ਕੈਨੇਡਾ ’ਚ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ

ਕੈਨੇਡਾ ’ਚ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ

ਬਰੈਂਪਟਨ, 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇਕ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੀ ਦੁਖਦ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਸ਼ਨਾਖਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਪਾਣਾ ਨਾਲ ਸਬੰਧਤ ਨਵਰਾਜ ਸਿੰਘ ਵਜੋਂ ਕੀਤੀ ਗਈ ਹੈ। ਦੂਜੇ ਪਾਸੇ ਬਰੈਂਪਟਨ ਵਿਖੇ 28 ਸਾਲ ਦਾ ਚਰਨਜੀਤ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਿਆ। ਹੈਮਿਲਟਨ ਨੇੜਲੇ ਮਾਊਂਟ ਹੋਪ ਨਾਲ ਸਬੰਧਤ ਗੁਨਤਾਜ ਸਿੰਘ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਨਵਰਾਜ ਸਿੰਘ ਅਗਸਤ 2022 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ।

ਬਰੈਂਪਟਨ ਵਿਖੇ ਇਕ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਪਿਛਲੇ ਦਿਨੀਂ ਉਹ ਘਰੋਂ ਗਿਆ ਪਰ ਮੁੜ ਨਾ ਪਰਤਿਆ। ਬਾਅਦ ਵਿਚ ਪੁਲਿਸ ਨੂੰ ਉਸ ਦੀ ਲਾਸ਼ ਹੈਮਿਲਟਨ ਦੇ ਗਲੈਨਕੈਸਟਰ ਰੋਡ ’ਤੇ ਇਕ ਦਰੱਖਤ ਨਾਲ ਲਟਕਦੀ ਹੋਈ ਮਿਲੀ। ਕੈਨੇਡਾ ਵਿਚ ਨਵਰਾਜ ਸਿੰਘ ਦਾ ਕੋਈ ਪਰਵਾਰਕ ਮੈਂਬਰ ਮੌਜੂਦ ਨਹੀਂ ਜਿਸ ਦੇ ਮੱਦੇਨਜ਼ਰ ਉਸ ਦੀ ਦੇਹ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਪ੍ਰਿੰਗਬਰੂਕ, ਉਨਟਾਰੀਓ ਦੇ ਮਨਿੰਦਰਜੀਤ ਸਿੰਘ ਵੱਲੋਂ ਗੋਫੰਡਮੀ ਪੇਜ ਰਾਹੀਂ ਚਰਨਜੀਤ ਸਿੰਘ ਦੀਆਂ ਅੰਤਮ ਰਸਮਾਂ ਵਾਸਤੇ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ। ਮਨਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਚਰਨਜੀਤ ਸਿੰਘ ਰਾਤ ਨੂੰ ਚੰਗਾ ਭਲਾ ਸੁੱਤਾ ਪਰ ਸਵੇਰੇ ਨਾ ਉਠਿਆ। ਇਕ ਔਖੀ ਘੜੀ ਵਿਚ ਹਰ ਕੋਈ ਪਰਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ।

Related post

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਦੋ ਬੱਚਿਆਂ ਦੇ ਪਿਓ ਵੱਲੋਂ ਉਨ੍ਹਾਂ ਦੀ ਮਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ…
ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ ਗ੍ਰਿਫ਼ਤਾਰ

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ…

ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ…
ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਐਲਾਨ, ਜਾਣੋ ਕਾਰਨ

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ…

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ : ਕੋਰੋਨਾ ਕਾਲ ਤੋਂ ਬਾਅਦ ਜਿਵੇਂ ਹੀ ਕਾਰੋਬਾਰ ਦੁਆਰਾ ਸ਼ੁਰੂ ਹੋਏ ਤਾਂ ਨਾਲ ਹੀ ਕਰਮਚਾਰੀਆਂ…