ਕੈਨੇਡਾ ਦੇ 4 ਸਕੂਲ ਬੋਰਡਾਂ ਨੇ ਫੇਸਬੁੱਕ ਅਤੇ ਟਿਕਟੌਕ ਤੋਂ ਮੰਗੇ 4 ਅਰਬ ਡਾਲਰ

ਕੈਨੇਡਾ ਦੇ 4 ਸਕੂਲ ਬੋਰਡਾਂ ਨੇ ਫੇਸਬੁੱਕ ਅਤੇ ਟਿਕਟੌਕ ਤੋਂ ਮੰਗੇ 4 ਅਰਬ ਡਾਲਰ

ਟੋਰਾਂਟੋ, 29 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਚਾਰ ਵੱਡੇ ਸਕੂਲ ਬੋਰਡਾਂ ਵੱਲੋਂ ਸੋਸ਼ਲ ਮੀਡੀਆ ਕੰਪਨੀਆਂ ਟਿਕਟੌਕ, ਮੈਟਾ ਅਤੇ ਸਨੈਪਚੈਟ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ 4 ਅਰਬ ਡਾਲਰ ਦਾ ਹਰਜਾਨਾ ਮੰਗਿਆ ਗਿਆ ਹੈ। ਸਕੂਲ ਬੋਰਡਾਂ ਦਾ ਦੋਸ਼ ਹੈ ਕਿ ਸੋਸ਼ਲ ਮੀਡੀਆ ਪਲੈਟਫਾਰਮ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਕਰ ਰਹੇ ਹਨ। ਮੁਕੱਦਮੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਵੱਲੋਂ ਬੱਚਿਆਂ ਨੂੰ ਆਦੀ ਬਣਾ ਦਿਤਾ ਗਿਆ ਹੈ ਜਦਕਿ ਅਧਿਆਪਕ, ਪੜ੍ਹਾਈ ਵਿਚ ਪੱਛੜ ਰਹੇ ਬੱਚਿਆਂ ਨੂੰ ਸੰਭਾਲਣ ਲਈ ਸੰਘਰਸ਼ ਕਰ ਰਹੇ ਹਨ।

ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਕਰਨ ਦਾ ਲਾਇਆ ਦੋਸ਼

ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੀ ਟਰੱਸਟੀ ਰੇਚਲ ਚਰਨੌਸ ਨੇ ਕਿਹਾ ਕਿ ਬੱਚੇ ਨਾ ਸਿਰਫ ਸਮਾਜ ਤੋਂ ਟੁੱਟ ਰਹੇ ਹਨ ਸਗੋਂ ਐਂਗਜ਼ਾਇਟੀ ਵਰਗੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਚੰਗੇ ਕੰਮਾਂ ਵੱਲ ਤਾਂ ਉਨ੍ਹਾਂ ਦਾ ਧਿਆਨ ਬਿਲਕੁਲ ਨਹੀਂ ਲਗਦਾ। ਸੋਸ਼ਲ ਮੀਡੀਆ ਕੰਪਨੀਆਂ ਅਜਿਹੇ ਪ੍ਰੋਗਰਾਮ ਤਿਆਰ ਕਰਦੀਆਂ ਹਨ ਜਿਨ੍ਹਾਂ ਨਾਲ ਕੋਈ ਵੀ ਆਦੀ ਬਣ ਸਕਦਾ ਹੈ। ਬੱਚਿਆਂ ਦੀ ਨਾਜ਼ੁਕ ਮਨ ਉਤੇ ਤਾਂ ਹੋਰ ਵੀ ਮਾੜਾ ਅਸਰ ਪੈ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਸਿਰਫ ਕੈਨੇਡਾ ਹੀ ਨਹੀਂ ਸਗੋਂ ਅਮਰੀਕਾ ਦੇ ਕੈਲੇਫੋਰਨੀਆ ਅਤੇ ਨਿਊ ਯਾਰਕ ਰਾਜਾਂ ਵੱਲੋਂ ਵੀ ਬਿਲਕੁਲ ਇਸੇ ਕਿਸਮ ਦੇ ਮੁਕੱਦਮੇ ਦਾਇਰ ਕੀਤੇ ਜਾ ਰਹੇ ਹਨ।

