ਕੈਨੇਡਾ ਦੀ ਬੰਦਰਗਾਹ ਤੋਂ 600 ਚੋਰੀ ਕੀਤੀਆਂ ਗੱਡੀਆਂ ਬਰਾਮਦ

ਕੈਨੇਡਾ ਦੀ ਬੰਦਰਗਾਹ ਤੋਂ 600 ਚੋਰੀ ਕੀਤੀਆਂ ਗੱਡੀਆਂ ਬਰਾਮਦ


ਮੌਂਟਰੀਅਲ, 4 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਕੈਨੇਡੀਅਨ ਪੁਲਿਸ ਅਤੇ ਬਾਰਡਰ ਏਸੰਸੀ ਵੱਲੋਂ ਮੌਂਟਰੀਅਲ ਦੀ ਬੰਦਰਗਾਹ ਤੋਂ 598 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬਰਾਮਦ ਗੱਡੀਆਂ ਵਿਚੋਂ 75 ਫੀ ਸਦੀ ਉਨਟਾਰੀਓ ਵਿਚੋਂ ਚੋਰੀ ਹੋਈਆਂ ਜਿਨ੍ਹਾਂ ਨੂੰ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਭੇਜਿਆ ਜਾ ਰਿਹਾ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਉਨਟਾਰੀਓ ਅਤੇ ਕਿਊਬੈਕ ਦੇ ਵੱਖ ਵੱਖ ਪੁਲਿਸ ਮਹਿਕਮਿਆਂ ਦੀ ਮਦਦ ਨਾਲ 390 ਸ਼ਿਪਿੰਗ ਕੰਟੇਨਰਾਂ ਦੀ ਤਲਾਸ਼ੀ ਲਈ ਗਈ ਅਤੇ ਦੇਖਦੇ ਹੀ ਦੇਖਦੇ ਚੋਰੀ ਕੀਤੀਆਂ ਗੱਡੀਆਂ ਦੀ ਲੰਮੀ ਕਤਾਰ ਲੱਗ ਗਈ।

3.45 ਕਰੋੜ ਡਾਲਰ ਤੋਂ ਵੱਧ ਬਣਦੀ ਹੈ ਕੀਮਤ

ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਡਿਪਟੀ ਕਮਿਸ਼ਨਰ ਮਾਰਟੀ ਕਰਨਜ਼ ਨੇ ਦੱਸਿਆ ਕਿ ਇਹ ਗੱਡੀਆਂ ਏਸ਼ੀਆ, ਯੂਰਪ, ਅਫਰੀਕਾ ਅਤੇ ਮੱਧ ਪੂਰਬ ਦੇ ਮੁਲਕਾਂ ਵੱਲ ਭੇਜੀਆਂ ਜਾ ਰਹੀਆਂ ਸਨ ਜਿਨ੍ਹਾਂ ਦੀ ਕੁਲ ਕੀਮਤ 3 ਕਰੋੜ 45 ਲੱਖ ਡਾਲਰ ਬਣਦੀ ਹੈ। ਜ਼ਿਆਦਾਤਰ ਗੱਡੀਆਂ ਨਵੀਆਂ ਨਕੋਰ ਅਤੇ ਮਹਿੰਗੇ ਭਾਅ ਵਾਲੀਆਂ ਹਨ ਜਿਨ੍ਹਾਂਵਿਚ ਪਿਕਅੱਪ ਟਰੱਕ ਅਤੇ ਐਸ.ਯੂ.ਵੀਜ਼ ਗਿਣਤੀ ਸਭ ਤੋਂ ਜ਼ਿਆਦਾ ਨਜ਼ਰ ਆਉਂਦੀ ਹੈ। ਦੱਸ ਦੇਈਏ ਕਿ ਫੈਡਰਲ ਸਰਕਾਰ ਵੱਲੋਂ ਫਰਵਰੀ ਮਹੀਨੇ ਦੌਰਾਨ ਗੱਡੀ ਚੋਰੀ ਦੀਆਂ ਵਾਰਦਾਤਾਂ ਨਾਲ ਨਜਿੱਠਣ ਲਈ 2 ਕਰੋੜ 80 ਲੱਖ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ ਜਿਸ ਰਾਹੀਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵੱਧ ਤੋਂ ਵੱਧ ਕੰਟੇਨਰਾਂ ਦੀ ਤਲਾਸ਼ੀ ਲੈਣ ਵਿਚ ਮਦਦ ਮਿਲੀ।

