ਵੈਨਕੂਵਰ ਵਿਖੇ ਬ੍ਰਦਰਜ਼ ਕੀਪਰਜ਼ ਦੇ ਜਗਰਾਜ ਅਟਵਾਲ ’ਤੇ ਹੋਇਆ ਹਮਲਾ

ਵੈਨਕੂਵਰ ਵਿਖੇ ਬ੍ਰਦਰਜ਼ ਕੀਪਰਜ਼ ਦੇ ਜਗਰਾਜ ਅਟਵਾਲ ’ਤੇ ਹੋਇਆ ਹਮਲਾ

ਵੈਨਕੂਵਰ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਦੇ ਡਾਊਨ ਟਾਊਨ ਵਿਚ ਸ਼ਨਿੱਚਰਵਾਰ ਨੂੰ ਗੋਲੀਬਾਰੀ ਦਾ ਨਿਸ਼ਾਨਾ ਬ੍ਰਦਰਜ਼ ਕੀਪਰਜ਼ ਗਿਰੋਹ ਦਾ ਜਗਰਾਜ ਅਟਵਾਲ ਸੀ ਜੋ ਵਾਲ-ਵਾਲ ਬਚ ਗਿਆ। 26 ਮਾਰਚ ਨੂੰ ਹੀ ਸਰੀ ਦੇ ਕਲੋਵਰਡੇਲ ਇਲਾਕੇ ਵਿਚ ਗੋਲੀਬਾਰੀ ਦੌਰਾਨ ਬ੍ਰਦਰਜ਼ ਕੀਪਰਜ਼ ਗਿਰੋਹ ਦਾ ਅਮਨੀਪ ਕੰਗ ਜ਼ਖਮੀ ਹੋ ਗਿਆ ਸੀ। ਹਮਲਾ ਕਰਨ ਵਾਲਿਆਂ ਦੀ ਫਿਲਹਾਲ ਪੈੜ ਨੱਪੀ ਨਹੀਂ ਜਾ ਸਕੀ ਜਿਨ੍ਹਾਂ ਨੇ ਨਕਾਬ ਪਾਏ ਹੋਏ ਸਨ।

ਇਕ ਹਫਤਾ ਪਹਿਲਾਂ ਸਰੀ ਵਿਖੇ ਅਮਨਦੀਪ ਕੰਗ ’ਤੇ ਚੱਲੀਆਂ ਸਨ ਗੋਲੀਆਂ

ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੈਨਕੂਵਰ ਪੁਲਿਸ ਦੇ ਸਾਰਜੈਂਟ ਸਟੀਵ ਐਡੀਸਨ ਨੇ ਦੱਸਿਆ ਕਿ ਗੋਲੀਬਾਰੀ ਦਾ ਨਿਸ਼ਾਨਾ ਬਣੇ ਸ਼ਖਸ ਬਾਰੇ ਪੁਲਿਸ ਬਹੁਤ ਕੁਝ ਜਾਣਦੀ ਹੈ ਅਤੇ ਹੁਣ ਡਰ ਇਹੀ ਸਤਾ ਰਿਹਾ ਹੈ ਕਿ ਜਵਾਬੀ ਕਾਰਵਾਈ ਦੌਰਾਨ ਮੁੜ ਗੋਲੀਆਂ ਚੱਲ ਸਕਦੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਅਮਨਦੀਪ ਕੰਗ ਨੇ ਪਿਛਲੇ ਸਾਲ ਬੀ.ਸੀ. ਦੀ ਸੁਪਰੀਮ ਕੋਰਟ ਵਿਚ ਨਸ਼ਾ ਤਸਕਰੀ ਦੇ ਦੋਸ਼ ਕਬੂਲ ਕੀਤੇ ਸਨ ਅਤੇ ਸਜ਼ਾ ਦਾ ਐਲਾਨ ਇਕ-ਦੋ ਦਿਨਾਂ ਵਿਚ ਕੀਤਾ ਜਾ ਸਕਦਾ ਹੈ।

ਬੀ.ਸੀ. ਵਿਚ ਗੈਂਗਵਾਰ ਹੋਰ ਭਖਣ ਦੇ ਚਰਚੇ

ਤਿੰਨ ਸਾਲ ਪਹਿਲਾਂ ਬ੍ਰਦਰਜ਼ ਕੀਪਰਜ਼ ਦੇ ਹਰਬ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਬ੍ਰਦਰਜ਼ ਕੀਪਰਜ਼ ਗਿਰੋਹ ਦਾ ਸਭ ਤੋਂ ਵੱਡਾ ਵਿਰੋਧੀ ਯੂਨਾਈਟਡ ਨੇਸ਼ਨਜ਼ ਗਿਰੋਹ ਦੱਸਿਆ ਜਾਂਦਾ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…