ਕਿਹਾ, ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਬਣ ਰਹੇ ਵਿਦਿਆਰਥੀ

ਕੈਨੇਡਾ ਦੇ ਸਕੂਲ ਬੋਰਡਾਂਵਿਚ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੀ ਸ਼ਾਮਲ ਹੈ। ਉਧਰ ਸਨੈਪਚੈਟ ਦੀ ਤਰਜਮਾਨ ਟੌਨਿਆ ਜੌਹਨਸਨ ਨੇ ਦਲੀਲ ਦਿਤੀ ਕਿ ਉਨ੍ਹਾਂ ਦੀ ਐਪ ਰਾਹੀਂ ਲੋਕ ਇਕ ਦੂਜੇ ਨੂੰ ਤਸਵੀਰਾਂ ਭੇਜਦੇ ਹਨ ਅਤੇ ਰਵਾਇਤੀ ਲਾਈਕਸ ਜਾਂ ਕੁਮੈਂਟਸ ਦੀ ਜ਼ਰੂਰਤ ਨਹੀਂ ਪੈਂਦੀ। ਅਸੀਂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਵਿਚ ਸੁਧਾਰ ਲਈ ਬਹੁਤ ਕੁਝ ਕਰ ਰਹੇ ਹਨ ਅਤੇ ਕਈ ਕਿਸਮ ਦੀਆਂ ਚੁਣੌਤੀਆਂ ਦਾ ਟਾਕਰਾ ਵੀ ਕਰਨਾ ਪੈ ਰਿਹਾ ਹੈ। ਮੈਟਾ ਜਾਂ ਟਿਕਟੌਕ ਤੋਂ ਸਕੂਲ ਬੋਰਡਾਂ ਦੀ ਕਾਨੂੰਨੀ ਕਾਰਵਾਈ ਬਾਰੇ ਕੋਈ ਟਿੱਪਣੀ ਹਾਸਲ ਨਹੀਂ ਹੋ ਸਕੀ।

Related post

ਕਿਸਾਨਾਂ ’ਤੇ ਭੜਕੇ ਸੁਸ਼ੀਲ ਰਿੰਕੂ

ਕਿਸਾਨਾਂ ’ਤੇ ਭੜਕੇ ਸੁਸ਼ੀਲ ਰਿੰਕੂ

ਜਲੰਧਰ, 27 ਅਪ੍ਰੈਲ, ਨਿਰਮਲ : ਜਲੰਧਰ ਲੋਕ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਅਤੇ ਸਾਬਕਾ ਸਾਂਸਦ ਸਸ਼ੀਲ ਰਿੰਕੂ ਵਲੋਂ ਸ਼ੇਅਰ ਕੀਤਾ ਗਿਆ…
100 ਫੁੱਟ ਡੂੰਘੀ ਖੱਡ ਵਿਚ ਡਿੱਗੀ ਬੱਸ

100 ਫੁੱਟ ਡੂੰਘੀ ਖੱਡ ਵਿਚ ਡਿੱਗੀ ਬੱਸ

ਬੁਰਹਾਨਪੁਰ, 27 ਅਪ੍ਰੈਲ, ਨਿਰਮਲ : ਬੁਰਹਾਨਪੁਰ ’ਚ ਇਕ ਬੱਸ 100 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਹਾਦਸੇ ’ਚ 20 ਯਾਤਰੀ ਜ਼ਖਮੀ…
ਇਜ਼ਰਾਇਲੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਹਮਾਸ ਦਾ ਲੜਾਕਾ

ਇਜ਼ਰਾਇਲੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਹਮਾਸ ਦਾ…

ਤੇਲ ਅਵੀਵ, 27 ਅਪ੍ਰੈਲ, ਨਿਰਮਲ : ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ ਇੱਕ ਇਜ਼ਰਾਈਲੀ ਔਰਤ ਨੇ ਖੁਲਾਸਾ ਕੀਤਾ ਹੈ ਕਿ ਇੱਕ ਹਮਾਸ ਲੜਾਕਾਉਸ…