ਚੀਨ ਦੇ ਦਾਅਵੇ ਸ਼ੁਰੂ ਤੋਂ ਹੀ ਹਾਸੋਹੀਣੇ ਹਨ : ਜੈਸ਼ੰਕਰ

ਚੀਨ ਦੇ ਦਾਅਵੇ ਸ਼ੁਰੂ ਤੋਂ ਹੀ ਹਾਸੋਹੀਣੇ ਹਨ : ਜੈਸ਼ੰਕਰ

ਸਿੰਗਾਪੁਰ : ਸਿੰਗਾਪੁਰ ਦੀ ਧਰਤੀ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨ ਅਤੇ ਪਾਕਿਸਤਾਨ ਨੂੰ ਇੱਕੋ ਆਵਾਜ਼ ‘ਚ ਕਰਾਰਾ ਜਵਾਬ ਦਿੱਤਾ ਹੈ। ਵਿਦੇਸ਼ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ‘ਤੇ ਆਪਣਾ ਦਾਅਵਾ ਪੇਸ਼ ਕਰਨ ਲਈ ਚੀਨ ਦੀ ਆਲੋਚਨਾ ਕੀਤੀ। ਇਸ ਤੋਂ ਇਲਾਵਾ ਐੱਸ ਜੈਸ਼ੰਕਰ ਨੇ ਸਪੱਸ਼ਟ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ‘ਚ ਅੱਤਵਾਦ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸਿੰਗਾਪੁਰ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਇੱਥੇ ਉਹ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫ਼ੌਜ ਦੇ ਜਵਾਨਾਂ ਨੂੰ ਇੱਕ ਜੰਗੀ ਯਾਦਗਾਰ ‘ਤੇ ਸ਼ਰਧਾਂਜਲੀ ਵੀ ਭੇਟ ਕਰਨਗੇ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਚੀਨ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ, “ਅਰੁਣਾਚਲ ਪ੍ਰਦੇਸ਼ ‘ਤੇ ਚੀਨ ਦੇ ਦਾਅਵੇ ਸ਼ੁਰੂ ‘ਚ ਹਾਸੋਹੀਣੇ ਸਨ ਅਤੇ ਅੱਜ ਵੀ ਹਾਸੋਹੀਣੇ ਹਨ ਕਿਉਂਕਿ ਇਹ ਭਾਰਤ ਦਾ ਕੁਦਰਤੀ ਹਿੱਸਾ ਹੈ।”ਕੇਂਦਰੀ ਮੰਤਰੀ ਨੇ ਇਹ ਬਿਆਨ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ (ਐਨ.ਯੂ.ਐਸ.) ਦੇ ਇੰਸਟੀਚਿਊਟ ਆਫ਼ ਸਾਊਥ ਏਸ਼ੀਅਨ ਸਟੱਡੀਜ਼ (ਆਈ.ਐਸ.ਏ.ਐਸ.) ਵਿਖੇ ਆਪਣੀ ਕਿਤਾਬ ‘ਵਾਈ ਇੰਡੀਆ ਮੈਟਰਸ’ ‘ਤੇ ਲੈਕਚਰ ਸੈਸ਼ਨ ਤੋਂ ਬਾਅਦ ਆਯੋਜਿਤ ਸਵਾਲ-ਜਵਾਬ ਸੈਸ਼ਨ ਦੌਰਾਨ ਦਿੱਤਾ।

Related post

ਸਿਨਸਿਨੈਟੀ ਉਹਾਇਓ ਵਿੱਖੇ ਸਿੱਖ ਯੂਥ ਸਿਮਪੋਜ਼ੀਅਮ 2024 ਦਾ ਆਯੋਜਨ

ਸਿਨਸਿਨੈਟੀ ਉਹਾਇਓ ਵਿੱਖੇ ਸਿੱਖ ਯੂਥ ਸਿਮਪੋਜ਼ੀਅਮ 2024 ਦਾ ਆਯੋਜਨ

ਨਿਰਮਲ ਨਿਊਯਾਰਕ, 20 ਮਈ (ਰਾਜ ਗੋਗਨਾ )-ਸਲਾਨਾ ਸਿੱਖ ਯੂਥ ਸਿਮਪੋਜ਼ੀਅਮ- 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ…
ਯਾਮੀ ਗੌਤਮ ਬਣੀ ਮਾਂ, ਜਾਣੋ ਕੀ ਰੱਖਿਆ ਨਾਮ

ਯਾਮੀ ਗੌਤਮ ਬਣੀ ਮਾਂ, ਜਾਣੋ ਕੀ ਰੱਖਿਆ ਨਾਮ

ਮੁੰਬਈ, 20 ਮਈ, ਪਰਦੀਪ ਸਿੰਘ: ‘ਵਿੱਕੀ ਡੋਨਰ’ ਫੇਮ ਅਦਾਕਾਰਾ ਭਾਵੇਂ ਫਿਲਮ ‘ਚ ਮਾਂ ਨਹੀਂ ਬਣੀ ਪਰ ਅਸਲ ਜ਼ਿੰਦਗੀ ‘ਚ ਯਾਮੀ ਗੌਤਮ…
ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਮੋਗਾ, 20 ਮਈ, ਨਿਰਮਲ : ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ ਇੱਕ ਵਾਰ ਮੁੜ ਤੋਂ ਮੋਗਾ ਵਿਚ ਵਿਰੋਧ ਦਾ ਸਾਹਮਣਾ…