ਮਾਣੂਕੇ ਹੱਥੋਂ ਅਸਲ ਪਰਵਾਰ ਕੋਲ ਗਈਆਂ ਕੋਠੀ ਦੀਆਂ ਚਾਬੀਆਂ

ਮਾਣੂਕੇ ਹੱਥੋਂ ਅਸਲ ਪਰਵਾਰ ਕੋਲ ਗਈਆਂ ਕੋਠੀ ਦੀਆਂ ਚਾਬੀਆਂ

ਜਗਰਾਓਂ,22 ਜੂਨ, ਹ.ਬ. : ਜਗਰਾਓਂ ਦੇ ਹੀਰਾ ਬਾਗ ਵਿਚ ਸਥਿਤ ਕੋਠੀ ਦਾ ਕਬਜ਼ਾ ਅਖੀਰ ਲੰਮੇ ਸੰਘਰਸ਼ ਤੋਂ ਬਾਅਦ ਐਨਆਰਆਈ ਬਜ਼ਰਗ ਮਾਤਾ ਨੂੰ ਮੁੜ ਮਿਲ ਹੀ ਗਿਆ। ਦੇਰ ਸ਼ਾਮ ਐਸਪੀ ਹਰਿੰਦਰ ਸਿੰਘ ਪਰਮਾਰ ਦੇ ਦਫ਼ਤਰ ਵਿਖੇ ਐਨਆਰਆਈ ਅਮਰਜੀਤ ਕੌਰ ਨਾਲ ਕੈਨੇਡਾ ਤੋਂ ਆਈ ਨੂੰਹ ਕੁਲਦੀਪ ਕੌਰ ਧਾਲੀਵਾਲ ਸਹਿਯੋਗੀਆਂ ਸਮੇਤ ਪਹੁੰਚੇ। ਇਸ ਕੋਠੀ ਨੂੰ ਖਰੀਦਣ ਵਾਲੇ ਕਰਮ ਸਿੰਘ ਵੀ ਪਹੁੰਚੇ ਹੋਏ ਸਨ। ਐਸਪੀ ਦੇ ਦਫ਼ਤਰ ਵਿਚ ਬੰਦ ਕਮਰਾ ਮੀਟਿੰਗ ਤੋਂ ਬਾਅਦ ਦੋਵੇਂ ਧਿਰਾਂ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਸਹਿਮਤੀ ਹੋਈ। ਇਸ ਤੋਂ ਬਾਅਦ ਕੋਠੀ ਖਰੀਦਣ ਵਾਲੇ ਕਰਮ ਸਿੰਘ ਨੇ ਕੋਠੀ ਦੀਆ ਚਾਬੀਆਂ ਸੌਂਪ ਦਿੱਤੀਆਂ। ਸੈਂਕੜੇ ਸਹਿਯੋਗੀਆਂ ਦੇ ਨਾਲ ਉਹ ਅਪਣੀ ਕੋਠੀ ਵਿਚ ਦਾਖ਼ਲ ਹੋਈ। ਲੋਕਾਂ ਨੇ ਕੋਠੀ ਦੇ ਬਾਹਰ ਲੱਗੀ ਕਰਮ ਸਿੰਘ ਦੀ ਨੇਮ ਪਲੇਟ ਨੂੰ ਤੋੜ ਕੇ ਸੁੱਟ ਦਿੱਤਾ ਅਤੇ ਜੈਕਾਰਿਆਂ ਦੀ ਗੂੰਜ ਵਿਚ ਬਜ਼ੁਰਗ ਅਮਰਜੀਤ ਕੌਰ ਨੂੰ ਉਨ੍ਹਾਂ ਦੀ ਕੋਠੀ ਦਾ ਕਬਜ਼ਾ ਦਿਵਾਇਆ। ਸੰਤੁਸ਼ਟੀ ਪ੍ਰਗਟ ਕਰਦਿਆਂ ਐਨਆਰਆਈ ਪਰਿਵਾਰ ਨੇ ਸੰਘਰਸ਼ ਲਈ ਸਾਥ ਦੇਣ ਵਾਲੇ ਹਰ ਸ਼ਖਸ ਦੀ ਜਿੱਤ ਦੱਸਿਆ। ਕਰਮ ਸਿੰਘ ਨੇ ਬਾਕਾਇਦਾ ਹਲਫੀਆ ਬਿਆਨ ਦੇ ਕੇ ਮੰਨਿਆ ਕਿ ਅਸ਼ੋਕ ਕੁਮਾਰ ਨੇ ਅਮਰਜੀਤ ਕੌਰ ਦੇ ਫਰਜ਼ੀ ਮੁਖਤਿਅਰਨਾਮੇ ਦੇ ਜ਼ਰੀਏ ਕੋਠੀ ਦੀ ਰਜਿਸਟਰੀ ਕਰਵਾ ਦਿੱਤਾ ਸੀ। ਕਰਮ ਸਿੰਘ ਨੇ ਹਲਫੀਆ ਬਿਆਨ ਵਿਚ ਮੰਨਿਆ ਕਿ 11 ਮਈ ਨੂੰ ਇਹ ਰਜਿਸਟਰੀ ਕਰਵਾਈ ਗਈ ਸੀ ਅਤੇ 21ਜੂਨ ਨੂੰ ਉਹ ਕੋਠੀ ਦਾ ਕਬਜ਼ਾ ਅਤੇ ਸਾਰੇ ਅਧਿਕਾਰ ਅਮਰਜੀਤ ਕੌਰ ਨੂੰ ਬਿਨਾ ਕਿਸੇ ਦਬਾਅ ਦੇ ਸੌਂਪ ਰਹੇ ਹਨ। ਕਰਮ ਸਿੰਘ ਨੇ ਅਪਣੇ ਨਾਂ ’ਤੇ ਹੋਏ ਕੋਠੀ ਦੇ ਇੰਤਕਾਲ ਨੂੰ ਰੱਦ ਕਰਵਾ ਕੇ ਉਸ ਨੂੰ ਅਮਰਜੀਤ ਕੌਰ ਦੇ ਨਾਂ ’ਤੇ ਕਰਨ ਦੀ ਗੱਲ ਵੀ ਸਵੀਕਾਰ ਕੀਤੀ ਹੈ।

