ਜੇਲ੍ਹ ਵਿਚ ਕੈਦੀਆਂ ਵਿਚਾਲੇ ਹੋਈ ਲੜਾਈ ’ਚ 2 ਮੌਤਾਂ

ਜੇਲ੍ਹ ਵਿਚ ਕੈਦੀਆਂ ਵਿਚਾਲੇ ਹੋਈ ਲੜਾਈ ’ਚ 2 ਮੌਤਾਂ


ਸੰਗਰੂਰ, 20 ਅਪ੍ਰੈਲ, ਨਿਰਮਲ : ਸੰਗਰੂਰ ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁੱਟਾਂ ਵਿੱਚ ਟਕਰਾਅ ਹੋ ਗਿਆ। ਇਸ ਹਿੰਸਕ ਝੜਪ ਵਿੱਚ ਦੋ ਕੈਦੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸ਼ੁੱਕਰਵਾਰ ਰਾਤ ਸਾਢੇ ਅੱਠ ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਕੈਦੀ ਆਪਣੀ ਬੈਰਕ ਵਿੱਚ ਸੌਣ ਲਈ ਜਾ ਰਹੇ ਸਨ ਤਾਂ ਪੁਰਾਣੀ ਰੰਜਿਸ਼ ਕਾਰਨ ਆਪਸ ਵਿੱਚ ਭਿੜ ਗਏ। ਦੱਸਿਆ ਜਾ ਰਿਹਾ ਹੈ ਕਿ ਇਕ ਗਰੁੱਪ ਨੇ ਦੂਜੇ ਗਰੁੱਪ ’ਤੇ ਕਟਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਦੋ ਕੈਦੀ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਏ।

ਜਦੋਂ ਜੇਲ ਪੁਲਸ ਖੂਨ ਨਾਲ ਲੱਥਪੱਥ ਦੋ ਕੈਦੀਆਂ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਈ ਤਾਂ ਉਥੇ ਡਾਕਟਰਾਂ ਨੇ ਇਲਾਜ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋ ਗੁੱਟਾਂ ਵਿਚਾਲੇ ਹੋਈ ਇਸ ਹਿੰਸਕ ਝੜਪ ’ਚ 3 ਕੈਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਜ਼ਖ਼ਮੀ ਕੈਦੀਆਂ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਸੰਗਰੂਰ ਜੇਲ੍ਹ ਪ੍ਰਸ਼ਾਸਨ ਅਨੁਸਾਰ ਮਰਨ ਵਾਲੇ ਦੋ ਕੈਦੀਆਂ ਦੀ ਪਛਾਣ ਹਰਸ਼ ਅਤੇ ਧਰਮਿੰਦਰ ਵਜੋਂ ਹੋਈ ਹੈ। ਜਦਕਿ ਜ਼ਖ਼ਮੀਆਂ ਵਿੱਚ ਗਗਨਦੀਪ ਸਿੰਘ, ਮੁਹੰਮਦ ਹਰੀਸ਼ ਅਤੇ ਸਿਮਰਨ ਸ਼ਾਮਲ ਹਨ। ਪੁਲਸ ਵਿਭਾਗ ਦੇ ਸੂਤਰਾਂ ਅਨੁਸਾਰ ਜੇਲ੍ਹ ਵਿੱਚ ਇਹ ਝੜਪ ਇੱਕ ਗਰੋਹ ਦੇ ਹੁਕਮਾਂ ’ਤੇ ਹਰਸ਼ ਅਤੇ ਧਰਮਿੰਦਰ ਨੂੰ ਮਾਰਨ ਦੇ ਮਕਸਦ ਨਾਲ ਹੋਈ ਸੀ।

