ਕੈਨੇਡੀਅਨ ਸਿਆਸਤਦਾਨਾਂ ਦੇ ਦਫ਼ਤਰਾਂ ’ਤੇ ਛਿੜਕਿਆ ਲਾਲ ਰੰਗ

ਕੈਨੇਡੀਅਨ ਸਿਆਸਤਦਾਨਾਂ ਦੇ ਦਫ਼ਤਰਾਂ ’ਤੇ ਛਿੜਕਿਆ ਲਾਲ ਰੰਗ

ਟੋਰਾਂਟੋ, 25 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਵੱਲੋਂ ਗਾਜ਼ਾ ’ਤੇ ਕੀਤੇ ਹਮਲੇ ਦਾ ਨਾਂਹਪੱਖੀ ਅਸਰ ਕੈਨੇਡਾ ਵਿਚ ਸਾਹਮਣੇ ਆਉਣ ਲੱਗਾ ਹੈ। ਲੰਡਨ ਤੋਂ ਲਿਬਰਲ ਐਮ.ਪੀ. ਪੀਟਰ ਫਰੈਜਿਸਕਟੌਸ ਦੇ ਦਫਤਰ ’ਤੇ ਫਲਸਤੀਨ ਹਮਾਇਤੀ ਲਾਲ ਰੰਗ ਦਾ ਛਿੜਕਾਅ ਕਰ ਗਏ ਜਦਕਿ ਉਨਟਾਰੀਓ ਵਿਚ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਇਲਜ਼ ਦੇ ਦਫਤਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਦੂਜੇ ਪਾਸੇ ਟੋਰਾਂਟੋ ਵਿਖੇ ਯਹੂਦੀਆਂ ਦੇ ਕਈ ਟਿਕਾਣਿਆਂ ’ਤੇ ਨਫਰਤੀ ਹਮਲੇ ਹੋਣ ਦੀ ਰਿਪੋਰਟ ਹੈ।

ਇਜ਼ਰਾਈਲ ਵਿਰੁੱਧ ਮੁਜ਼ਾਹਰਾ ਕਰ ਰਹੇ ਫਲਸਤੀਨੀਆਂ ਵੱਲੋਂ ਆਪਣੇ ਦਫਤਰ ’ਤੇ ਲਾਲ ਰੰਗ ਛਿੜਕੇ ਜਾਣ ਮਗਰੋਂ ਲੰਡਨ ਨੌਰਥ ਸੈਂਟਰ ਤੋਂ ਐਮ.ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਰੋਸ ਵਿਖਾਵਿਆਂ ’ਤੇ ਕੋਈ ਇਤਰਾਜ਼ ਨਹੀਂ। ਆਪਣੇ ਵਿਚਾਰ ਪ੍ਰਗਟਾਉਣ ਲਈ ਹਰ ਕੋਈ ਆਜ਼ਾਦ ਹੈ ਅਤੇ ਇਹ ਲੋਕਤੰਤਰ ਦਾ ਹਿੱਸਾ ਵੀ ਹੈ ਪਰ ਦਫਤਰਾਂ ’ਤੇ ਲਾਲ ਰੰਗ ਛਿੜਕ ਕੇ ਇਸ ਨੂੰ ਫਲਸਤੀਨੀਆਂ ਦਾ ਖੂਨ ਦਰਸਾਉਣ ਦਾ ਯਤਨ ਬਿਲਕੁਲ ਨਹੀਂ ਸ਼ੋਭਦਾ।

ਇਜ਼ਰਾਈਲ-ਹਮਾਸ ਜੰਗ ਦਾ ਅਸਰ ਕੈਨੇਡਾ ਵਿਚ ਵੀ ਨਜ਼ਰ ਆਇਆ

ਇਥੇ ਦਸਣਾ ਬਣਦਾ ਹੈ ਕਿ ਇਜ਼ਰਾਈਲ ਦੇ ਹਮਲੇ ਮਗਰੋਂ ਲੰਡਨ ਵਿਖੇ ਫਲਸਤੀਨ ਦੀ ਹਮਾਇਤ ਵਿਚ ਤਿੰਨ ਰੈਲੀਆਂ ਹੋ ਚੁੱਕੀਆਂ ਹਨ। ਫਰੈਜਿਸਕਟੌਸ ਨੇ ਪਿਛਲੇ ਦਿਨੀਂ ਇਕ ਬਿਆਨ ਵਿਚ ਕਿਹਾ ਸੀ ਕਿ ਹਮਾਸ ਵੱਲੋਂ ਬੇਕਸੂਰ ਇਜ਼ਰਾਇਲੀਆਂ ਨੂੰ ਮਾਰੇ ਜਾਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ।

ਇਸੇ ਦੌਰਾਨ ਮੰਗਲਵਾਰ ਸਵੇਰੇ ਉਨਟਾਰੀਓ ਵਿਚ ਐਨ.ਡੀ.ਪੀ ਆਗੂ ਮੈਰਿਟ ਸਟਾਇਲਜ਼ ਦੇ ਦਫਤਰ ਦੀਆਂ ਕੰਧਾਂ ਅਤੇ ਸ਼ੀਸ਼ਿਆਂ ’ਤੇ ਲਾਲ ਰੰਗ ਛਿੜਕਿਆ ਮਿਲਿਆ ਅਤੇ ਇਕ ਪਾਸੇ ਲਿਖਿਆ ਸੀ, ‘‘ਫਲਸਤੀਨ ਨੂੰ ਆਜ਼ਾਦ ਕਰੋ, ਤੁਹਾਡੇ ਹੱਥ ਖੂਨ ਨਾਲ ਰੰਗੇ ਹੋਏ ਹਨ।’’ ਇਹ ਘਟਲਾ ਐਨ.ਡੀ.ਪੀ. ਦੀ ਵਿਧਾਇਕ ਸਾਰਾਹ ਜਾਮਾ ਨੂੰ ਪਾਰਟੀ ਵਿਚੋਂ ਕੱਢੇ ਜਾਣ ਨਾਲ ਸਬੰਧਤ ਮੰਨੀ ਜਾ ਰਹੀ ਹੈ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਦਾ ਕਹਿਣਾ ਹੈ ਕਿ ਨਫਰਤੀ ਅਪਰਾਧਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…