ਮਾਲ ਗੱਡੀ ਚੜ੍ਹ ਕੇ ਅਮਰੀਕਾ ਆ ਰਹੇ 3 ਭਾਰਤੀ ਕਾਬੂ

ਮਾਲ ਗੱਡੀ ਚੜ੍ਹ ਕੇ ਅਮਰੀਕਾ ਆ ਰਹੇ 3 ਭਾਰਤੀ ਕਾਬੂ

ਨਿਊ ਯਾਰਕ, 14 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਮਾਲ ਗੱਡੀ ਵਿਚ ਚੜ੍ਹ ਕੇ ਕੈਨੇਡਾ ਤੋਂ ਅਮਰੀਕਾ ਆ ਰਹੇ ਤਿੰਨ ਭਾਰਤੀਆਂ ਸਣੇ ਚਾਰ ਪ੍ਰਵਾਸੀਆਂ ਨੂੰ ਬਾਰਡਰ ਏਜੰਟਾਂ ਨੇ ਗ੍ਰਿਫ਼ਤਾਰ ਕਰ ਲਿਆ। ਚਾਰ ਪ੍ਰਵਾਸੀਆਂ ਵਿਚੋਂ ਇਕ ਔਰਤ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਨਿਊ ਯਾਰਕ ਦੇ ਬਫਲੋ ਇਲਾਕੇ ਵਿਚ ਇੰਟਰਨੈਸ਼ਨਲ ਰੇਲਰੋਡ ਬ੍ਰਿਜ ਤੋਂ ਕਾਬੂ ਕੀਤਾ ਗਿਆ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਕਿਸੇ ਕਾਰਨ ਔਰਤ ਜ਼ਖਮੀ ਹੋ ਗਈ ਅਤੇ ਉਸ ਵਾਸਤੇ ਤੁਰਨਾ ਮੁਸ਼ਕਲ ਹੋ ਰਿਹਾ ਸੀ।

ਕੈਨੇਡਾ ਤੋਂ ਮਾਲ ਗੱਡੀ ਵਿਚ ਚੜ੍ਹੇ ਸਨ ਨਾਜਾਇਜ਼ ਪ੍ਰਵਾਸੀ

ਸੰਭਾਵਤ ਤੌਰ ’ਤੇ ਇਸੇ ਕਰ ਕੇ ਚਾਰੇ ਜਣਿਆਂ ਨੇ ਮਾਲ ਗੱਡੀ ਵਿਚ ਚੜ੍ਹਨ ਦਾ ਫੈਸਲਾ ਲਿਆ। ਮਾਲ ਗੱਡੀ ਅਮਰੀਕਾ ਦਾਖਲ ਹੋਣ ਮਗਰੋਂ ਰੁਕੀ ਤਾਂ ਬਾਰਡਰ ਏਜੰਟਾਂ ਨੂੰ ਸਾਹਮਣੇ ਦੇਖ ਕੇ ਤਿੰਨ ਪ੍ਰਵਾਸੀਆਂ ਨੇ ਫਰਾਰ ਹੋਣ ਦਾ ਯਤਨ ਕੀਤਾ ਪਰ ਇਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਗਿਆ। ਦੂਜੇ ਪਾਸੇ ਜ਼ਖਮੀ ਔਰਤ ਨੂੰ ਮੁਢਲੀ ਸਹਾਇਤਾ ਦੇਣ ਮਗਰੋਂ ਐਂਬੁਲੈਂਸ ਰਾਹੀਂ ਮੈਡੀਕਲ ਸੈਂਟਰ ਭੇਜਿਆ ਗਿਆ। ਜ਼ਖਮੀ ਔਰਤ ਅਤੇ ਉਸ ਦੇ ਦੋ ਸਾਥੀ ਭਾਰਤ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਦਕਿ ਇਕ ਜਣਾ ਡੌਮੀਨਿਕਲ ਰਿਪਬਲਿਕ ਨਾਲ ਸਬੰਧਤ ਹੈ।