ਸੰਗਰੂਰ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਅਨੁਸਾਰ ਬੀਤੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਜੇਲ੍ਹ ਵਿੱਚ ਬੰਦ ਸਿਮਰਨਜੀਤ ਸਿੰਘ ਜੁਝਾਰ ਨੇ 7 ਤੋਂ 8 ਹੋਰ ਕੈਦੀਆਂ ਨਾਲ ਮਿਲ ਕੇ ਮੁਹੰਮਦ ਸ਼ਾਹਬਾਜ਼ ਤੇ ਉਸ ਦੇ ਗਰੁੱਪ ਦੇ ਕੈਦੀਆਂ ’ਤੇ ਹਮਲਾ ਕਰ ਦਿੱਤਾ। ਜੁਝਾਰ ਤੇ ਉਸ ਦੇ ਸਾਥੀਆਂ ਨੇ ਕਟਰ ਨਾਲ ਹਮਲਾ ਕਰ ਦਿੱਤਾ। ਮੈਡੀਕਲ ਜਾਂਚ ਦੌਰਾਨ ਮਰਨ ਵਾਲੇ ਦੋ ਕੈਦੀਆਂ ਦੀ ਗਰਦਨ, ਮੂੰਹ, ਛਾਤੀ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਜ਼ਖ਼ਮ ਦੇ ਨਿਸ਼ਾਨ ਪਾਏ ਗਏ। ਪੁਲਸ ਰਿਕਾਰਡ ਅਨੁਸਾਰ ਸਿਮਰਨਜੀਤ ਸਿੰਘ ਜੁਝਾਰ ਰਸੂਲਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜਿਸ ਖ਼ਿਲਾਫ਼ ਕਤਲ ਸਮੇਤ 18 ਕੇਸ ਦਰਜ ਹਨ। ਜੁਝਾਰ ਕਰੀਬ 6 ਸਾਲਾਂ ਤੋਂ ਜੇਲ੍ਹ ਵਿੱਚ ਹੈ।

ਇਸ ਹਿੰਸਕ ਝੜਪ ਤੋਂ ਬਾਅਦ ਸੰਗਰੂਰ ਜੇਲ੍ਹ ਪ੍ਰਸ਼ਾਸਨ ਨੇ ਦੋਵਾਂ ਧੜਿਆਂ ਦੇ ਕੈਦੀਆਂ ਨੂੰ ਵੱਖ-ਵੱਖ ਬੈਰਕਾਂ ਵਿੱਚ ਰੱਖਿਆ ਹੈ ਤਾਂ ਜੋ ਮੁੜ ਕੋਈ ਝੜਪ ਨਾ ਹੋ ਸਕੇ। ਸੰਗਰੂਰ ਜੇਲ੍ਹ ਦੇ ਸੁਪਰਡੈਂਟ ਅਨੁਸਾਰ ਝੜਪ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਜਲਦੀ ਹੀ ਜ਼ਖ਼ਮੀ ਹੋਏ ਤਿੰਨ ਕੈਦੀਆਂ ਤੋਂ ਪੁੱਛਗਿੱਛ ਕਰੇਗੀ। ਪੁਲਿਸ ਨੇ ਜੇਲ੍ਹ ਦੇ ਅੰਦਰ ਅਤੇ ਬਾਹਰ ਚੌਕਸੀ ਵਧਾ ਦਿੱਤੀ ਹੈ।

Related post

ਪੁਲਿਸ ਨੇ 4 ਕਿੱਲੋਂ ICE ਡਰੱਗ, 1 ਕਿੱਲੋ ਹੈਰੋਇਨ ਸਮੇਤ 2 ਤਸਕਰ ਕੀਤੇ ਕਾਬੂ

ਪੁਲਿਸ ਨੇ 4 ਕਿੱਲੋਂ ICE ਡਰੱਗ, 1 ਕਿੱਲੋ ਹੈਰੋਇਨ…

ਚੰਡੀਗੜ੍ਹ/ਅੰਮ੍ਰਿਤਸਰ, 3 ਮਈ, ਪਰਦੀਪ ਸਿੰਘ: ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਖੁਫੀਆ ਇਤਲਾਹ ’ਤੇ ਕੀਤੀ ਕਾਰਵਾਈ ਵਿੱਚ, ਕਾਊਂਟਰ…
ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ: ਮੀਤ ਹੇਅਰ

ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ…

ਲਹਿਰਾਗਾਗਾ, 3 ਮਈ,ਪਰਦੀਪ ਸਿੰਘ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ…
ਏਡਿਡ ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਨੇ ਸੂਬਾ ਸਰਕਾਰ ਨੂੰ ਕਾਲਜਾਂ ਨਾਲ ਕੀਤੇ ਵਾਅਦੇ ਪੁਗਾਉਣ ਦੀ ਕੀਤੀ ਅਪੀਲ

ਏਡਿਡ ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਨੇ ਸੂਬਾ ਸਰਕਾਰ ਨੂੰ ਕਾਲਜਾਂ…

ਅੰਮ੍ਰਿਤਸਰ, 3 ਮਈ, ਪਰਦੀਪ ਸਿੰਘ: ਨਾਨ-ਗੌਰਮਿੰਟ ਏਡਿਡ ਕਾਲਜਿਜ਼ ਮੈਨੇਜਮੈਂਟ ਫੈਡਰੇਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਅੱਜ ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ,…