜ਼ਰਾਈਲ ਵਿੱਚ ਭਾਰੀ ਵਿਸਫੋਟਕਾਂ ਨਾਲ ਲੈਸ ਰਾਕੇਟ ਦਾਗੇ ਹਨ। ਇਸ ਕਾਰਨ ਇਜ਼ਰਾਈਲ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਹਿਜ਼ਬੁੱਲਾ ਨੇ ਕਿਹਾ ਕਿ ਇਸਰਾਇਲੀ ਹਵਾਈ ਹਮਲਿਆਂ ਦਾ ਬਦਲਾ ਲੈਣ ਲਈ ਵੀਰਵਾਰ ਨੂੰ ਪਹਿਲੀ ਵਾਰ ਨਾਗਰਿਕ ਟੀਚਿਆਂ ਵਿਰੁੱਧ ਹਥਿਆਰਾਂ ਦੀ ਵਰਤੋਂ ਕੀਤੀ। ਉਨ੍ਹਾਂ ਮੁਤਾਬਕ ਇਜ਼ਰਾਇਲੀ ਹਵਾਈ ਹਮਲਿਆਂ ‘ਚ 9 ਲੋਕ ਮਾਰੇ ਗਏ, ਜਿਨ੍ਹਾਂ ‘ਚ ਕਈ ਪੈਰਾਮੈਡਿਕਸ ਵੀ ਸ਼ਾਮਲ ਹਨ।

ਸਥਾਨਕ ਮੀਡੀਆ ਨੇ ਕਿਹਾ ਕਿ ਰਾਕੇਟ ਹਮਲੇ ਵਿੱਚ ਕੋਈ ਇਜ਼ਰਾਈਲੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸਰਾਈਲੀ ਫੌਜ ਨੇ ਰਾਕੇਟ ਹਮਲੇ ‘ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਗਾਜ਼ਾ ‘ਚ 7 ਅਕਤੂਬਰ ਨੂੰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਚਿੰਤਾ ਵਧਦੀ ਜਾ ਰਹੀ ਹੈ ਕਿ ਇਜ਼ਰਾਈਲ ਅਤੇ ਲੇਬਨਾਨ ਦੀ ਸਰਹੱਦ ‘ਤੇ ਲਗਭਗ ਰੋਜ਼ਾਨਾ ਝੜਪਾਂ ਕਾਰਨ ਵੱਡੇ ਪੱਧਰ ‘ਤੇ ਜੰਗ ਸ਼ੁਰੂ ਹੋ ਸਕਦੀ ਹੈ।

Related post

ਵਾਲ-ਵਾਲ ਬਚੇ ਚਿਰਾਗ ਪਾਸਵਾਨ, ਹੈਲੀਪੈਡ ‘ਤੇ ਹੈਲੀਕਾਪਟਰ ਦਾ ਪਹੀਆ ਧਸਿਆ, ਸਾਹਮਣੇ ਆਈਆਂ ਤਸਵੀਰਾਂ

ਵਾਲ-ਵਾਲ ਬਚੇ ਚਿਰਾਗ ਪਾਸਵਾਨ, ਹੈਲੀਪੈਡ ‘ਤੇ ਹੈਲੀਕਾਪਟਰ ਦਾ ਪਹੀਆ…

Chirag Paswan Helicopter : ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਚਿਰਾਗ ਪਾਸਵਾਨ ਵੀਰਵਾਰ ਨੂੰ ਵਾਲ-ਵਾਲ ਬਚ ਗਏ। ਉਸ ਦਾ ਹੈਲੀਕਾਪਟਰ ਹੈਲੀਪੈਡ ‘ਤੇ ਹੀ…
ਡੀਸੀ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਕਿਸਾਨਾਂ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਹੁਕਮ ਜਾਰੀ

ਡੀਸੀ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ…

ਸੰਗਰੂਰ, 9 ਮਈ, ਪਰਦੀਪ ਸਿੰਘ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ…
ਏਅਰ ਫੋਰਸ ‘ਚ ਏਅਰਮੈਨ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਜਲਦ ਅਪਲਾਈ

ਏਅਰ ਫੋਰਸ ‘ਚ ਏਅਰਮੈਨ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ…

ਨਵੀਂ ਦਿੱਲੀ, 9ਮਈ, ਪਰਦੀਪ ਸਿੰਘ: ਭਾਰਤੀ ਏਅਰ ਫੋਰਸ ਵੱਲੋਂ ਏਅਰਮੈਨ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਉਮੀਦਵਾਰ ਭਾਰਤੀ ਹਵਾਈ ਸੈਨਾ…