ਇਕ ਲੱਖ ਭਾਰਤੀਆਂ ਨੂੰ ਕਾਬੂ ਕਰ ਚੁੱਕੇ ਹਨ ਅਮਰੀਕਾ ਦੇ ਬਾਰਡਰ ਏਜੰਟ

ਚਾਰੇ ਜਣਿਆਂ ਨੇ ਬਗੈਰ ਵੀਜ਼ਾ ਤੋਂ ਅਮਰੀਕਾ ਵਿਚ ਦਾਖਲ ਹੋਣ ਦਾ ਯਤਨ ਕੀਤਾ ਅਤੇ ਇਨ੍ਹਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਆਰੰਭ ਦਿਤੀ ਗਈ ਹੈ। ਫਿਲਹਾਲ ਔਰਤ ਮੈਡੀਕਲ ਸੈਂਟਰ ਵਿਚ ਹੈ ਅਤੇ ਤਿੰਨ ਪੁਰਸ਼ਾਂ ਨੂੰ ਬਫਲੋ ਵਿਖੇ ਬਾਰਡਰ ਏਜੰਟਾਂ ਦੇ ਹਿਰਾਸਤੀ ਕੇਂਦਰ ਵਿਚ ਰੱਖਿਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ 10 ਸਾਲ ਪਹਿਲਾਂ ਤੱਕ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵੇਲੇ ਫੜੇ ਜਾਂਦੇ ਭਾਰਤੀਆਂ ਦੀ ਸਾਲਾਨਾ ਗਿਣਤੀ ਮਸਾਂ 1,500 ਤੱਕ ਜਾਂਦੀ ਸੀ ਪਰ 2019 ਆਉਂਦੇ ਆਉਂਦੇ ਇਹ ਅੰਕੜਾ 10 ਹਜ਼ਾਰ ਤੱਕ ਪੁੱਜ ਗਿਆ।

Related post

ਤਿਹਾੜ ਜੇਲ੍ਹ ਵਿਚੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਭੇਜਿਆ ਸਨੇਹਾ, ਜਾਣੋ ਕੀ ਕਿਹਾ

ਤਿਹਾੜ ਜੇਲ੍ਹ ਵਿਚੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ…

ਨਵੀਂ ਦਿੱਲੀ, 29 ਅਪ੍ਰੈਲ, ਪਰਦੀਪ ਸਿੰਘ : ਸੁਨੀਤਾ ਕੇਜਰੀਵਾਲ ਅਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਅੱਜ ਤਿਹਾੜ ਜੇਲ੍ਹ ਵਿੱਚ ਬੰਦ ਮੁੱਖ…
ਪੰਜਾਬ ਵਿਚ ਮੁੜ ਸਰਗਰਮ ਹੋਏ ਗਜੇਂਦਰ ਸਿੰਘ ਸ਼ੇਖਾਵਤ

ਪੰਜਾਬ ਵਿਚ ਮੁੜ ਸਰਗਰਮ ਹੋਏ ਗਜੇਂਦਰ ਸਿੰਘ ਸ਼ੇਖਾਵਤ

ਚੰਡੀਗੜ੍ਹ, 29 ਅਪ੍ਰੈਲ, ਨਿਰਮਲ : ਰਾਜਸਥਾਨ ’ਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦਾ ਕੰਮ ਪੂਰਾ ਹੋਣ ਤੋਂ ਬਾਅਦ ਭਾਜਪਾ ਦੇ…
ਗਰਮੀਆਂ ‘ਚ ਕਿਉਂ ਪੀਣਾ ਚਾਹੀਦਾ ਹੈ ਘੜੇ ਦਾ ਪਾਣੀ, ਜਾਣੋ ਇਸ ਦੇ ਜ਼ਬਰਦਸਤ ਫਾਇਦੇ

ਗਰਮੀਆਂ ‘ਚ ਕਿਉਂ ਪੀਣਾ ਚਾਹੀਦਾ ਹੈ ਘੜੇ ਦਾ ਪਾਣੀ,…

ਚੰਡੀਗੜ੍ਹ, 29 ਅਪ੍ਰੈਲ, ਪਰਦੀਪ ਸਿੰਘ: ਗਰਮੀਆਂ ਦੇ ਮੌਸਮ ਵਿੱਚ ਅਸੀਂ ਸਾਰੇ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਾਂ। ਠੰਡਾ ਪਾਣੀ ਵੀ ਸਿਹਤ…