ਮਹਾਰਾਸ਼ਟਰ ’ਚ ਬੱਸ ਹਾਦਸੇ ਦੌਰਾਨ 26 ਮੌਤਾਂ, ਕੀਨੀਆ ’ਚ ਟਰੱਕ ਨੇ ਲਈ 48 ਲੋਕਾਂ ਦੀ ਜਾਨ

ਮਹਾਰਾਸ਼ਟਰ ’ਚ ਬੱਸ ਹਾਦਸੇ ਦੌਰਾਨ 26 ਮੌਤਾਂ, ਕੀਨੀਆ ’ਚ ਟਰੱਕ ਨੇ ਲਈ 48 ਲੋਕਾਂ ਦੀ ਜਾਨ

ਬੁਲਢਾਣਾ, 1 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਮਹਾਰਾਸ਼ਟਰ ਦੇ ਬੁਲਢਾਣਾ ਵਿਖੇ ਸ਼ਨਿੱਚਰਵਾਰ ਵੱਡੇ ਤੜਕੇ ਇਕ ਬੱਸ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਣੇ 26 ਜਣੇ ਜਿਊਂਦੇ ਸੜ ਗਏ। ਬੱਸ ਵਿਚ 34 ਜਣੇ ਸਵਾਰ ਸਨ ਜਿਨ੍ਹਾਂ ਵਿਚੋਂ 8 ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ। ਬੱਸ ਨਾਗਪੁਰ ਤੋਂ ਪੁਣੇ ਜਾ ਰਹੀ ਸੀ ਜਦੋਂ ਹਾਦਸਾ ਵਾਪਰਿਆ। ਪੁਲਿਸ ਮੁਤਾਬਕ ਟਾਇਰ ਫਟਣ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਖੰਭੇ ਵਿਚ ਵੱਜਣ ਮਗਰੋਂ ਡਿਵਾਈਡਰ ’ਤੇ ਜਾ ਚੜ੍ਹੀ। ਡੀਜ਼ਲ ਟੈਂਕ ਫਟਣ ਕਾਰਨ ਲੱਗੀ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਲੋਕਾਂ ਨੂੰ ਬਚਾਉਣਾ ਮੁਸ਼ਕਲ ਹੋ ਗਿਆ। ਦੂਜੇ ਪਾਸੇ ਕੀਨੀਆ ਵਿਚ ਇਕ ਬੇਕਾਬੂ ਟਰੱਕ ਨੇ ਪੈਦਲ ਲੋਕਾਂ ਨੂੰ ਦਰੜ ਦਿਤਾ ਅਤੇ 48 ਜਣਿਆਂ ਦੀ ਮੌਤ ਹੋ ਗਈ।

Related post

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ…
ਕੈਨੇਡਾ ਵਿਚ ਜ਼ਿਮਨੀ ਚੋਣ ਦੇ ਐਲਾਨ ਮਗਰੋਂ ਭਖਿਆ ਸਿਆਸੀ ਮਾਹੌਲ

ਕੈਨੇਡਾ ਵਿਚ ਜ਼ਿਮਨੀ ਚੋਣ ਦੇ ਐਲਾਨ ਮਗਰੋਂ ਭਖਿਆ ਸਿਆਸੀ…

ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਜ਼ਿਮਨੀ ਚੋਣ ਦੇ ਐਲਾਨ ਨੇ ਸਿਆਸੀ ਮਾਹੌਲ ਮੁੜ ਭਖਾ ਦਿਤਾ ਹੈ। ਲਿਬਰਲ ਪਾਰਟੀ…
ਅਮਰੀਕਾ ਚੋਣਾਂ ਤੋਂ ਪਹਿਲਾਂ ਟਰੰਪ-ਟਰੂਡੋ ਦਰਮਿਆਨ ਮੁਲਾਕਾਤ ਦੀਆਂ ਕਨਸੋਆਂ

ਅਮਰੀਕਾ ਚੋਣਾਂ ਤੋਂ ਪਹਿਲਾਂ ਟਰੰਪ-ਟਰੂਡੋ ਦਰਮਿਆਨ ਮੁਲਾਕਾਤ ਦੀਆਂ ਕਨਸੋਆਂ

ਔਟਵਾ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਦੇ ਸਾਬਕਾ ਰਾਸ਼ਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਦੀਆਂ ਕਨਸੋਆਂ…