ਜੀ.ਟੀ.ਏ. ਵਿਚ ਮਕਾਨਾਂ ਦੀ ਵਿਕਰੀ ਘਟੀ

ਜੀ.ਟੀ.ਏ. ਵਿਚ ਮਕਾਨਾਂ ਦੀ ਵਿਕਰੀ ਘਟੀ

ਟੋਰਾਂਟੋ, 4 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਪ੍ਰਵਾਸੀਆਂ ਦੀ ਸੰਘਣੀ ਆਬਾਦੀ ਵਾਲੇ ਗਰੇਟਰ ਟੋਰਾਂਟੋ ਏਰੀਆ ਵਿਚ ਮਾਰਚ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.5 ਫੀ ਸਦੀ ਘਟ ਗਈ ਜਦਕਿ ਕੀਮਤਾਂ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੇ ਅੰਕੜਿਆਂ ਮੁਤਾਬਕ ਜੀ.ਟੀ.ਏ. ਵਿਚ ਮਾਰਚ ਦੌਰਾਨ 6,560 ਘਰ ਵਿਕੇ ਜਦਕਿ ਪਿਛਲੇ ਸਾਲ ਮਾਰਚ ਵਿਚ 6,868 ਘਰਾਂ ਦੀ ਵਿਕਰੀ ਹੋਈ ਸੀ। ਘਰਾਂ ਦੀ ਔਸਤ ਵਿਕਰੀ ਕੀਮਤ 11 ਲੱਖ 21 ਹਜ਼ਾਰ ਡਾਲਰ ਰਹੀ ਜੋ ਪਿਛਲੇ ਸਾਲ ਦੇ ਮੁਕਾਬਲੇ 1.3 ਫੀ ਸਦੀ ਵੱਧ ਬਣਦੀ ਹੈ।

ਮਾਰਚ ਮਹੀਨੇ ਦੌਰਾਨ ਕੀਮਤਾਂ ਵਿਚ ਹੋਇਆ ਮਾਮੂਲੀ ਵਾਧਾ

ਰੀਅਲ ਅਸਟੇਟ ਬੋਰਡ ਦੇ ਮੁੱਖ ਬਾਜ਼ਾਰ ਵਿਸ਼ਲੇਸ਼ਕ ਜੇਸਨ ਮਰਸਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਸੰਤ ਰੁੱਤ ਦੌਰਾਨ ਕੀਮਤਾਂ ਹੋਰ ਵਧਣ ਦੇ ਆਸਾਰ ਹਨ ਜਦਕਿ ਮੌਜੂਦਾ ਵਰ੍ਹੇ ਦੇ ਦੂਜੇ ਅੱਧ ਵਿਚ ਮਕਾਨ ਦੀ ਵਿਕਰੀ ਰਫਤਾਰ ਫੜ ਲਵੇਗੀ। ਵਿਆਜ ਦਰਾਂ ਵਿਚ ਕਟੌਤੀ ਮਗਰੋਂ ਵਧੇਰੇ ਲੋਕ ਘਰ ਖਰੀਦਣ ਦਾ ਮਨ ਬਣਾ ਸਕਦੇ ਹਨ। ਦੂਜੇ ਪਾਸੇ ਇਕ ਰੀਅਲ ਅਸਟੇਟ ਕੰਪਨੀ ਦੇ ਮਾਲਕ ਕ੍ਰਿਸ ਕੈਪਚਸ ਦਾ ਕਹਿਣਾ ਸੀ ਕਿ ਵਿਆਜ ਦਰਾਂ, ਘਰ ਖਰੀਦਣ ਦੇ ਇੱਛਕ ਲੋਕਾਂ ਵਾਸਤੇ ਵੱਡੀ ਮੁਸ਼ਕਲ ਬਣੀਆਂ ਹੋਈਆਂ ਹਨ ਅਤੇ ਜੇ ਨੇੜ ਭਵਿੱਖ ਵਿਚ ਵਿਆਜ ਦਰਾਂ ਹੇਠਾਂ ਆਈਆਂ ਤਾਂ ਖਰੀਦਾਰਾਂ ਦੀ ਗਿਣਤੀ ਵਧ ਸਕਦੀ ਹੈ। ਮੌਜੂਦਾ ਸਮੇਂ ਦੇ ਖਰੀਦਾਰ ਬਹੁਤੇ ਉਤਸ਼ਾਹਤ ਨਜ਼ਰ ਨਹੀਂ ਆ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ ’ਤੇ ਭਾਰੀ ਭਰਕਮ ਕਿਸ਼ਤ ਦੀ ਚਿੰਤਾ ਸਾਫ ਦੇਖੀ ਜਾ ਸਕਦੀ ਹੈ। ਵਿਕਰੀ ਲਈ ਆਏ ਮਕਾਨਾਂ ਦੀ ਗਿਣਤੀ ਵੱਲ ਦੇਖਿਆ ਜਾਵੇ ਤਾਂ ਮਾਰਚ 2023 ਦੇ ਮੁਕਾਬਲੇ 15 ਫੀ ਸਦੀ ਵਾਧਾ ਹੋਇਆ ਹੈ।

