ਲੋਕ ਸਭਾ ਚੋਣ 2024 : ਚੋਣ ਕਮਿਸ਼ਨ ਨੇ ਜਾਰੀ ਕੀਤੀ ਰੇਟ ਲਿਸਟ

ਲੋਕ ਸਭਾ ਚੋਣ 2024 : ਚੋਣ ਕਮਿਸ਼ਨ ਨੇ ਜਾਰੀ ਕੀਤੀ ਰੇਟ ਲਿਸਟ

ਨਵੀਂ ਦਿੱਲੀ : ਲੋਕ ਸਭਾ ਚੋਣਾਂ 2024 ਦੌਰਾਨ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਅਧਿਕਾਰੀਆਂ ਦੇ ਖਰਚੇ ‘ਤੇ ਨਕੇਲ ਕੱਸਦਿਆਂ ਚੋਣ ਕਮਿਸ਼ਨ ਨੇ ਖਾਣ-ਪੀਣ ਵਾਲੀਆਂ ਵਸਤਾਂ ਦੀ ਰੇਟ ਲਿਸਟ ਜਾਰੀ ਕਰ ਦਿੱਤੀ ਹੈ, ਤਾਂ ਜੋ ਫਜ਼ੂਲ ਖਰਚੀ ਨੂੰ ਰੋਕਿਆ ਜਾ ਸਕੇ।
15 ਰੁਪਏ ‘ਚ ਸਮੋਸਾ ਅਤੇ 60 ਰੁਪਏ ‘ਚ ਸਾਦੀ ਰੋਟੀ ਥਾਲੀ
ਛੋਲੇ-ਭਟੂਰੇ ਦੀ ਕੀਮਤ 40 ਰੁਪਏ ਪ੍ਰਤੀ ਥਾਲੀ
ਪਰਾਠਾ 30 ਰੁਪਏ, ਪਨੀਰ ਪਕੌੜਾ 20 ਰੁਪਏ ਪ੍ਰਤੀ ਕਿਲੋ
ਪਕੌੜਾ 175 ਰੁਪਏ ਪ੍ਰਤੀ ਕਿਲੋ
ਗੁਲਾਬ ਜਾਮੁਨ 150 ਰੁਪਏ ਪ੍ਰਤੀ ਕਿਲੋਗ੍ਰਾਮ
ਚਾਹ 15 ਰੁਪਏ, ਚਿਕਨ 250 ਰੁਪਏ ਪ੍ਰਤੀ ਕਿਲੋਗ੍ਰਾਮ
ਮਟਨ 500 ਰੁਪਏ ਪ੍ਰਤੀ ਕਿਲੋਗ੍ਰਾਮ ਤੈਅ

ਇਸ ਤੋਂ ਇਲਾਵਾ ਡਬਲ ਬੈੱਡ ਡੀਲਕਸ ਏਅਰ ਕੰਡੀਸ਼ਨਰ (ਏ.ਸੀ.) ਕਮਰੇ ਲਈ 3,000 ਰੁਪਏ ਨਿਰਧਾਰਿਤ ਕੀਤੇ ਗਏ ਹਨ। ਡਬਲ ਬੈੱਡ ਵਾਲੇ ਏਸੀ ਕਮਰੇ ਲਈ 2 ਹਜ਼ਾਰ ਰੁਪਏ ਨਿਰਧਾਰਿਤ ਕੀਤੇ ਗਏ ਹਨ। ਇਸ ਸ਼੍ਰੇਣੀ ਵਿੱਚ ਨਾਨ-ਏਸੀ ਕਮਰੇ ਦਾ ਕਿਰਾਇਆ 1200 ਰੁਪਏ ਜਦਕਿ ਸਿੰਗਲ ਬੈੱਡ ਵਾਲੇ ਏਸੀ ਕਮਰੇ ਦਾ ਕਿਰਾਇਆ 1250 ਰੁਪਏ ਮਿੱਥਿਆ ਗਿਆ ਹੈ। ਇਸ ਤੋਂ ਇਲਾਵਾ ਚੋਣ ਪ੍ਰਚਾਰ ਵਿੱਚ ਵਾਹਨਾਂ ਨੂੰ ਸ਼ਾਮਲ ਕਰਨ ਲਈ ਵੀ ਕਮਿਸ਼ਨ ਵੱਲੋਂ ਰੇਟ ਤੈਅ ਕੀਤੇ ਗਏ ਹਨ।

Related post

ਵੱਡੇ ਆਗੂਆਂ ਨੇ ਪਤਨੀਆਂ ਨੂੰ ਚੋਣ ਅਖਾੜੇ ਵਿਚ ਉਤਾਰਿਆ

ਵੱਡੇ ਆਗੂਆਂ ਨੇ ਪਤਨੀਆਂ ਨੂੰ ਚੋਣ ਅਖਾੜੇ ਵਿਚ ਉਤਾਰਿਆ

ਚੰਡੀਗੜ੍ਹ, 12 ਮਈ, ਨਿਰਮਲ : ਲੋਕ ਸਭਾ ਚੋਣ ਪੰਜਾਬ ਦੇ ਤਿੰਨ ਵੱਡੇ ਆਗੂਆਂ ਲਈ ਇੱਜ਼ਤ ਦਾ ਸਵਾਲ ਬਣ ਗਈ ਹੈ, ਕਿਉਂਕਿ…
Lok Sabha Election ਕੇਜਰੀਵਾਲ ਦੀ ਭੈਣ ਸੰਗਰੂਰ ਤੋਂ ਲੜੇਗੀ ਚੋਣ

Lok Sabha Election ਕੇਜਰੀਵਾਲ ਦੀ ਭੈਣ ਸੰਗਰੂਰ ਤੋਂ ਲੜੇਗੀ…

ਸੰਗਰੂਰ, 8 ਮਈ, ਨਿਰਮਲ : ਅਰਵਿੰਦ ਕੇਜਰੀਵਾਲ ਦੀ ਮੂੰਹਬੋਲੀ ਭੈਣ ਸੀਪੀ ਸ਼ਰਮਾ ਨੇ ਵੀ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ…
ਕਾਂਗਰਸੀ ਉਮੀਦਵਾਰ ਵਲੋਂ ਚੋਣ ਲੜਨ ਤੋਂ ਇਨਕਾਰ

ਕਾਂਗਰਸੀ ਉਮੀਦਵਾਰ ਵਲੋਂ ਚੋਣ ਲੜਨ ਤੋਂ ਇਨਕਾਰ

ਓਡੀਸ਼ਾ, 4 ਮਈ, ਨਿਰਮਲ : ਲੋਕ ਸਭਾ ਚੋਣਾਂ 2024 ਲਈ ਵੋਟਾਂ ਪੈਣ ਦਾ ਸਿਲਸਿਲਾ ਜਾਰੀ ਹੈ। ਇਸੇ ਦੌਰਾਨ ਇੱਕ ਵੱਡੀ ਖ਼ਬਰ…