ਕੈਨੇਡਾ ’ਚ 40 ਕਿਲੋ ਨਸ਼ੇ ਸਣੇ 2 ਭਾਰਤੀ ਗ੍ਰਿਫ਼ਤਾਰ

ਕੈਨੇਡਾ ’ਚ 40 ਕਿਲੋ ਨਸ਼ੇ ਸਣੇ 2 ਭਾਰਤੀ ਗ੍ਰਿਫ਼ਤਾਰ

ਮਾਰਖਮ, 21 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਯਾਰਕ ਰੀਜਨਲ ਪੁਲਿਸ ਵੱਲੋਂ 40 ਕਿਲੋ ਨਸ਼ਾ ਬਰਾਮਦ ਕਰਦਿਆਂ ਦੋ ਭਾਰਤੀਆਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨਾਂ ਦੀ ਸ਼ਨਾਖਤ 27 ਸਾਲ ਦੇ ਅਲੈਗਜ਼ੈਂਡਰ ਖਟੜਾ, 28 ਸਾਲ ਦੇ ਰਾਘਵਨ ਰਵੀਂਦਰਨ, 22 ਸਾਲ ਦੇ ਜੈਕ ਹੋਲਮੈਨ ਅਤੇ 18 ਸਾਲ ਦੇ ਨੋਆਹ ਬੌਜ਼ੋ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਗਰੇਟਰ ਟੋਰਾਂਟੋ ਏਰੀਆ ਵਿਚ ਕਈ ਥਾਵਾਂ ’ਤੇ ਛਾਪੇ ਮਾਰਦਿਆਂ ਇਹ ਸਫਲਤਾ ਹੱਥ ਲੱਗੀ। ਫੜੇ ਗਏ ਨਸ਼ਿਆਂ ਵਿਚੋਂ 2 ਕਿਲੋ ਕੋਕੀਨ, 34 ਕਿਲੋ ਭੰਗ, 263 ਗ੍ਰਾਮ ਐਮ.ਡੀ.ਐਮ.ਏ. ਅਤੇ 900 ਐਮ.ਐਲ. ਕੋਡੀਨ ਸ਼ਾਮਲ ਹੈ ਜਦਕਿ ਇਕ ਭਰੀ ਹੋਈ ਹੈਂਡਗੰਨ ਕਈ ਕਾਰਤੂਸ ਅਤੇ ਬਰਾਸ ਨੱਕਲ ਵੀ ਬਰਾਮਦ ਕੀਤੇ ਗਏ।

ਯਾਰਕ ਰੀਜਨਲ ਪੁਲਿਸ ਦੇ ਵਿਸ਼ੇਸ਼ ਦਸਤੇ ਨੇ ਕੀਤੀ ਕਾਰਵਾਈ

ਜਾਂਚਕਰਤਾਵਾਂ ਨੇ ਦੱਸਿਆ ਕਿ ਜੈਕ ਹੋਲਮੈਨ ਪਹਿਲਾਂ ਹੀ ਜ਼ਮਾਨਤ ’ਤੇ ਚੱਲ ਰਿਹਾ ਸੀ ਅਤੇ ਉਸ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਖਤ ਹਦਾਇਤ ਮਿਲੀ ਹੋਈ ਸੀ ਪਰ ਉਸ ਨੇ ਪਰਵਾਹ ਨਾ ਕੀਤੀ। ਦੂਜੇ ਪਾਸੇ ਰਾਘਵਨ ’ਤੇ ਪਹਿਲਾਂ ਹੀ ਹਥਿਆਰ ਰੱਖਣ ਦੀ ਪਾਬੰਦੀ ਲੱਗੀ ਹੋਈ ਹੈ। ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਯਾਰਕ ਰੀਜਨਲ ਪੁਲਿਸ ਦੇ ਗੰਨਜ਼, ਗੈਂਗਜ਼ ਐਂਡ ਡਰੱਗ ਐਨਫੋਰਸਮੈਂਟ ਯੂਨਿਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਅਜਿਹੀ ਕੋਈ ਜਾਣਕਾਰੀ ਹੋਵੇ ਤਾਂ ਉਹ 1866 894 5423 ਐਕਸਟੈਨਸ਼ਨ 7817 ’ਤੇ ਸੰਪਰਕ ਕਰੇ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…