ਜਵਾਬੀ ਕਾਰਵਾਈ ਵਿਚ ਰੂਸ ’ਤੇ ਭਾਰੀ ਪੈ ਰਿਹਾ ਯੂਕਰੇਨ, ਗੱਲਬਾਤ ਦੀ ਮੇਜ ’ਤੇ ਮਿਲੇਗਾ ਫਾਇਦਾ : ਨਾਟੋ

ਜਵਾਬੀ ਕਾਰਵਾਈ ਵਿਚ ਰੂਸ ’ਤੇ ਭਾਰੀ ਪੈ ਰਿਹਾ ਯੂਕਰੇਨ, ਗੱਲਬਾਤ ਦੀ ਮੇਜ ’ਤੇ ਮਿਲੇਗਾ ਫਾਇਦਾ : ਨਾਟੋ

ਵਾਸ਼ਿੰਗਟਨ, 14 ਜੂਨ, ਹ.ਬ. : ਯੂਕਰੇਨ ਨੇ ਰੂਸ ਦੇ ਖਿਲਾਫ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਜਵਾਬੀ ਕਾਰਵਾਈ ਵਿੱਚ ਉਹ ਰੂਸ ਉਤੇ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ। ਇਹ ਗੱਲ ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਦਾ ਕਹਿਣਾ ਹੈ। ਸਟੋਲਟਨਬਰਗ ਨੇ ਕਿਹਾ ਕਿ ਨਾਟੋ ਵੀ ਯੂਕਰੇਨ ਲਈ ਆਪਣੀ ਸਹਾਇਤਾ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਜੇਂਸ ਸਟੋਲਟਨਬਰਗ ਨੇ ਅਮਰੀਕਾ ਦੇ ਓਵਲ ਦਫਤਰ ਵਿੱਚ ਰਾਸ਼ਟਰਪਤੀ ਜੋਅ ਬਾਈਡਨ ਨਾਲ ਵੀ ਮੁਲਾਕਾਤ ਕੀਤੀ।
ਸਟੋਲਟਨਬਰਗ, ਜੋ ਕਿ ਰਾਸ਼ਟਰਪਤੀ ਜੋਅ ਬਾਈਡਨ ਨੂੰ ਮਿਲਣ ਲਈ ਅਮਰੀਕਾ ਪਹੁੰਚੇ, ਨੇ ਕਿਹਾ ਕਿ ‘ਅਸੀਂ ਯੂਕਰੇਨ ਨੂੰ ਜੋ ਮਦਦ ਦੇ ਰਹੇ ਹਾਂ, ਉਹ ਹੁਣ ਜੰਗ ਦੇ ਮੈਦਾਨ ’ਤੇ ਫਰਕ ਲਿਆ ਰਹੀ ਹੈ। ਜਵਾਬੀ ਕਾਰਵਾਈ ਵਿੱਚ, ਯੂਕਰੇਨ ਰੂਸ ਦੇ ਖਿਲਾਫ ਅੱਗੇ ਵਧ ਰਿਹਾ ਹੈ। ਹਾਲਾਂਕਿ ਇਹ ਸਿਰਫ਼ ਸ਼ੁਰੂਆਤ ਹੈ ਪਰ ਜਲਦੀ ਹੀ ਯੂਕਰੇਨ ਹੋਰ ਜ਼ਮੀਨ ਨੂੰ ਆਜ਼ਾਦ ਕਰਵਾ ਸਕੇਗਾ ਅਤੇ ਜਦੋਂ ਰੂਸ ਅਤੇ ਯੂਕਰੇਨ ਗੱਲਬਾਤ ਦੀ ਮੇਜ਼ ’ਤੇ ਬੈਠਣਗੇ ਤਾਂ ਯੂਕਰੇਨ ਦੀ ਸਥਿਤੀ ਮਜ਼ਬੂਤ ਹੋਵੇਗੀ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…