ਲੜਾਈ ਛੁਡਾਉਣ ਗਏ ਵਿਅਕਤੀ ਦੀ ਗਰਦਨ ਵੱਢੀ

ਲੜਾਈ ਛੁਡਾਉਣ ਗਏ ਵਿਅਕਤੀ ਦੀ ਗਰਦਨ ਵੱਢੀ


ਲੁਧਿਆਣਾ, 27 ਮਾਰਚ, ਨਿਰਮਲ : ਇੱਕ ਵਿਅਕਤੀ ਨੂੰ ਲੜਾਈ ਛੁਡਾਉਣੀ ਭਾਰੀ ਪੈ ਗਈ ਤੇ ਉਸ ਨੂੰ ਅਪਣੀ ਜਾਨ ਤੋਂ ਹੱਥ ਧੋਣੇ ਪਏ।
ਲੁਧਿਆਣਾ ’ਚ ਵੀਰਵਾਰ ਰਾਤ ਕਰੀਬ 9.30 ਵਜੇ ਗੁਆਂਢੀਆਂ ਦੀ ਆਪਸ ’ਚ ਹੋਈ ਲੜਾਈ ’ਚ ਇਕ ਵਿਅਕਤੀ ਨੂੰ ਦਖਲ ਦੇਣਾ ਭਾਰੀ ਪਿਆ। ਬਦਮਾਸ਼ਾਂ ਨੇ ਸ਼ਰੇਆਮ ਤਲਵਾਰ ਨਾਲ ਉਸ ਦੀ ਗਰਦਨ ਵੱਢ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਸ਼ਿਮਲਾਪੁਰੀ ਦੇ ਸੂਰਜ ਨਗਰ ਇਲਾਕੇ ਦੀ ਹੈ। ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਾਉਂਦੇ ਹੋਏ ਬਦਮਾਸ਼ ਹਥਿਆਰ ਲਹਿਰਾਉਂਦੇ ਹੋਏ ਫ਼ਰਾਰ ਹੋ ਗਏ। ਹਮਲੇ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ।

41 ਸਾਲਾ ਗੁਰਦੀਪ ਸਿੰਘ ਸੋਨੂੰ ਵਾਸੀ ਸੂਰਜ ਨਗਰ ਸ਼ਿਮਲਾਪੁਰੀ ਵੈਲਡਿੰਗ ਦਾ ਕੰਮ ਕਰਦਾ ਸੀ। ਉਸ ਦਾ ਵਿਦੇਸ਼ ਜਾਣ ਦਾ ਵੀਜ਼ਾ ਕੁਝ ਦਿਨਾਂ ਵਿੱਚ ਆਉਣਾ ਸੀ। ਉਸਨੇ ਵਿਦੇਸ਼ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ। ਸੋਨੂੰ ਦੇ ਦੋ ਬੱਚੇ ਹਨ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਲਾਕੇ ’ਚ ਦੀਪੂ ਨਾਂ ਦੇ ਨੌਜਵਾਨ ਦਾ ਆਪਣੇ ਮਾਮੇ ਅਤੇ ਉਸ ਦੀ ਲੜਕੀ ਨਾਲ ਝਗੜਾ ਚੱਲ ਰਿਹਾ ਸੀ। ਗੁਰਦੀਪ ਉਨ੍ਹਾਂ ਦੀ ਲੜਾਈ ਨੂੰ ਸ਼ਾਂਤ ਕਰਾਉਣ ਗਿਆ ਸੀ। ਮਾਮਲਾ ਸ਼ਾਂਤ ਕਰਾਉਣ ਤੋਂ ਬਾਅਦ ਉਹ ਆਪਣੇ ਘਰ ਤੋਂ ਕੁਝ ਦੂਰ ਹੀ ਪਹੁੰਚਿਆ ਹੀ ਸੀ ਕਿ ਦੀਪੂ ਦੇ ਮਾਮੇ ਦੀ ਬੇਟੀ ਸੀਮਾ ਨੇ ਕੁਝ ਹਥਿਆਰਬੰਦ ਨੌਜਵਾਨਾਂ ਨੂੰ ਮੌਕੇ ’ਤੇ ਬੁਲਾ ਲਿਆ। ਉਕਤ ਸਾਰੇ ਨੌਜਵਾਨਾਂ ਨੇ ਗੁਰਦੀਪ ਸਿੰਘ ਸੋਨੂੰ ਦੀ ਕੁੱਟਮਾਰ ਕੀਤੀ। ਉਸ ਨੇ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਬਦਮਾਸ਼ਾਂ ਨੇ ਉਸਦਾ ਪਿੱਛਾ ਕੀਤਾ ਅਤੇ ਗਲੀ ਦੇ ਵਿਚਕਾਰ ਉਸਦੀ ਕੁੱਟਮਾਰ ਕੀਤੀ।