Related post

ਅਮਰੀਕਾ ਚੋਣਾਂ ਤੋਂ ਪਹਿਲਾਂ ਟਰੰਪ-ਟਰੂਡੋ ਦਰਮਿਆਨ ਮੁਲਾਕਾਤ ਦੀਆਂ ਕਨਸੋਆਂ

ਅਮਰੀਕਾ ਚੋਣਾਂ ਤੋਂ ਪਹਿਲਾਂ ਟਰੰਪ-ਟਰੂਡੋ ਦਰਮਿਆਨ ਮੁਲਾਕਾਤ ਦੀਆਂ ਕਨਸੋਆਂ

ਔਟਵਾ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਦੇ ਸਾਬਕਾ ਰਾਸ਼ਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਦੀਆਂ ਕਨਸੋਆਂ…
ਕੀ ਨੈਟਫਲਿਕਸ ਤੋਂ ਬੰਦ ਹੋ ਰਿਹਾ ਕਪਿਲ ਦਾ ਕਮੇਡੀ ਸ਼ੋਅ?

ਕੀ ਨੈਟਫਲਿਕਸ ਤੋਂ ਬੰਦ ਹੋ ਰਿਹਾ ਕਪਿਲ ਦਾ ਕਮੇਡੀ…

ਚੰਡੀਗੜ੍ਹ, 20 ਮਈ, (ਲੇਖਕ-ਪ੍ਰੋ. ਕੁਲਬੀਰ ਸਿੰਘ): ਟੈਲੀਵਿਜ਼ਨ ਉਦਯੋਗ ਵਿਚ ਬੜੀ ਤੇਜ਼ੀ ਨਾਲ ਬੜੇ ਵੱਡੇ ਬਦਲਾਅ ਵਾਪਰ ਰਹੇ ਹਨ।  ਅਜੇ ਕੁਝ ਮਹੀਨੇ…
ਮਹਿਲਾਵਾਂ ਸਥਾਈ ਨੌਕਰੀਆਂ ਤੋਂ ਅੱਕੀਆ, ਹੁਣ ਬਿਜਨਸ ਵੱਲ ਵਧਿਆ ਰੁਝਾਨ

ਮਹਿਲਾਵਾਂ ਸਥਾਈ ਨੌਕਰੀਆਂ ਤੋਂ ਅੱਕੀਆ, ਹੁਣ ਬਿਜਨਸ ਵੱਲ ਵਧਿਆ…

ਚੰਡੀਗੜ੍ਹ, 20 ਮਈ, ਪਰਦੀਪ ਸਿੰਘ: ਵਿੱਤੀ ਸਾਲ 2024 ਦੀ ਮਾਰਚ ਤਿਮਾਹੀ ਵਿੱਚ ਸ਼ਹਿਰੀ ਇਲਾਕਿਆ ਵਿੱਚ ਨਿਯਮਤ ਵੇਤਨ ਉੱਤੇ ਨੌਕਰੀ ਕਰਨ ਵਾਲੀਆਂ…