ਸ੍ਰੀਨਗਰ ਤੋਂ ਉਡਿਆ ਜਹਾਜ਼ ਪਾਕਿਤਸਾਨ ਵਿਚ ਪੁੱਜਿਆ

ਸ੍ਰੀਨਗਰ ਤੋਂ ਉਡਿਆ ਜਹਾਜ਼ ਪਾਕਿਤਸਾਨ ਵਿਚ ਪੁੱਜਿਆ

ਸ੍ਰੀਨਗਰ, 26 ਜੂਨ, ਹ.ਬ. : ਦੋ ਹਫ਼ਤਿਆਂ ਵਿੱਚ ਇੰਡੀਗੋ ਦੇ ਜਹਾਜ਼ ਦੇ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਦੀ ਇਹ ਦੂਜੀ ਘਟਨਾ ਹੈ। ਹੁਣ ਸ੍ਰੀਨਗਰ ਤੋਂ ਜੰਮੂ ਲਈ ਉਡਾਣ ਭਰੀ ਇੰਡੀਗੋ ਦੀ ਫਲਾਈਟ ਦੋ ਵਾਰ ਪਾਕਿਸਤਾਨ ਦੀ ਸਰਹੱਦ ਵਿਚ ਪਹੁੰਚ ਗਈ। ਖ਼ਰਾਬ ਮੌਸਮ ਕਾਰਨ ਪਾਕਿਸਤਾਨ ਨੂੰ ਆਪਣਾ ਹਵਾਈ ਖੇਤਰ ਦੇਣਾ ਪਿਆ। ਜਿਸ ਤੋਂ ਬਾਅਦ ਇਸ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਅੰਮ੍ਰਿਤਸਰ ’ਚ ਕਰਨੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ। ਇੰਡੀਗੋ ਦੀ ਫਲਾਈਟ ਨੰਬਰ 6ਈ2124 ਨੇ ਦੁਪਹਿਰ ਕਰੀਬ 3.36 ਵਜੇ ਸ਼੍ਰੀ ਨਗਰ ਤੋਂ ਉਡਾਣ ਭਰੀ। 28 ਮਿੰਟ ਬਾਅਦ, ਖਰਾਬ ਮੌਸਮ ਕਾਰਨ ਫਲਾਈਟ ਜੰਮੂ-ਕਸ਼ਮੀਰ ਦੇ ਕੋਟੇ ਜਮੀਲ ਦੇ ਰਸਤੇ ਪਾਕਿਸਤਾਨ ਵਿੱਚ ਦਾਖਲ ਹੋਈ। ਇਹ ਫਲਾਈਟ ਕਰੀਬ 5 ਮਿੰਟ ਤੱਕ ਪਾਕਿ ਹਵਾਈ ਖੇਤਰ ’ਚ ਰਹੀ ਅਤੇ ਸਿਆਲਕੋਟ ਦੇ ਰਸਤੇ ਜੰਮੂ ਵੱਲ ਰਵਾਨਾ ਹੋਈ ਪਰ ਇੱਥੇ ਜੰਮੂ ’ਚ ਮੌਸਮ ਖਰਾਬ ਹੋਣ ਕਾਰਨ ਇਹ ਫਲਾਈਟ ਉੱਥੇ ਲੈਂਡ ਨਹੀਂ ਕਰ ਸਕੀ। ਜਿਸ ਤੋਂ ਬਾਅਦ ਫਲਾਈਟ ਅੰਮ੍ਰਿਤਸਰ ਲਈ ਰਵਾਨਾ ਹੋਈ। ਪਰ ਸ਼ਾਮ ਕਰੀਬ 4.15 ਵਜੇ ਇਹ ਫਲਾਈਟ ਫਿਰ ਪਾਕਿ ਸਰਹੱਦ ਵਿੱਚ ਦਾਖ਼ਲ ਹੋ ਗਈ। ਜੰਮੂ-ਕਸ਼ਮੀਰ ਦੇ ਕਡਿਆਲ ਕਲਾਂ ਵਿੱਚ ਦਾਖਲ ਹੋਈ ਇਹ ਉਡਾਣ ਸ਼ਾਮ 4.25 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਅਜਨਾਲਾ ਦੇ ਕੱਕੜ ਪਿੰਡ ਨੇੜੇ ਭਾਰਤੀ ਸਰਹੱਦ ਵੱਲ ਪਰਤ ਗਈ।

Related post

ਇਹ ਛੇ ਉਮੀਦਵਾਰ ਦੇ ਰਹੇ ਪੀਐਮ ਮੋਦੀ ਨੂੰ ਟੱਕਰ

ਇਹ ਛੇ ਉਮੀਦਵਾਰ ਦੇ ਰਹੇ ਪੀਐਮ ਮੋਦੀ ਨੂੰ ਟੱਕਰ

ਵਾਰਾਨਸੀ, ਪਰਦੀਪ ਸਿੰਘ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਜਿੱਥੇ ਆਖ਼ਰੀ ਪੜਾਅ ਯਾਨੀ ਇਕ…
ਬਾਪ ਬਣਨ ਲਈ ਅਪਣਾਓ ਇਹ ਪੰਜ ਨੁਕਤੇ

ਬਾਪ ਬਣਨ ਲਈ ਅਪਣਾਓ ਇਹ ਪੰਜ ਨੁਕਤੇ

ਚੰਡੀਗੜ੍ਹ, ਪਰਦੀਪ ਸਿੰਘ: ਹਰ ਵਿਅਕਤੀ ਦੀ ਹਮੇਸ਼ਾ ਜਵਾਨ ਰਹਿਣ ਦੀ ਇੱਛਾ ਹੁੰਦੀ ਹੈ ਪਰ ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ ਤਾਂ ਸਰੀਰ…
Lesbian : ਇਨ੍ਹਾਂ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਮੁੰਡਿਆਂ ‘ਚ ਨਹੀਂ ਸਗੋਂ ਕੁੜੀਆਂ ‘ਚ ਹੈ ਵਧੇਰੇ ਦਿਲਚਸਪੀ

Lesbian : ਇਨ੍ਹਾਂ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ…

ਚੰਡੀਗੜ੍ਹ, ਪਰਦੀਪ : ਜਿਹੜੀਆਂ ਔਰਤਾਂ ਮਰਦਾਂ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੀਆਂ ਜਾਂ ਦੂਜੇ ਸ਼ਬਦਾਂ ਵਿੱਚ ਉਹ ਔਰਤਾਂ ਜੋ ਮਰਦਾਂ ਵੱਲ ਜਿਨਸੀ…