ਜਦੋਂ ਗੁਰਦੀਪ ਸਿੰਘ ਦੀ ਗਰਦਨ ’ਤੇ ਤਲਵਾਰ ਨਾਲ ਵਾਰ ਕੀਤਾ ਗਿਆ ਤਾਂ ਉਸ ਨੇ ਰੌਲਾ ਪਾ ਦਿੱਤਾ। ਗੁਰਦੀਪ ਦੇ ਚੀਕਣ ਦੀ ਆਵਾਜ਼ ’ਤੇ ਲੋਕ ਇਕੱਠੇ ਹੋ ਗਏ ਪਰ ਬਦਮਾਸ਼ ਤਲਵਾਰਾਂ ਲਹਿਰਾਉਂਦੇ ਹੋਏ ਭੱਜ ਗਏ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਵਿੱਚੋਂ ਦੋ ਨਿਹੰਗ ਬਾਣੇ ਵਿੱਚ ਸਨ। ਗੁਰਦੀਪ ਸਿੰਘ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਕਾਫੀ ਖੂਨ ਵਹਿ ਚੁੱਕਾ ਸੀ। ਖੂਨ ਵਹਿਣ ਤੋਂ ਰੋਕਣ ਲਈ ਉਸ ਦੀ ਗਰਦਨ ਦੁਆਲੇ ਕੱਪੜਾ ਪਾ ਦਿੱਤਾ ਗਿਆ। ਪਰ ਤਲਵਾਰ ਦਾ ਕੱਟ ਕਰੀਬ 4 ਇੰਚ ਡੂੰਘਾ ਸੀ, ਜਿਸ ਕਾਰਨ ਉਸ ਦੀ ਗਰਦਨ ਦੀਆਂ ਨਾੜਾਂ ਕੱਟੀਆਂ ਗਈਆਂ ਅਤੇ ਖੂਨ ਵਗਦਾ ਰਿਹਾ। ਇਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ।

ਇਹ ਵੀ ਪੜ੍ਹੋ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਰਹਿੰਦੇ ਵਿਅਕਤੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਬਹੁਤ ਦੁੱਖ ਦੀ ਗੱਲ ਹੈ ਕਿ ਜਵਾਨ ਪੁੱਤਰ ਇਸ ਦੁਨੀਆਂ ਤੋਂ ਚਲਾ ਗਿਆ ਹੈ ਪਰ ਪ੍ਰਮਾਤਮਾ ਨੇ ਉਸ ਦੇ ਘਰ ਮੁੜ ਖੁਸ਼ੀਆਂ ਬਖ਼ਸ਼ੀਆਂ ਹਨ। ਇਹ ਗੱਲਾਂ ਮਾਨਸਾ ਪੁੱਜੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਖੁੱਡੀਆਂ ਵਲੋਂ ਕੀਤਾ ਗਿਆ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਉਨ੍ਹਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂਆਤ ਕਰ ਦਿੱਤੀ ਹੈ ਅਤੇ ਅੱਜ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ, ਕਿਉਂਕਿ ਵਰਕਰ ਹੀ ਪਾਰਟੀ ਦੀ ਬਾਂਹ ਹੁੰਦੇ ਹਨ। ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਜਲੰਧਰ ਤੋਂ ਸੰਸਦ ਮੈਂਬਰ ਅਤੇ ਵਿਧਾਇਕ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੇ ਇਰਾਦੇ ਹੁੰਦੇ ਹਨ ਅਤੇ ਪਤਾ ਨਹੀਂ ਕੀ ਇਰਾਦੇ ਹਨ। ਪਰ ਇਹ ਉਨ੍ਹਾਂ ਦੀ ਇੱਛਾ ਹੈ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਪਰ ਸਾਰੇ ਲੋਕ ਅਜਿਹੇ ਨਹੀਂ ਹਨ।

