ਕੈਨੇਡਾ ਦੀਆਂ ਸੜਕਾਂ ’ਤੇ ਰੇਸਾਂ ਲਾਉਂਦੇ 31 ਗ੍ਰਿਫ਼ਤਾਰ

ਕੈਨੇਡਾ ਦੀਆਂ ਸੜਕਾਂ ’ਤੇ ਰੇਸਾਂ ਲਾਉਂਦੇ 31 ਗ੍ਰਿਫ਼ਤਾਰ

ਬਰੈਂਪਟਨ, 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀਆਂ ਸੜਕਾਂ ’ਤੇ ਕਾਰ ਰੇਸਿੰਗ ਕਰਦੇ 31 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਰੁੱਧ 100 ਤੋਂ ਵੱਧ ਦੋਸ਼ ਆਇਦ ਕੀਤੇ ਗਏ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 18 ਨਵੰਬਰ ਨੂੰ ਵੱਖ ਵੱਖ ਥਾਵਾਂ ’ਤੇ 150 ਗੱਡੀਆਂ ਰੇਸਿੰਗ ਵਿਚ ਸ਼ਾਮਲ ਦੇਖੀਆਂ ਗਈਆਂ ਜਿਨ੍ਹਾਂ ਦੀ ਪੜਾਅਵਾਰ ਤਰੀਕੇ ਨਾਲ ਪਛਾਣ ਕਰਦਿਆਂ ਕਾਰਵਾਈ ਕੀਤੀ ਜਾ ਰਹੀ ਹੈ।

ਪੀਲ ਰੀਜਨਲ ਪੁਲਿਸ ਨੇ 100 ਤੋਂ ਵੱਧ ਦੋਸ਼ ਆਇਦ ਕੀਤੇ

ਖਤਰਨਾਕ ਡਰਾਈਵਿੰਗ ਕਰਨ ਵਾਲੇ ਨੌਜਵਾਨ ਇਥੇ ਹੀ ਨਹੀਂ ਟਲੇ ਅਤੇ ਮਿਸੀਸਾਗਾ ਦੀ ਅਮੈਰਿਕਨ ਡਰਾਈਵਰ ’ਤੇ ਮੁੜ ਇਕੱਤਰ ਹੋ ਕੇ ਰੇਸਿੰਗ ਕਰਨ ਲੱਗੇ। ਇਥੇ ਕਾਰ ਰੇਸਿੰਗ ਦੌਰਾਨ ਦੋ ਮਹਿੰਗੀਆਂ ਗੱਡੀਆਂ ਦਰਮਿਆਨ ਟੱਕਰ ਵੀ ਹੋਈ। ਇਕ ਗੱਡੀ ਦਾ ਡਰਾਈਵਰ ਮਾਰਖਮ ਨਾਲ ਸਬੰਧਤ ਸੀ ਜਿਸ ਦੀ ਉਮਰ 21 ਸਾਲ ਹੈ ਜਦਕਿ ਦੂਜਾ ਟੋਰਾਂਟੋ ਦੇ ਰਹਿਣ ਵਾਲਾ ਸੀ ਜਿਸ ਦੀ ਉਮਰ 19 ਸਾਲ ਹੈ। ਜਾਂਚਕਰਤਾਵਾਂ ਮੁਤਾਬਕ ਹਾਦਸੇ ਨੂੰ ਵੇਖਦਿਆਂ ਬਾਕੀ ਕਾਰ ਰੇਸਰ ਮੌਕੇ ਤੋਂ ਫਰਾਰ ਹੋ ਗਏ।