ਵਿਆਜ ਦਰਾਂ ਵਿਚ ਕਮੀ ਮਗਰੋਂ ਵਿਕਰੀ ਵਧਣ ਦੇ ਆਸਾਰ

ਰੀਅਲ ਅਸਟੇਟ ਬੋਰਡ ਦੀ ਮੁਖੀ ਜੈਨੀਫਰ ਪੀਅਰਸ ਨੇ ਦੱਸਿਆ ਕਿ ਭਵਿੱਖ ਵਿਚ ਵਿਆਜ ਦਰਾਂ ਘਟਣ ਦੀ ਉਮੀਦ ਖਰੀਦਾਰਾਂ ਬਾਜ਼ਾਰ ਵੱਲ ਲਿਆ ਰਹੀ ਹੈ ਪਰ ਰਫਤਾਰ ਜ਼ਿਆਦਾ ਨਹੀਂ। 2024 ਦੀ ਪਹਿਲੀ ਤਿਮਾਹੀ ਦੌਰਾਨ ਘਰਾਂ ਦੀ ਵਿਕਰੀ 11.2 ਫੀ ਸਦੀ ਵਧੀ ਜਦਕਿ ਵਿਕਰੀ ਲਈ ਆਉਣ ਵਾਲੇ ਮਕਾਨਾਂ ਦੀ ਗਿਣਤੀ ਵਿਚ 18.3 ਫੀ ਸਦੀ ਵਾਧਾ ਹੋਇਆ। ਕਈ ਰੀਅਲ ਅਸਟੇਟ ਏਜੰਟ ਲੋਕਾਂ ਨੂੰ ਸਸਤੇ ਮਕਾਨਾਂ ਵਾਸਤੇ ਜੀ.ਟੀ.ਏ. ਤੋਂ ਬਾਹਰ ਵੱਲ ਦੇਖਣ ਦਾ ਸੁਝਾਅ ਦੇ ਰਹੇ ਹਨ। ਟੋਰਾਂਟੋ ਸ਼ਹਿਰ ਦਾ ਜ਼ਿਕਰ ਕੀਤਾ ਜਾਵੇ ਤਾਂ ਮਾਰਚ ਮਹੀਨੇ ਦੌਰਾਨ 2,308 ਮਕਾਨ ਵਿਕੇ ਅਤੇ ਇਹ ਗਿਣਤੀ ਮਾਰਚ 2023 ਦੇ ਮੁਕਾਬਲੇ ਅੱਠ ਫੀ ਸਦੀ ਘੱਟ ਬਣਦੀ ਹੈ। ਮਕਾਨਾਂ ਦੇ ਕਿਸਮ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੌਂਡੋਜ਼ ਦੀ ਵਿਕਰੀ ਸਭ ਤੋਂ ਜ਼ਿਆਦਾ ਹੇਠਾਂ ਆਈ ਅਤੇ 12.8 ਫੀ ਸਦੀ ਕਮੀ ਦਰਜ ਕੀਤੀ ਗਈ। ਸੈਮੀ ਡਿਟੈਚਡ ਘਰਾਂ ਦੇ ਮਾਮਲੇ ਵਿਚ ਵਿਕਰੀ 4.3 ਫੀ ਸਦੀ ਉਪਰ ਵੱਲ ਗਈ ਜਦਕਿ ਟਾਊਨ ਹਾਊਸ ਦੇ ਮਾਮਲੇ ਵਿਚ ਵਿਕਰੀ 1.1 ਫੀ ਸਦੀ ਹੀ ਵਧ ਸਕੀ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…