ਉਨ੍ਹਾਂ ਬੋਲਦਿਆਂ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਖੇਤਰ ਦੇ ਲੋਕਾਂ ਨੇ ਹਰਾਇਆ ਸੀ, ਜੋ ਕਿ ਬਹੁਤ ਵੱਡੀ ਸ਼ਖਸੀਅਤ ਸਨ, ਪਰ ਉਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਸਾਢੇ 11 ਹਜ਼ਾਰ ਵੋਟਾਂ ਨਾਲ ਜਿਤਾਇਆ ਹੈ। ਹੁਣ ਵੀ ਉਮੀਦ ਹੈ ਕਿ ਉਹ ਜਿੱਤ ਜਾਣਗੇ।

Related post

ਮੋਗਾ : ਪਤੀ ਨੂੰ ਧੋਖਾ ਦੇ ਕੇ ਵਿਦੇਸ਼ ਭੱਜੀ ਪਤਨੀ

ਮੋਗਾ : ਪਤੀ ਨੂੰ ਧੋਖਾ ਦੇ ਕੇ ਵਿਦੇਸ਼ ਭੱਜੀ…

ਮੋਗਾ, 10 ਮਈ, ਨਿਰਮਲ : ਮੋਗਾ ’ਚ ਇਕ ਨੌਜਵਾਨ ਨੇ ਆਪਣੀ ਪਤਨੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਜਾਣਕਾਰੀ ਅਨੁਸਾਰ…
ਜਨਮ ਦਿਨ ’ਤੇ ਟਰੱਕ ਥੱਲੇ ਆਇਆ 5 ਸਾਲਾ ਬੱਚਾ, ਮੌਤ

ਜਨਮ ਦਿਨ ’ਤੇ ਟਰੱਕ ਥੱਲੇ ਆਇਆ 5 ਸਾਲਾ ਬੱਚਾ,…

ਫਰੀਦਕੋਟ, 10 ਮਈ, ਨਿਰਮਲ : ਫਰੀਦਕੋਟ ਸ਼ਹਿਰ ਵਿਚ ਪਰਵਾਰ ਦੇ ਨਾਲ ਪੰਜ ਸਾਲ ਦਾ ਬੱਚਾ ਅਪਣੇ ਜਨਮ ਦਿਨ ’ਤੇ ਟਰੱਕ ਥੱਲੇ…
ਫਰੀਦਕੋਟ ਵਿਚ ਹੰਸਰਾਜ ਹੰਸ ਨੇ ਭਰੀ ਨਾਮਜ਼ਦਗੀ

ਫਰੀਦਕੋਟ ਵਿਚ ਹੰਸਰਾਜ ਹੰਸ ਨੇ ਭਰੀ ਨਾਮਜ਼ਦਗੀ

ਫਰੀਦਕੋਟ, 10 ਮਈ, ਨਿਰਮਲ : ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਐਲਾਨੇ ਉਮੀਦਵਾਰ ਹੰਸਰਾਜ ਹੰਸ ਨੇ ਆਪਣੇ ਨਾਮਜ਼ਦਗੀ ਪੱਤਰ ਜ਼ਿਲ੍ਹਾ…