ਅਮਰੀਕਾ : ਨਵਜੰਮੀਆਂ ਧੀਆਂ ਨੂੰ ਵੇਚਣ ਦੇ ਦੋਸ਼ ਹੇਠ ਮਾਪੇ ਗ੍ਰਿਫ਼ਤਾਰ

ਅਮਰੀਕਾ : ਨਵਜੰਮੀਆਂ ਧੀਆਂ ਨੂੰ ਵੇਚਣ ਦੇ ਦੋਸ਼ ਹੇਠ ਮਾਪੇ ਗ੍ਰਿਫ਼ਤਾਰ

ਕੈਂਟਕੀ, 21 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਨਵਜੰਮੀਆਂ ਜੌੜੀਆਂ ਧੀਆਂ ਨੂੰ ਵੇਚਣ ਦਾ ਯਤਨ ਕਰ ਰਹੇ ਮਾਪਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 28 ਫਰਵਰੀ ਨੂੰ ਜੰਮੀਆਂ ਧੀਆਂ ਦੇ 5 ਹਜ਼ਾਰ ਡਾਲਰ ਮੰਗੇ ਗਏ ਸਨ। ਕੈਂਟਕੀ ਸੂਬੇ ਦੀ ਜੈਕਸਨ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਦੱਸਿਆ ਕਿ ਬੱਚੀਆਂ ਦੇ ਮਾਪਿਆਂ ਦੀ ਉਮਰ ਮਸਾਂ 22-23 ਸਾਲ ਹੈ ਜਿਨ੍ਹਾਂ ਵਿਰੁੱਧ ਮਨੁੱਖੀ ਤਸਕਰੀ ਦੇ ਦੋਸ਼ ਆਇਦ ਕੀਤੇ ਗਏ ਹਨ।

5 ਹਜ਼ਾਰ ਡਾਲਰ ਵਿਚ ਹੋਇਆ ਸੀ ਸੌਦਾ

ਪੁਲਿਸ ਮੁਤਾਬਕ ਬੱਚੀਆਂ ਵੇਚਣ ਦੀ ਪੇਸ਼ਕਸ਼ ਬਾਰੇ ਪਤਾ ਲੱਗਣ ’ਤੇ ਮਾਪਿਆਂ ਦੇ ਰਿਸ਼ਤੇਦਾਰ ਨੇ ਪੁਲਿਸ ਨੂੰ ਇਤਲਾਹ ਦੇ ਦਿਤੀ। ਪੁਲਿਸ ਅਫਸਰ ਬੱਚੀਆਂ ਦੇ ਪਿਤਾ ਕੋਲ ਪੁੱਜੇ ਤਾਂ ਉਹ ਬਹਾਨੇ ਬਣਾਉਣ ਲੱਗਾ ਕਿ ਮਖੌਲ ਕਰ ਰਿਹਾ ਸੀ। ਰਿਸ਼ਤੇਦਾਰ ਨੇ ਸਾਰੀ ਘਟਨਾ ਦੀ ਵੀਡੀਓ ਵੀ ਪੁਲਿਸ ਨੂੰ ਸੌਂਪ ਦਿਤੀ ਤਾਂ ਬੱਚੀਆਂ ਨੇ ਮਾਂ ਨੇ ਕਿਹਾ ਕਿ ਉਹ ਉਪਰਲੇ ਮਨੋ ਇਹ ਗੱਲਾਂ ਕਰ ਰਹੀ ਸੀ। ਦੋਹਾਂ ਨੂੰ 25 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…