150 ਗੱਡੀਆਂ ਨੇ ਸੜਕਾਂ ’ਤੇ ਪਾਇਆ ਸੀ ਭੜਥੂ

ਹਾਦਸਾ ਹਾਈਵੇਅ 427 ਅਤੇ ਫਿੰਚ ਐਵੇਨਿਊ ਵੈਸਟ ਇਲਾਕੇ ਵਿਚ ਵਾਪਰਿਆ। ਪੀਲ ਰੀਜਨਲ ਪੁਲਿਸ ਦੀ ਰੋਡ ਸੇਫਟੀ ਸਰਵਿਸਿਜ਼ ਦੇ ਇੰਸਪੈਕਟਰ ਟਿਮ ਨਾਗਟੇਗਾਲ ਨੇ ਕਿਹਾ ਕਿ ਖਤਰਨਾਕ ਡਰਾਈਵਿੰਗ ਕਾਰਨ ਜਿਥੇ ਨੌਜਵਾਨ ਆਪਣੀ ਜਾਨ ਖਤਰੇ ਵਿਚ ਪਾਉਂਦੇ ਹਨ, ਉਥੇ ਹੀ ਸੜਕ ਤੋਂ ਲੰਘਦੇ ਹੋਰਨਾਂ ਲੋਕਾਂ ਦੀ ਜਾਨ ਵੀ ਖਤਰੇ ਵਿਚ ਪੈ ਜਾਂਦੀ ਹੈ। 18 ਅਤੇ 19 ਨਵੰਬਰ ਨੂੰ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਹਾਈਵੇਜ਼ ਸਣੇ ਕਈ ਇਲਾਕਿਆਂ ਵਿਚ ਚੌਕਸੀ ਵਧਾ ਦਿਤੀ ਗਈ ਹੈ।

Related post

ਪੀਐਮ ਮੋਦੀ ਨੂੰ ਗੁਰਪਤਵੰਤ ਪਨੂੰ ਵਲੋਂ ਮਾਰਨ ਦੀ ਧਮਕੀ

ਪੀਐਮ ਮੋਦੀ ਨੂੰ ਗੁਰਪਤਵੰਤ ਪਨੂੰ ਵਲੋਂ ਮਾਰਨ ਦੀ ਧਮਕੀ

ਨਵੀਂ ਦਿੱਲੀ, 20 ਮਈ, ਨਿਰਮਲ : ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪਨੂੰ ਵਲੋਂ ਪੀਐਮ ਮੋਦੀ ਨੂੰ ਜਾਨ ਤੋਂ ਮਾਰਨ ਦੀ…
Iran ਕੌਣ ਹੈ ਇਬਾਹਿਮ ਰਾਇਸੀ, ਜਿਨ੍ਹਾਂ ਦੇ ਹੈਲੀਕਾਪਟਰ ਕਰੈਸ਼ ਦੀ ਦੁਨੀਆ ’ਚ ਹਲਚਲ

Iran ਕੌਣ ਹੈ ਇਬਾਹਿਮ ਰਾਇਸੀ, ਜਿਨ੍ਹਾਂ ਦੇ ਹੈਲੀਕਾਪਟਰ ਕਰੈਸ਼…

ਤਹਿਰਾਨ, 20 ਮਈ, ਨਿਰਮਲ : ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੰਬੇ ਸਮੇਂ ਤੋਂ ਈਰਾਨ ਦੇ ਸਰਵਉੱਚ ਨੇਤਾ ਦੇ ਵਿਸ਼ਵਾਸਪਾਤਰ ਅਤੇ ਦੇਸ਼…
ਚੰਡੀਗੜ੍ਹ : ਮਲੋਆ ਵਿਚ ਸੀਐਮ ਯੋਗੀ ਦੀ ਰੈਲੀ ਅੱਜ

ਚੰਡੀਗੜ੍ਹ : ਮਲੋਆ ਵਿਚ ਸੀਐਮ ਯੋਗੀ ਦੀ ਰੈਲੀ ਅੱਜ

ਚੰਡੀਗੜ੍ਹ, 20 ਮਈ, ਨਿਰਮਲ : ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਰੈਲੀ ਅੱਜ ਚੰਡੀਗੜ੍ਹ ਦੇ ਮਲੋਆ ਸਥਿਤ ਸਰਕਾਰੀ ਸਕੂਲ ਨੇੜੇ ਮੈਦਾਨ ਵਿੱਚ…