ਉਨਟਾਰੀਓ ਦੇ 2 ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ 2 ਮਈ ਨੂੰ

ਉਨਟਾਰੀਓ ਦੇ 2 ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ 2 ਮਈ ਨੂੰ

ਟੋਰਾਂਟੋ, 4 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਮਿਲਟਨ ਅਤੇ ਲੈਂਬਟਨ-ਕੈਂਟ-ਮਿਡਲਸੈਕਸ ਵਿਧਾਨ ਸਭਾ ਹਲਕਿਆਂ ਲਈ 2 ਮਈ ਨੂੰ ਜ਼ਿਮਨੀ ਚੋਣ ਦਾ ਐਲਾਨ ਕੀਤਾ ਗਿਆ ਹੈ। ਮਿਲਟਨ ਸੀਟ ਪਰਮ ਗਿੱਲ ਦੀ ਅਸਤੀਫੇ ਕਾਰਨ ਖਾਲੀ ਹੋਈ ਜਦਕਿ ਲੈਂਬਟਨ ਸੀਟ ਮੌਂਟੀ ਮੈਕਨੌਟਨ ਦੇ ਅਸਤੀਫੇ ਮਗਰੋਂ ਖਾਲੀ ਹੋਈ ਸੀ।

ਪਰਮ ਗਿੱਲ ਦੇ ਅਸਤੀਫੇ ਮਗਰੋਂ ਖਾਲੀ ਹੋਈ ਸੀ ਮਿਲਟਨ ਸੀਟ

ਮੌਂਟੀ ਮੈਕਨੌਟਨ ਨੇ ਉਨਟਾਰੀਓ ਦੇ ਚਰਚਿਤ ਗਰੀਨਬੈਲਟ ਕਾਂਡ ਮਗਰੋਂ ਅਸਤੀਫਾ ਦੇ ਦਿਤਾ ਸੀ ਪਰ ਦੱਸਿਆ ਇਹ ਗਿਆ ਕਿ ਵੁਡਬਾਈਨ ਐਂਟਰਟੇਨਮੈਂਟ ਵਿਚ ਨੌਕਰੀ ਲਈ ਉਹ ਮੰਤਰੀ ਦਾ ਅਹੁਦਾ ਛੱਡ ਰਹੇ ਹਨ। ਡਗ ਫੋਰਡ ਦੇ ਇਕ ਹੋਰ ਕੈਬਨਿਟ ਮੰਤਰੀ ਪਰਮ ਗਿੱਲ ਵੱਲੋਂ ਜਨਵਰੀ ਵਿਚ ਅਸਤੀਫਾ ਦਿੰਦਿਆਂ ਫੈਡਰਲ ਚੋਣਾਂ ਲੜਨ ਦੀ ਇੱਛਾ ਜ਼ਾਹਰ ਕੀਤੀ ਗਈ। ਉਨਟਾਰੀਓ ਦੀਆਂਚਾਰੇ ਪ੍ਰਮੁੱਖ ਪਾਰਟੀਆਂ ਵੱਲੋਂ ਦੋਹਾਂ ਰਾਈਡਿੰਗਜ਼ ਵਾਸਤੇ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।

ਲੈਂਬਟਨ-ਕੈਂਟ-ਮਿਡਲਸੈਕਸ ਸੀਟ ਤੋਂ ਮੌਂਟੀ ਮੈਕਨੌਟਨ ਨੇ ਦਿਤਾ ਸੀ ਅਸਤੀਫਾ

ਲੈਂਬਟਨ-ਕੈਂਟ-ਮਿਡਲਸੈਕਸ ਰਾਈਡਿੰਗ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਮਿਲਟਨ ਸੀਟ ’ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਟੋਰੀਆਂ ਅਤੇ ਲਿਬਰਲ ਪਾਰਟੀ ਦਰਮਿਆਨ ਸਖਤ ਮੁਕਾਬਲਾ ਹੋਇਆ। ਇਸ ਵਾਰ ਲਿਬਰਲ ਪਾਰਟੀ ਦੀ ਕਮਾਨ ਬੌਨੀ ਕਰੌਂਬੀ ਦੇ ਹੱਥਾਂ ਵਿਚ ਹੈ ਅਤੇ ਉਹ ਆਪਣੀ ਸ਼ਖਸੀਅਤ ਦੇ ਦਮ ’ਤੇ ਮਿਲਟਨ ਸੀਟ ਪਾਰਟੀ ਦੀ ਝੋਲੀ ਵਿਚ ਪਵਾ ਸਕਦੇ ਹਨ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…