ਤ੍ਰਿਪੁਰਾ ’ਚ ਜਗਨਨਾਥ ਰੱਥ ਯਾਤਰਾ ਦੌਰਾਨ ਵੱਡਾ ਹਾਦਸਾ, 7 ਲੋਕਾਂ ਦੀ ਮੌਤ

ਤ੍ਰਿਪੁਰਾ ’ਚ ਜਗਨਨਾਥ ਰੱਥ ਯਾਤਰਾ ਦੌਰਾਨ ਵੱਡਾ ਹਾਦਸਾ, 7 ਲੋਕਾਂ ਦੀ ਮੌਤ

ਤ੍ਰਿਪੁਰਾ, 29 ਜੂਨ, ਹ.ਬ. : ਤ੍ਰਿਪੁਰਾ ਦੇ ਉਨਾਕੋਟੀ ਜ਼ਿਲ੍ਹੇ ਵਿਚ ਇਸਕਾਨ ਮੰਦਰ ਵੱਲੋਂ ਕੱਢੀ ਜਾ ਰਹੀ ਜਗਨਨਾਥ ਯਾਤਰਾ ਦਾ ਰੱਥ ਹਾਈਪਰਟੈਨਸ਼ਨ ਤਾਰ ਦੀ ਲਪੇਟ ਵਿਚ ਆ ਗਿਆ। ਇਸ ਨਾਲ ਦੋ ਬੱਚਿਆਂ ਸਣੇ 7 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 18 ਲੋਕ ਝੁਲਸ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਕਈ ਰਿਪੋਰਟਾਂ ਵਿਚ ਇਸ ਦੌਰਾਨ ਹਾਦਸੇ ਵਿਚ 22 ਲੋਕਾਂ ਦੇ ਮੌਤਾਂ ਦੀ ਗੱਲ ਕਹੀ ਸੀ। ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ। ਪੁਲਿਸ ਮੁਤਾਬਕ ਇਹ ਹਾਦਸਾ ‘ਉਲਟਾ ਰੱਥ ਯਾਤਰਾ’ ਉਤਸਵ ਦੌਰਾਨ ਕੁਮਾਰਘਾਟ ਇਲਾਕੇ ਵਿਚ ਸ਼ਾਮ 4.30 ਵਜੇ ਹੋਇਆ ਸ਼ਰਧਾਲੂ ਲੋਹੇ ਨਾਲ ਬਣੇ ਰੱਥ ਨੂੰ ਖਿੱਚ ਰਹੇ ਸੀ। ਇਸ ਦੌਰਾਨ ਰੱਥ 133 ਕੇਵੀ ਓਵਰਹੈਡ ਕੇਬਲ ਨਾਲ ਸੰਪਰਕ ਵਿਚ ਆ ਗਿਆ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰੱਥ ਬਿਜਲੀ ਦੇ ਤਾਰ ਦੇ ਸੰਪਰਕ ਵਿਚ ਕਿਵੇਂ ਆਇਆ।

Related post

ਕੈਨੇਡਾ ’ਚ ਕਿਸ਼ਤੀਆਂ ਦੀ ਟੱਕਰ, 3 ਹਲਾਕ, 5 ਜ਼ਖਮੀ

ਕੈਨੇਡਾ ’ਚ ਕਿਸ਼ਤੀਆਂ ਦੀ ਟੱਕਰ, 3 ਹਲਾਕ, 5 ਜ਼ਖਮੀ

ਕਿੰਗਸਟਨ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਕਿੰਗਸਟਨ ਨੇੜੇ ਇਕ ਝੀਲ ਵਿਚ ਦੋ ਕਿਸ਼ਤੀਆਂ ਦੀ ਟੱਕਰ ਕਾਰਨ 3 ਜਣਿਆਂ ਦੀ…
ਦੋ ਔਰਤਾਂ ਵਿਚਾਲੇ ਬਹਿਸ ਦੌਰਾਨ ਹੋਈ ਗੋਲ਼ੀਬਾਰੀ, ਹਮਲੇ ‘ਚ 11 ਲੋਕ ਜ਼ਖ਼ਮੀ

ਦੋ ਔਰਤਾਂ ਵਿਚਾਲੇ ਬਹਿਸ ਦੌਰਾਨ ਹੋਈ ਗੋਲ਼ੀਬਾਰੀ, ਹਮਲੇ ‘ਚ…

ਨਿਊਯਾਰਕ, 20 ਮਈ, ਪਰਦੀਪ ਸਿੰਘ : ਅਮਰੀਕਾ ਦੇ ਜਾਰਜੀਆ ਸੂਬੇ ਦੇ ਸਵਾਨਾ ‘ਚ ਦੋ ਔਰਤਾਂ ਵਿਚਾਲੇ ਬਹਿਸ ਤੋਂ ਬਾਅਦ ਗੋਲੀਬਾਰੀ ਦੀ…
ਸਰੀ ਤੋਂ ਲਾਪਤਾ ਸਿਮਰਨ ਖਟੜਾ ਦੀ ਸੂਹ ਦੇਣ ਵਾਲੇ ਨੂੰ ਮਿਲਣਗੇ 10 ਹਜ਼ਾਰ ਡਾਲਰ

ਸਰੀ ਤੋਂ ਲਾਪਤਾ ਸਿਮਰਨ ਖਟੜਾ ਦੀ ਸੂਹ ਦੇਣ ਵਾਲੇ…

ਸਰੀ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਸਰੀ ਤੋਂ ਲਾਪਤਾ ਸਿਮਰਨ ਕੌਰ ਖਟੜਾ ਬਾਰੇ 23 ਦਿਨ ਬਾਅਦ ਵੀ ਕੁਝ ਪਤਾ ਨਹੀਂ ਲੱਗ…