ਪੈਂਚਰ ਟਾਇਰ ਬਦਲ ਰਹੇ 2 ਡਰਾਈਵਰਾਂ ਨੂੰ ਟਰੱਕ ਨੇ ਦਰੜਿਆ, ਮੌਤ

ਪੈਂਚਰ ਟਾਇਰ ਬਦਲ ਰਹੇ 2 ਡਰਾਈਵਰਾਂ ਨੂੰ ਟਰੱਕ ਨੇ ਦਰੜਿਆ, ਮੌਤ

ਜਲੰਧਰ, 23 ਜੂਨ, ਹ.ਬ. : ਜਲੰਧਰ ਨਕੋਦਰ ਹਾਈਵੇਅ ’ਤੇ ਸ਼ੁੱਕਰਵਾਰ ਸਵੇਰੇ ਕਰੀਬ 3.30 ਵਜੇ ਇਕ ਤੇਜ਼ ਰਫਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਪੈਂਚਰ ਕੈਂਟਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੱਡੀ ਦਾ ਟਾਇਰ ਬਦਲ ਰਹੇ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਲਾਂਬੜਾ ਥਾਣੇ ਦੇ ਪਿੰਡ ਸਿੰਘਾ ਨੇੜੇ ਵਾਪਰਿਆ। ਦੋਵੇਂ ਮ੍ਰਿਤਕ ਡਰਾਈਵਰ ਸਨ। ਉਹ ਜੈਕ ਲਗਾ ਕੇ ਗੱਡੀ ਦੇ ਪੈਂਚਰ ਹੋਏ ਟਾਇਰ ਨੂੰ ਬਦਲ ਰਹੇ ਸੀ। ਲੋਕਾਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਪਰਖੱਚੇ ਉਡ ਗਏ। ਦੋਵਾਂ ਡਰਾਈਵਰਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਸ ਗੱਡੀ ਨੇ ਕੈਂਟਰ ਨੂੰ ਟੱਕਰ ਮਾਰੀ, ਉਹ ਤੇਜ਼ ਰਫ਼ਤਾਰ ਸੀ। ਮੰਨਿਆ ਜਾ ਰਿਹਾ ਹੈ ਕਿ ਰਾਤ ਤੋਂ ਡਰਾਈਵਿੰਗ ਕਰ ਰਹੇ ਡਰਾਈਵਰ ਦੀ ਗੱਡੀ ਚਲਾਉਂਦੇ ਸਮੇਂ ਅੱਖ ਲੱਗ ਗਈ ਹੋਵੇਗੀ। ਟਰੱਕ ਚਲਾਉਂਦੇ ਸਮੇਂ ਉਹ ਸੌਂ ਗਿਆ ਹੋਵੇਗਾ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related post

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ…
ਕੈਨੇਡਾ ਵਿਚ ਜ਼ਿਮਨੀ ਚੋਣ ਦੇ ਐਲਾਨ ਮਗਰੋਂ ਭਖਿਆ ਸਿਆਸੀ ਮਾਹੌਲ

ਕੈਨੇਡਾ ਵਿਚ ਜ਼ਿਮਨੀ ਚੋਣ ਦੇ ਐਲਾਨ ਮਗਰੋਂ ਭਖਿਆ ਸਿਆਸੀ…

ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਜ਼ਿਮਨੀ ਚੋਣ ਦੇ ਐਲਾਨ ਨੇ ਸਿਆਸੀ ਮਾਹੌਲ ਮੁੜ ਭਖਾ ਦਿਤਾ ਹੈ। ਲਿਬਰਲ ਪਾਰਟੀ…
ਅਮਰੀਕਾ ਚੋਣਾਂ ਤੋਂ ਪਹਿਲਾਂ ਟਰੰਪ-ਟਰੂਡੋ ਦਰਮਿਆਨ ਮੁਲਾਕਾਤ ਦੀਆਂ ਕਨਸੋਆਂ

ਅਮਰੀਕਾ ਚੋਣਾਂ ਤੋਂ ਪਹਿਲਾਂ ਟਰੰਪ-ਟਰੂਡੋ ਦਰਮਿਆਨ ਮੁਲਾਕਾਤ ਦੀਆਂ ਕਨਸੋਆਂ

ਔਟਵਾ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਦੇ ਸਾਬਕਾ ਰਾਸ਼ਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਦੀਆਂ ਕਨਸੋਆਂ…