ਬਰਾਮਦ ਗੱਡੀਆਂ ਵਿਚੋਂ 75 ਫੀ ਸਦੀ ਉਨਟਾਰੀਓ ਨਾਲ ਸਬੰਧਤ

ਫੈਡਰਲ ਸਰਕਾਰ ਦੇ ਅੰਕੜਿਆਂ ਮੁਤਾਬਕ 2023 ਦੌਰਾਨ ਪੂਰੇ ਮੁਲਕ ਵਿਚੋਂ ਤਕਰੀਬਨ 90 ਹਜ਼ਾਰ ਗੱਡੀਆਂ ਚੋਰੀ ਹੋਈਆਂ। ਮੌਂਟਰੀਅਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿਚੋਂ 2022 ਦੌਰਾਨ 9 ਹਜ਼ਾਰ ਕਾਰਾਂ ਚੋਰੀ ਹੋਈਆਂ ਜਦਕਿ 2023 ਦੌਰਾਨ ਇਹ ਅੰਕੜਾ ਵਧ ਕੇ 11 ਹਜ਼ਾਰ ਹੋ ਗਿਆ। ਦੂਜੇ ਪਾਸੇ ਟੋਰਾਂਟੋ ਅਤੇ ਜੀ.ਟੀ.ਏ. ਵਿਚ ਗੱਡੀਆਂ ਚੋਰੀ ਹੋਣ ਦੀ ਰਫ਼ਤਾਰ ਮੁਲਕ ਵਿਚੋਂ ਸਭ ਤੋਂ ਵੱਧ ਹੈ। ਟੋਰਾਂਟੋ ਦੇ ਪੁਲਿਸ ਮੁਖੀ ਮੁਤਾਬਕ ਹਰ 40 ਮਿੰਟ ਬਾਅਦ ਸ਼ਹਿਰ ਵਿਚੋਂ ਇਕ ਗੱਡੀ ਚੋਰੀ ਹੁੰਦੀ ਹੈ ਅਤੇ ਪਿਛਲੇ ਵਰ੍ਹੇ 12 ਹਜ਼ਾਰ ਤੋਂ ਵੱਧ ਗੱਡੀਆਂ ਚੋਰੀ ਹੋਈਆਂ। ਇਨ੍ਹਾਂ ਗੱਡੀਆਂ ਦੀ ਕੁਲ ਕੀਮਤ ਤਕਰੀਬਨ 80 ਕਰੋੜ ਡਾਲਰ ਬਣਦੀ ਹੈ। ਗੱਡੀਆਂ ਸਿਰਫ ਚੋਰੀ ਨਹੀਂ ਹੁੰਦੀਆਂ ਸਗੋਂ ਹਥਿਆਰਾਂ ਦੇ ਨੋਕ ਦੀ ਖੋਹੀਆਂ ਵੀ ਜਾਂਦੀਆਂ ਹਨ। 2024 ਦੌਰਾਨ ਇਕੱਲੇ ਟੋਰਾਂਟੋ ਸ਼ਹਿਰ ਵਿਚ ਕਾਰਜੈਕਿੰਗ ਦੀਆਂ 70 ਤੋਂ ਵੱਧ ਵਾਰਦਾਤਾਂ ਹੋ ਚੁੱਕੀਆਂ ਹਨ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…